ram navami 2021 date time shubh muhurt: ਚੇਤਰ ਨਰਾਤਿਆਂ ਦਾ ਸਮਾਪਨ ਰਾਮ ਨੌਮੀ ਦੇ ਨਾਲ ਹੁੰਦਾ ਹੈ।ਸ਼ਾਸ਼ਤਰਾਂ ਅਨੁਸਾਰ, ਰਾਮ ਨੌਮੀ ਭਗਵਾਨ ਰਾਮ ਜੀ ਦੇ ਜਨਮ ਦਿਨ ਦੇ ਰੂਪ ‘ਚ ਮਨਾਈ ਜਾਂਦੀ ਹੈ।ਰਾਮ ਨੌਮੀ ਇਸ ਵਾਰ 21 ਅਪ੍ਰੈਲ ਨੂੰ ਮਨਾਈ ਜਾਵੇਗੀ।ਮੰਨਿਆ ਜਾਂਦਾ ਹੈ ਕਿ ਰਾਮ ਜੀ ਦਾ ਜਨਮ ਚੇਤ ਸ਼ੁਕਲ ਨੌਮੀ ਦੇ ਦਿਨ ਦੁਪਹਿਰ ਦੇ ਸਮੇਂ ਹੋਇਆ ਸੀ।ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਦਿਨ 7 ਨਕੱਸ਼ਤਰ ਸੀ।ਨਾਲ ਹੀ ਚੰਦਰਮਾ ਵੀ ਕਰਕ ਰਾਸ਼ੀ ‘ਚ ਸੀ ਅਤੇ ਦੂਜੇ ਪਾਸੇ ਕਰੀਬ ਸਾਰੇ ਗ੍ਰਹਿ ਉੱਚ ਦੇ ਸਨ।ਸ਼੍ਰੀਰਾਮ ਜੀ ਦੇ ਨਾਲ ਨਰਾਤਿਆਂ ਦੇ ਆਖਰੀ ਦਿਨ ਮਾਂ ਦੇ ਨੌਵੇਂ ਸਵਰੂਪ ਮਾਂ ਦੁਰਗਾ ਦੀ ਵੀ ਉਪਾਸਨਾ ਕੀਤੀ ਜਾਂਦੀ ਹੈ।ਜੋਤਸ਼ੀ ਗਣਨਾ ਅਨੁਸਾਰ, ਰਾਮ ਨੌਮੀ ਪੂਜਾ ਦਾ ਸ਼ੁੱਭ ਮਹੂਰਤ ਬੁੱਧਵਾਰ 21 ਅਪ੍ਰੈਲ ਸਵੇਰੇ 11 ਵਜੇ 02 ਮਿੰਟ ਤੋਂ ਦੁਪਹਿਰ 01 ਵਜੇ 38 ਮਿੰਟ ਤੱਕ ਰਹੇਗਾ।ਪੂਜਨ ਮਹੂਰਤ ਦੀ ਕੁਲ ਅਵਧੀ 02 ਘੰਟੇ 36 ਮਿੰਟ ਰਹੇਗੀ ਨਾਰਦ ਪੁਰਾਣ ਦੇ ਅਨੁਸਾਰ ਰਾਮ ਨੌਮੀ ਦੇ ਦਿਨ ਭਗਤਾਂ ਨੂੰ ਵਰਤ ਕਰਨਾ ਚਾਹੀਦਾ ਹੈ।
