centers big decision us uk japan approved: ਦੇਸ਼ ‘ਚ ਕੋਰੋਨਾ ਦੇ ਖੌਫ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਹੈ ਕਿ ਕੇਂਦਰ ਨੇ ਕੁਝ ਮਹੱਤਵਪੂਰਨ ਨੀਤੀਗਤ ਫੈਸਲੇ ਕੀਤੇ ਹਨ।ਮਈ ਤੋਂ ਉਨਾਂ੍ਹ ਦਾ ਅਸਰ ਦਿਸੇਗਾ।ਇੱਕ ਅਹਿਮ ਫੈਸਲਾ ਇਹ ਲਿਆ ਗਿਆ ਹੈ ਕਿ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਡਬਲਯੂਐੱਚਓ ਨੇ ਜਿਨਾਂ੍ਹ ਕੋਰੋਨਾ ਟੀਕਿਆਂ ਨੂੰ ਮਨਜ਼ੂਰੀਆਂ ਦੇ ਦਿੱਤੀਆਂ ਹਨ, ਉਨਾਂ੍ਹ ਨੂੰ ਭਾਰਤ ‘ਚ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ।ਗ੍ਰਹਿ ਮੰਤਰੀ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਦੀ ਨਵੀਂ ਲਹਿਰ ਨੂੰ ਰੋਕਣ ਲਈ ਕਈ ਕਦਮ ਉਠਾਏ ਹਨ।ਵਿਸ਼ਵ ‘ਚ ਜਿੱਥੇ ਵੀ ਦੂਜੀ ਅਤੇ ਤੀਜੀ ਲਹਿਰ ਆਈ ਉਹ ਪਹਿਲੀ ਦੇ ਮੁਕਾਬਲੇ ਢਾਈ ਤੋਂ ਤਿੰਨ ਗੁਣਾ ਜਿਆਦਾ ਤੀਵਰ ਹੈ।
ਪਹਿਲੀ ਲਹਿਰ ਦੀ ਤੁਲਨਾ ‘ਚ ਇਹ ਢਾਈ ਤੋਂ ਤਿੰਨ ਗੁਣਾ ਤੇਜ ਹੈ।ਇਸ ‘ਚ ਜੋ ਨਵਾਂ ਵਾਇਰਸ ਬਣਿਆ ਹੈ, ਉਹ ਭਿਆਨਕ ਘੱਟ ਹੈ ਪਰ ਇਹ ਤੇਜੀ ਨਾਲ ਫੈਲ ਰਿਹਾ ਹੈ।ਵਿਗਿਆਨਕ ਕੋਰੋਨਾ ਦੇ ਨਵੇਂ ਵਾਇਰਸ ‘ਤੇ ਵਿਗਿਆਨਕ ਤੇਜੀ ਨਾਲ ਕੰਮ ਕਰ ਰਹੇ ਹਨ।ਅਮਿਤ ਸ਼ਾਹ ਨੇ ਦੇਸ਼ ‘ਚ ਆਕਸੀਜ਼ਨ ਦੀ ਘਾਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਸੂਬੇ ਆਕਸੀਜ਼ਨ ਦਾ ਸਟਾਕ ਕਰ ਰਹੇ ਹਨ, ਉਨਾਂ੍ਹ ਨੇ ਆਪਣੇ ਮਰੀਜ਼ਾਂ ਲਈ ਇਹ ਕਰਨਾ ਵੀ ਚਾਹੀਦਾ।
ਯੂਐੱਸਏ, ਯੂਕੇ, ਜਾਪਾਨ ਅਤੇ ਡਬਲਯੂਐੱਚਓ ਨੇ ਜਿਨ੍ਹਾਂ ਟੀਕਿਆਂ ਨੂੰ ਮਾਨਤਾ ਦਿੱਤੀ ਹੈ, ਉਹ ਜਲਦ ਹੀ ਭਾਰਤ ‘ਚ ਉਪਲੱਬਧ ਹੋ ਜਾਣਗੇ।ਅਸੀਂ ਟੀਕਾਕਰਨ ਦੀ ਸੁਵਿਧਾ ਵੀ ਵਧਾ ਰਹੇ ਹਾਂ।ਮਈ ਸ਼ੁਰੂ ਹੁੰਦੇ-ਹੁੰਦੇ ਇਨਾਂ੍ਹ ਫੈਸਲਿਆਂ ਦਾ ਅਸਰ ਦਿਖਾਈ ਦੇਵੇਗਾ।ਗ੍ਰਹਿ ਮੰਤਰੀ ਸ਼ਾਹ ਨੇ ਸਪੱਸ਼ਟ ਕੀਤਾ ਕਿ ਇਨਾਂ੍ਹ ਫੈਸਲਿਆਂ ਦਾ ਅਤੇ ਕੋਰੋਨਾ ਫੈਲਣ ਦਾ ਕੋਈ ਸਬੰਧ ਨਹੀਂ ਹੈ, ਕਿਉਂਕਿ ਵਾਇਰਸ ਆਪਣਾ ਸਵਰੂਪ ਬਦਲਦਾ ਹੈ।ਉਹ ਦਵਾਈਆਂ ਦਾ ਅਸਰ ਵੀ ਘੱਟ ਕਰਦਾ ਹੈ।
ਅੱਕੇ ਕਿਸਾਨਾਂ ਨੇ ਬੰਦੀ ਬਣਾ ਲਿਆ ਤਹਿਸੀਲਦਾਰ! ਪੁਲਿਸ ਨੇ ਪਹੁੰਚ ਕੇ ਛੁਡਵਾਇਆ, ਕਹਿੰਦੇ “ਇਹ ਏਦਾਂ ਹੀ ਸੂਤ ਆਊਂ ਹੁਣ”