no plan for national lockdown tuta: ਦੇਸ਼ ‘ਚ ਤੇਜੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਕਈ ਹਿੱਸਿਆਂ ‘ਚ ਲਾਕਡਾਊਨ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਿਰ ਦੁਹਰਾਇਆ ਕਿ ਕੇਂਦਰ ਸਰਕਾਰ ਦਾ ਵਿਆਪਕ ਪੱਧਰ ‘ਤੇ ਲਾਕਡਾਊਨ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ ਭਾਵ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਪੂਰਾ ਦੇਸ਼ ਲਾਕ ਨਹੀਂ ਕੀਤਾ ਜਾਵੇਗਾ।ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦਾ ਵਿਆਪਕ ਪੱਧਰ ‘ਤੇ ਲਾਕਡਾਊਨ ਲਗਾਉਣ ਦਾ ਕੋਈ ਪਲਾਨ ਨਹੀਂ ਹੈ, ਸਗੋਂ ਮਹਾਮਾਰੀ ਨੂੰ ਰੋਕਣ ਲਈ ਸਥਾਨਕ ਪੱਧਰ ‘ਤੇ ਨਿਯੰਤਰਨ ਲਈ ਖਾਸ ਕਦਮ ਉਠਾਏ ਜਾਣਗੇ।
ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਿਹਾ ਕਿ ਉਨਾਂ੍ਹ ਨੇ ਭਾਰਤ ‘ਚ ਕੋਵਿਡ-19 ਦੇ ਪ੍ਰਕੋਪ ਨੂੰ ਰੋਕਣ ਦੇ ਸੰਬੰਧ ‘ਚ ਵੱਖ ਵੱਖ ਉਦਯੋਗ ਸੰਗਠਨਾਂ ਤੋਂ ਸਲਾਹ ਲਈ ਹੈ ਅਤੇ ਕੇਂਦਰ ਸਰਕਾਰ, ਸੂਬਿਆਂ ਦੇ ਨਾਲ ਮਿਲ ਕੇ ਲੋਕਾਂ ਦੀ ਜਾਨ ਅਤੇ ਆਜੀਵਕਾ ਬਚਾਉਣ ਲਈ ਕੰਮ ਕਰਦੀ ਹੋਵੇਗੀ।ਉਨਾਂ੍ਹ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਾਰੋਬਾਰੀਆਂ ਤੋਂ ਸੁਝਾਅ ਵੀ ਮੰਗੇ।ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਪਿਛਲੇ ਵਿੱਤ ਮੰਤਰੀ ਦੀ ਪਹਿਲੀ ਤਿਮਾਹੀ ਦੌਰਾਨ ਅਰਥਵਿਵਸਥਾ ‘ਚ 23.9 ਫੀਸਦੀ ਦਾ ਸੰਕੁਚਨ ਹੋਇਆ ਸੀ।ਵਿੱਤ ਮੰਤਰੀ ਨੇ ਸੀਆਈਆਈ ਪ੍ਰਮੁੱਖ ਉਦੇ ਕੋਟਕ, ਫਿੱਕੀ ਦੇ ਪ੍ਰਧਾਨ ਉਦੈ ਸ਼ੰਕਰ ਅਤੇ ਦੇ ਪ੍ਰਧਾਨ ਵਿਨੀਤ ਅਗਰਵਾਲ ਸਮੇਤ ਉਦਯੋਗ ਸੰਘਾਂ ਦੇ ਪ੍ਰਮੁੱਖਾਂ ਨਾਲ ਗੱਲ ਕੀਤੀ।
ਇਸ ਤੋਂ ਇਲਾਵਾ ਉਨਾਂ੍ਹ ਨੇ ਟਾਟਾ ਸਟੀਲ ਦੇ ਪ੍ਰਬੰਧ ਨਿਦੇਸ਼ਕ ਟੀਵੀ ਨਰਿੰਦਰਨ, ਏ ਐੱਮ ਨਾਈਕ, ਟੀਸੀਐੱਸ ਦੇ ਪ੍ਰਬੰਦ ਨਿਦੇਸ਼ਕ ਰਾਜੇਸ਼ ਗੋਪੀਨਾਥਨ, ਮਾਰੂਤੀ ਸੁਜ਼ੁਕੀ ਦੇ ਚੇਅਰਮੈਨ ਆਰ ਸੀ ਭਾਰਗਵ, ਟੀਵੀਐੱਸ ਸਮੂਹ ਦੇ ਚੇਅਰਮੈਨ ਵੇਣੂ ਸ਼੍ਰੀਨਿਵਾਸਨ ਅਤੇ ਹੀਰੋ ਮੋਟੋ ਕਾਰਪ ਦੇ ਪ੍ਰਬੰਧ ਨਿਦੇਸ਼ਕ ਪਵਨ ਮੁੰਜ਼ਾਲ ਸਮੇਤ ਕਈ ਕਾਰੋਬਾਰੀ ਪ੍ਰਮੁੱਖ ਤੋਂ ਕੋਵਿਡ-19 ਦੇ ਵੱਧਦੇ ਮਾਮਲਿਆਂ ‘ਤੇ ਗੱਲ ਵੀ ਕੀਤੀ।ਮਹੱਤਵਪੂਰਨ ਹੈ ਕਿ ਵਿੱਤ ਮੰਤਰੀ ਨੇ ਪਿਛਲੇ ਹਫਤੇ ਸਾਫ ਕੀਤਾ ਸੀ ਕਿ ਸਰਕਾਰ ਵੱਡੇ ਪੈਮਾਨੇ ‘ਤੇ ਲਾਕਡਾਊਨ ਨਹੀਂ ਲਗਾਏਗੀ ਅਤੇ ਸਿਰਫ ਕੋਵਿਡ-19 ਦੀ ਲੜੀ ਨੂੰ ਤੋੜਨ ਲਈ ਸਥਾਨਕ ਪੱਧਰ ‘ਤੇ ਰੋਕਥਾਮ ਦਾ ਸਹਾਰਾ ਲਿਆ ਜਾਵੇਗਾ।