Corona Face mask tips: ਦੇਸ਼ ‘ਚ ਫੈਲੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮਾਸਕ ਪਹਿਨਣਾ, Social Distancing ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੋਰੋਨਾ ਖਿਲਾਫ ਲੜਾਈ ਜਿੱਤਣ ਲਈ ਮਾਸਕ ਸਭ ਤੋਂ ਵੱਡਾ ਹਥਿਆਰ ਹਨ। ਮਾਸਕ ਖੰਘਦੇ, ਛਿੱਕਦੇ ਜਾਂ ਗੱਲ ਕਰਦੇ ਸਮੇਂ ਨਿਕਲੇ ਵਾਇਰਸ ਯੁਕਤ ਬੂੰਦਾਂ ਨੂੰ ਦੂਸਰਿਆਂ ਤੱਕ ਜਾਣ ਤੋਂ ਰੋਕਦਾ ਹੈ। ਇਸ ਤੋਂ ਬਾਅਦ ਵੀ ਲੋਕ ਮਾਸਕ ਨੂੰ ਸਹੀ ਤਰ੍ਹਾਂ ਪਹਿਨਣ ‘ਚ ਲਾਪਰਵਾਹੀ ਦਿਖਾ ਰਹੇ ਹਨ। ਬਾਜ਼ਾਰਾਂ ‘ਚ ਕਈ ਤਰ੍ਹਾਂ ਦੇ ਮਾਸਕ ਦੇਖਣ ਨੂੰ ਮਿਲਣਗੇ। ਜਿਸ ਦੀ ਅਲੱਗ-ਅਲੱਗ ਵਿਸ਼ੇਸ਼ਤਾਵਾਂ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮਾਸਕ ‘ਚ ਕਿਹੜੀ ਖ਼ੂਬੀ ਹੈ।
N95 ਮਾਸਕ: ਕੋਰੋਨਾ ਵਾਇਰਸ ਤੋਂ ਬਚਾਅ ਲਈ N95 ਸਭ ਤੋਂ ਬੈਸਟ ਮਾਸਕ ਹੈ। ਇਹ ਬਰੀਕ ਕਣਾਂ ਨੂੰ ਨੱਕ ਜਾਂ ਮੂੰਹ ‘ਚ ਜਾਣ ਤੋਂ ਰੋਕਦਾ ਹੈ। ਇਹ ਮਾਸਕ ਹਵਾ ‘ਚ ਮੌਜੂਦ 95 ਪ੍ਰਤੀਸ਼ਤ ਕਣਾਂ ਨੂੰ ਰੋਕਣ ਦਾ ਕੰਮ ਕਰਦਾ ਹੈ ਇਸ ਲਈ ਇਸਨੂੰ N95 ਕਿਹਾ ਜਾਂਦਾ ਹੈ। ਕੋਰੋਨਾ ਵਾਇਰਸ ਕਣਾਂ ਦੇ ਨਾਲ ਇਹ ਬੈਕਟਰੀਆ,ਧੂੜ ਤੋਂ ਵੀ 100% ਬਚਾਉਂਦਾ ਹੈ।
ਸਰਜੀਕਲ ਮਾਸਕ: ਇਸ ਕਿਸਮ ਦੇ ਮਾਸਕ ਵਾਇਰਸ ਤੋਂ 95 ਪ੍ਰਤੀਸ਼ਤ ਤੱਕ ਰੱਖਿਆ ਕਰਦਾ ਹੈ। ਜਦੋਂ ਕਿ ਬੈਕਟੀਰੀਆ, ਧੂੜ ਅਤੇ ਪਰਾਗਕਣਾਂ ਤੋਂ 80% ਤੱਕ ਬਚਾਉਂਦਾ ਹੈ। ਇਸ ਨੂੰ ਮੈਡੀਕਲ ਮਾਸਕ ਵੀ ਕਿਹਾ ਜਾਂਦਾ ਹੈ ਜੋ ਪੇਪਰ ਜਿਹੇ ਸਿੰਥੈਟਿਕ ਫਾਈਬਰ ਨਾਲ ਬਣਿਆ ਹੁੰਦਾ ਹੈ। ਜਿਸ ਨਾਲ ਅਸਾਨੀ ਨਾਲ ਸਾਹ ਲਿਆ ਜਾ ਸਕਦਾ ਹੈ। ਇਹ ਡਿਸਪੋਸੇਜਲ ਮਾਸਕ ਹੁੰਦੇ ਹਨ ਅਤੇ ਸਿਰਫ ਇਕ ਵਾਰ ਹੀ ਵਰਤੇ ਜਾ ਸਕਦੇ ਹਨ।
