IPL 2021 SRH vs PBKS : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਆਈਪੀਐਲ 2021 ਵਿੱਚ ਅੱਜ ਦੋ ਮੈਚ ਖੇਡੇ ਜਾਣੇ ਹਨ। ਪਹਿਲਾ ਮੈਚ ਦੁਪਹਿਰ 03.30 ਵਜੇ ਤੋਂ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਪੰਜਾਬ ਅਤੇ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਸਮੇਂ ਪੁਆਇੰਟ ਟੇਬਲ ਵਿੱਚ ਸਭ ਤੋਂ ਹੇਠਾਂ ਹਨ। ਇਸ ਸਮੇ ਪੰਜਾਬ ਦੀ ਟੀਮ ਤਿੰਨ ਮੈਚਾਂ ਵਿੱਚੋਂ ਦੋ ਮੈਚਾਂ ਵਿੱਚ ਹਰ ਕੇ ਸੱਤਵੇਂ ਸਥਾਨ ਉੱਤੇ ਹੈ। ਇਸ ਦੇ ਨਾਲ ਹੀ ਹੈਦਰਾਬਾਦ ਆਪਣੇ ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਟੂਰਨਾਮੈਂਟ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਹੈ। ਉਹ ਇਸ ਸਮੇਂ ਪੁਆਇੰਟ ਟੇਬਲ ਵਿੱਚ ਆਖਰੀ ਅੱਠਵੇਂ ਸਥਾਨ ‘ਤੇ ਹੈ। ਦੋਵੇਂ ਟੀਮਾਂ ਇਸ ਮੈਚ ਵਿੱਚ ਆਪਣੀ ਹਾਰ ਦੀ ਲੜੀ ਨੂੰ ਤੋੜਨਾ ਚਾਹੁਣਗੀਆਂ।
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੁਣ ਤੱਕ (2013-2020) 16 ਮੈਚ ਹੋ ਚੁੱਕੇ ਹਨ। ਸਨਰਾਈਜ਼ਰਜ਼ ਨੇ 11 ਮੈਚ ਜਿੱਤੇ ਹਨ, ਜਦਕਿ ਪੰਜਾਬ ਨੇ 5 ਮੈਚ ਜਿੱਤੇ ਹਨ। ਪਿੱਛਲੇ ਪੰਜ ਮੈਚਾਂ ਵਿੱਚ ਵੀ ਸਨਰਾਈਜ਼ਰਜ਼ ਦਾ ਪੱਲੜਾ ਭਾਰੀ ਰਿਹਾ ਹੈ, ਉਸਨੇ ਪੰਜਾਬ ਨੂੰ 3 ਮੈਚਾਂ ਵਿੱਚ ਮਾਤ ਦਿੱਤੀ ਹੈ। ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਪਿੱਚ ਕਾਫ਼ੀ ਹੌਲੀ ਹੈ। ਸਪਿਨਰਾਂ ਲਈ ਅਨੁਕੂਲ ਇਸ ਪਿੱਚ ਦਾ ਵਿਵਹਾਰ ਇਸ ਸਾਲ ਬਹੁਤ ਵੱਖਰਾ ਰਿਹਾ। ਖ਼ਾਸਕਰ ਦੂਜੀ ਪਾਰੀ ਵਿੱਚ, ਪਿੱਚ ਬਹੁਤ ਹੌਲੀ ਹੋ ਰਹੀ ਹੈ। ਰਾਤ ਦੇ ਮੈਚ ਵਿੱਚ ਤ੍ਰੇਲ ਵੀ ਇੱਕ ਬਹੁਤ ਮਹੱਤਵਪੂਰਣ ਫੈਕਟਰ ਹੈ। ਪਿੱਚ ਅਤੇ ਹਲਾਤਾਂ ਦੇ ਅਧਾਰ ‘ਤੇ, ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।