Healthy Milk drinks benefits: ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਇਸ ਗੰਭੀਰ ਵਾਇਰਸ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਦੇ ਨਾਲ ਇਮਿਊਨਿਟੀ ਮਜ਼ਬੂਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੀ ਡੇਲੀ ਡਾਇਟ ‘ਚ ਸਿਹਤਮੰਦ ਚੀਜ਼ਾਂ ਸ਼ਾਮਲ ਕਰਨਾ। ਇਸਦੇ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਪੀਣਾ ਬੈਸਟ ਆਪਸ਼ਨ ਹੈ। ਪਰ ਇਸ ‘ਚ ਕੁਝ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਦੁੱਗਣਾ ਫ਼ਾਇਦਾ ਮਿਲ ਸਕਦਾ ਹੈ। ਤਾਂ ਆਓ ਜਾਣਦੇ ਹਾਂ ਦੁੱਧ ‘ਚ ਮਿਲਾ ਕੇ ਕਿਹੜੀਆਂ ਚੀਜ਼ਾਂ ਨੂੰ ਪੀਤਾ ਜਾ ਸਕਦਾ ਹੈ।
ਹਲਦੀ ਵਾਲਾ ਦੁੱਧ: ਹਲਦੀ ‘ਚ ਐਂਟੀ-ਵਾਇਰਸ, ਐਂਟੀ-ਕੈਂਸਰ, ਐਂਟੀ-ਬੈਕਟਰੀਅਲ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਅਜਿਹੇ ‘ਚ ਗਰਮ ਦੁੱਧ ‘ਚ ਚੁਟਕੀ ਭਰ ਹਲਦੀ ਮਿਲਾਕੇ ਪੀਣ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਅਜਿਹੇ ‘ਚ ਕੋਰੋਨਾ ਵਾਇਰਸ ਅਤੇ ਹੋਰ ਗੰਭੀਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਖਜੂਰ ‘ਚ ਵਿਟਾਮਿਨ, ਆਇਰਨ, ਫਾਈਬਰ, ਕੈਲਸ਼ੀਅਮ, ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ‘ਚ ਖਜੂਰ ਉਬਾਲ ਕੇ ਸੇਵਨ ਕਰੋ। ਇਸ ਨਾਲ ਇਮਿਊਨਿਟੀ ਵੱਧਣ ਅਤੇ ਕੋਰੋਨਾ ਵਾਇਰਸ ਨਾਲ ਲੜਨ ਦੀ ਤਾਕਤ ਵਧੇਗੀ।
ਡ੍ਰਾਈ ਫਰੂਟਸ: ਡ੍ਰਾਈ ਫਰੂਟਸ ਯਾਨਿ ਮੇਵੇਆਂ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਟੀ ਵੱਧਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਉੱਥੇ ਹੀ ਇਸ ਦਾ ਦੁੱਧ ਨਾਲ ਸੇਵਨ ਕਰਨ ਨਾਲ ਦੁੱਗਣਾ ਫਾਇਦਾ ਮਿਲੇਗਾ। ਅਜਿਹੇ ‘ਚ ਕੋਰੋਨਾ ਤੋਂ ਬਚਾਅ ਰਹਿਣ ਦੇ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ‘ਚ ਸਹਾਇਤਾ ਮਿਲੇਗੀ। ਜੇ ਤੁਸੀਂ ਚਾਹੋ ਤਾਂ ਸੁੱਕੇ ਮੇਵੇਆਂ ਦਾ ਪਾਊਡਰ ਤਿਆਰ ਕਰਕੇ ਦੁੱਧ ‘ਚ ਮਿਲਾਕੇ ਪੀ ਸਕਦੇ ਹੋ।
ਸੂਰਜਮੁਖੀ, ਕੱਦੂ, ਚਿਆ ਅਤੇ ਅਲਸੀ ਦੇ ਬੀਜ: ਤੁਸੀਂ ਗਰਮ ਦੁੱਧ ‘ਚ ਸੂਰਜਮੁਖੀ, ਕੱਦੂ, ਚਿਆ ਅਤੇ ਅਲਸੀ ਦੇ ਬੀਜ ਦਾ ਪਾਊਡਰ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਅਦਰਕ ‘ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਐਂਟੀ-ਵਾਇਰਲ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਸ ਦਾ ਸੇਵਨ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸਦੇ ਲਈ ਦੁੱਧ ‘ਚ 1 ਛੋਟਾ ਚਮਚ ਅਦਰਕ ਦਾ ਪੇਸਟ ਉਬਾਲੋ। ਤਿਆਰ ਦੁੱਧ ਨੂੰ ਛਾਣ ਕੇ ਸੇਵਨ ਕਰੋ।