FFP ਮਾਸਕ: ਵੈਸੇ ਤਾਂ ਇਹ ਮਾਸਕ FFP1, FFP2 ਅਤੇ FFP3 ਯਾਨਿ ਤਿੰਨ ਕੈਟੇਗਰੀਆਂ ‘ਚ ਆਉਂਦਾ ਹੈ। ਇਨ੍ਹਾਂ ਤਿੰਨਾਂ ‘ਚੋਂ FFP3 ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਇਹ ਸੂਖਮ ਕਣਾਂ ਨੂੰ ਸਰੀਰ ‘ਚ ਦਾਖਲ ਹੋਣ ਤੋਂ ਰੋਕਦਾ ਹੈ। ਇਸਦੇ ਨਾਲ ਇਹ 95 ਪ੍ਰਤੀਸ਼ਤ ਬੈਕਟੀਰੀਆ, ਧੂੜ, ਪਰਾਗਕਣਾਂ ਤੋਂ 80 ਪ੍ਰਤੀਸ਼ਤ ਬਚਾਅ ਕਰਦਾ ਹੈ।
ਐਕਟੀਵੇਟ ਕਾਰਬਨ ਮਾਸਕ: ਇਸ ਮਾਸਕ ਦਾ ਜ਼ਿਆਦਾਤਰ ਵਰਤੋਂ ਬਦਬੂ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਇਹ ਵਾਇਰਸਾਂ ਤੋਂ ਬਚਾਅ ‘ਚ ਬਹੁਤ ਮਦਦਗਾਰ ਨਹੀਂ ਹੈ। ਐਕਟੀਵੇਟ ਕਾਰਬਨ ਮਾਸਕ ਸਿਰਫ 10% ਤੱਕ ਬਚਾਅ ਕਰਦਾ ਹੈ ਜਦੋਂ ਕਿ ਬੈਕਟੀਰੀਆ, ਧੂੜ ਅਤੇ ਪਰਾਗਕਣਾਂ ਨੂੰ ਰੋਕਣ ‘ਚ 50% ਹੀ ਕਾਰਗਰ ਹੈ।
ਕਪੜੇ ਵਾਲਾ ਮਾਸਕ: ਕੱਪੜੇ ਵਾਲੇ ਮਾਸਕ ਨੂੰ ਖੁਦ ਮਾਹਰ ਵੀ ਲਗਾਉਣ ਦੀ ਸਲਾਹ ਨਹੀਂ ਦਿੰਦੇ ਕਿਉਂਕਿ ਇਹ ਵਾਇਰਸਾਂ ਤੋਂ ਬਚਾਅ ਨਹੀਂ ਕਰਦਾ। ਲੋਕ ਜ਼ਿਆਦਾਤਰ ਇਸ ਨੂੰ ਘਰ ‘ਚ ਹੀ ਬਣਾਉਂਦੇ ਹਨ। ਜਿਸ ਕਾਰਨ ਇਹ ਬੈਕਟੀਰੀਆ, ਧੂੜ ਅਤੇ ਪਰਾਗਕਣਾਂ ਤੋਂ 50 ਪ੍ਰਤੀਸ਼ਤ ਹੀ ਸੁਰੱਖਿਆ ਦਿੰਦਾ ਹੈ। ਜੇ ਤੁਸੀਂ ਇਸ ਦੀ ਵਰਤੋਂ ਕੀਤੀ ਹੈ ਤਾਂ ਇਸਨੂੰ ਦੂਜੀ ਵਾਰ ਨਾ ਵਰਤੋ।
ਸਪੰਜ ਮਾਸਕ: ਸਪੰਜ ਮਾਸਕ ਵੀ ਕੱਪੜੇ ਵਾਲੇ ਮਾਸਕ ਦੀ ਤਰ੍ਹਾਂ ਹੀ ਹੁੰਦੇ ਹਨ ਜੋ ਕੋਰੋਨਾ ਵਾਇਰਸ ਤੋਂ ਬਿਲਕੁਲ ਵੀ ਸੁਰੱਖਿਅਤ ਨਹੀਂ ਕਰਦਾ। ਇਹ ਬੈਕਟੀਰੀਆ ਅਤੇ ਧੂੜ ਤੋਂ ਸਿਰਫ 5 ਪ੍ਰਤੀਸ਼ਤ ਬਚਾਅ ਕਰਨ ‘ਚ ਕਾਰਗਰ ਹੈ।