ਘਰ ਦੇ ਮੰਦਿਰ ‘ਚ ਭਗਵਾਨ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਕਰੋ ਅਤੇ ਦੀਵਾ ਜਗਾਉ।ਸ਼੍ਰੀਰਾਮ ਜੀ ਦੀ ਪੂਜਾ-ਅਰਚਨਾ ਕਰਨ ਤੋਂ ਬਾਅਦ ਰਮਾਇਣ ਅਤੇ ਰਾਮ ਰੱਖਿਆਸ੍ਰੋਤ ਦਾ ਪਾਠ ਕਰੋ।ਬ੍ਰਾਹਮਣਾਂ ਨੂੰ ਭੋਜਨ ਕਰਾਉ ਅਤੇ ਗੌ, ਭੂਮੀ, ਵਸਤਰ ਆਦਿ ਦਾ ਦਾਨ ਕਰੋ।ਇਸ ਤੋਂ ਬਾਅਦ ਭਗਵਾਨ ਸ਼੍ਰੀਰਾਮ ਦੀ ਪੂਜਾ ਸੰਪੰਨ ਕਰਨੀ ਚਾਹੀਦੀ।ਮੰਨਿਆ ਜਾਂਦਾ ਹੈ ਕਿ ਚੇਤ ਮਾਸ ਦੀ ਨੌਮੀ ਮਿਤੀ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਦਾ ਜਨਮ ਅਯੁੱਧਿਆ ‘ਚ ਹੋਇਆ ਸੀ।ਇਸ ਉਦੇਸ਼ ‘ਚ ਨੌਮੀ ਨੂੰ ਰਾਮਨੌਮੀ ਦੇ ਰੂਪ ‘ਚ ਜਾਣਿਆ ਜਾਂਦਾ ਹੈ।ਰਾਮਨੌਮੀ ‘ਚ ਹਰ ਸਾਲ ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਲੱਖਾਂ ਸ਼ਰਧਾਲੂ ਪਹੁੰਚਦੇ ਹਨ।ਸਵੇਰ ਤੋਂ ਹੀ ਸਨਾਨ ਅਤੇ ਮੰਦਿਰਾਂ ‘ਚ ਪੂਜਾ-ਅਰਚਨਾ ਸ਼ੁਰੂ ਹੋ ਜਾਂਦੀ ਹੈ।
ਇਸ ਦਿਨ ਮੰਦਿਰਾਂ ‘ਚ ਵਧਾਈ ਅਤੇ ਸੋਹਰ ਦੇ ਗੀਤਾਂ ਦੀਆਂ ਗੂੰਜਾਂ ਸੁਣਦੀਆਂ ਹਨ।ਇਸ ਮੌਕੇ ਦੂਰ-ਦੁਰਾਡੇ ਤੋਂ ਆਏ ਲੋਕ ਭਗਵਾਨ ਰਾਮ ਦੇ ਜਨਮ ‘ਤੇ ਸੋਹਰ ਗੀਤ ਗਾਉਂਦੇ ਹਨ ਅਤੇ ਧੂਮਧਾਮ ਨਾਲ ਨੱਚਦੇ ਹਨ।ਰਾਮ ਨੌਮੀ ‘ਤੇ ਸਵੇਰੇ ਸਨਾਨ ਕਰ ਕੇ ਪੀਲੇ ਕੱਪੜੇ ਪਾਉ।ਲਾਲ ਕੱਪੜੇ ਵਿਛਾ ਕੇ ਸੀਤਾ ਰਾਮ ਜੀ ਦੀ ਤਸਵੀਰ ਰੱਖੋ।ਸ਼ੁੱਧ ਦੇਸੀ ਘਿਓ ਜਾਂ ਤਿਲ ਤੇਲ ਦੇ ਦੀਪਕ ਜਗਾਉ ਨਾਲ ਹੀ ਚੰਦਨ ਦੀ ਅਗਰਬੱਤੀ ਜਲਾਉ।
ਅੱਕੇ ਕਿਸਾਨਾਂ ਨੇ ਬੰਦੀ ਬਣਾ ਲਿਆ ਤਹਿਸੀਲਦਾਰ! ਪੁਲਿਸ ਨੇ ਪਹੁੰਚ ਕੇ ਛੁਡਵਾਇਆ, ਕਹਿੰਦੇ “ਇਹ ਏਦਾਂ ਹੀ ਸੂਤ ਆਊਂ ਹੁਣ”