Hair fall tips: ਜ਼ਿਆਦਾਤਰ ਔਰਤਾਂ ਵਾਲਾਂ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਕਈ ਨੁਸਖ਼ੇ ਅਪਣਾਉਣ ਦੇ ਬਾਅਦ ਵੀ ਉਨ੍ਹਾਂ ਦੇ ਵਾਲ ਝੜਨਾ ਨਹੀਂ ਰੁਕਦੇ। ਇਸ ਦਾ ਕਾਰਨ ਹੈ ਵਾਲਾਂ ਦੇ ਝੜਨ ਦੇ ਅਸਲ ਕਾਰਨ ਬਾਰੇ ਨਹੀਂ ਪਤਾ ਹੋਣਾ। ਇੱਥੇ ਜਾਣੋ ਕਿਉਂ ਝੜਦੇ ਹਨ ਵਾਲ।
ਹੇਅਰ ਟ੍ਰੀਟਮੈਂਟ: ਜੇ ਤੁਸੀਂ ਆਪਣੇ ਵਾਲਾਂ ਨੂੰ ਹੱਦ ਤੋਂ ਜ਼ਿਆਦਾ ਹੇਅਰ ਟ੍ਰੀਟਮੈਂਟ ਜਿਵੇਂ ਕਿ ਹੇਅਰ ਕਰਲਿੰਗ, ਆਇਰਨ ਅਤੇ ਹੇਅਰ ਡ੍ਰਾਇਅਰ ਕਰਦੇ ਹੋ। ਇਸ ਲਈ ਇਨ੍ਹਾਂ ਕਾਰਨਾਂ ਕਰਕੇ ਵੀ ਤੁਹਾਡੇ ਵਾਲ ਝੜ ਸਕਦੇ ਹਨ। ਜ਼ਿਆਦਾ ਹੇਅਰ ਟ੍ਰੀਟਮੈਂਟ ਤੋਂ ਵਾਲਾਂ ਨੂੰ ਬਚਾਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਘੱਟ ਝੜਨਗੇ।
ਹੇਅਰ ਸਟਾਈਲ: ਵਾਲਾਂ ਦੇ ਝੜਨ ਦਾ ਇਕ ਕਾਰਨ ਹੇਅਰ ਸਟਾਈਲ ਵੀ ਹੈ। ਹੇਅਰ ਸਟਾਈਲ ਸਹੀ ਨਹੀਂ ਹੁੰਦੇ ਤਾਂ ਤੁਹਾਡੇ ਵਾਲ ਤੇਜ਼ੀ ਨਾਲ ਝੜਨਗੇ। ਇਹ ਚੰਗਾ ਹੋਵੇਗਾ ਜੇ ਤੁਸੀਂ ਆਪਣੇ ਵਾਲਾਂ ਦਾ ਰੋਜ਼ਾਨਾ ਸਟਾਈਲ ਕਰਨ ਦੇ ਬਜਾਏ ਹਰ ਦੋ ਤੋਂ ਤਿੰਨ ਦਿਨ ਉਨ੍ਹਾਂ ਨੂੰ ਸਿੰਪਲ ਕਲੱਚ ਕਰਕੇ ਜਾਂ ਖੁੱਲ੍ਹਾ ਰਹਿਣ ਦਿਓ।
ਪੋਸ਼ਣ ਦੀ ਕਮੀ: ਸਰੀਰ ‘ਚ ਪੋਸ਼ਣ ਦੀ ਕਮੀ ਨਾਲ ਵੀ ਵਾਲ ਝੜਦੇ ਹਨ। ਤੁਹਾਨੂੰ ਆਪਣੀ ਡਾਇਟ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਖਾਣਾ ਖਾਓ। ਤਣਾਅ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਦਾ ਇਕ ਕਾਰਨ ਵਾਲ ਝੜਨਾ ਵੀ ਹੈ। ਜੇ ਤੁਸੀਂ ਆਪਣੇ ਵਾਲਾਂ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖੋ।