Dry Lips care tips: ਗਰਮੀਆਂ ਦੇ ਮੌਸਮ ‘ਚ ਚੱਲਣ ਵਾਲੀਆਂ ਗਰਮ ਹਵਾਵਾਂ ਦੇ ਕਾਰਨ ਬੁੱਲ੍ਹ ਸੁੱਕਣ ਦੀ ਸਮੱਸਿਆ ਬਹੁਤ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਇਸ ਦਾ ਕਾਰਨ ਘੱਟ ਪਾਣੀ ਪੀਣਾ ਵੀ ਹੈ। ਦਰਅਸਲ ਭਰਪੂਰ ਪਾਣੀ ਨਾ ਪੀਣ ਨਾਲ ਬੁੱਲ੍ਹਾਂ ਦੀ ਨਮੀ ਖ਼ਤਮ ਹੋ ਜਾਂਦੀ ਹੈ ਅਤੇ ਉਹ ਸੁੱਕਣ ਲੱਗਦੇ ਹਨ। ਅਜਿਹੇ ‘ਚ ਤੁਹਾਨੂੰ ਭਰਪੂਰ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਹੋਮਮੇਡ ਬਾਮ ਦੀ ਮਦਦ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਇੱਕ ਨੈਚੁਰਲ ਬਾਮ ਬਣਾਉਣ ਦਾ ਤਰੀਕਾ ਦੱਸਾਂਗੇ ਜੋ ਬੁੱਲ੍ਹਾਂ ਨੂੰ ਮੁਲਾਇਮ ਰੱਖਣ ਦੇ ਨਾਲ ਗੁਲਾਬੀ ਵੀ ਬਣਾਉਣਗੇ।
ਸਭ ਤੋਂ ਪਹਿਲਾਂ ਜਾਣੋ ਕਾਲੇ ਬੁੱਲ੍ਹਾਂ ਦੇ ਕਾਰਨ
- ਸਹੀ ਤਰੀਕੇ ਨਾਲ ਦੇਖਭਾਲ ਨਾ ਕਰਨਾ
- ਮਾੜੀ ਕੁਆਲਿਟੀ ਦੀ ਲਿਪਸਟਿਕ ਅਤੇ ਪ੍ਰੋਡਕਟਸ ਦੀ ਵਰਤੋਂ
- ਬੁੱਲ੍ਹਾਂ ਨੂੰ ਚਬਾਉਣਾ ਜਾਂ ਰੰਗ ਦੇਣਾ
- ਸਮੋਕਿੰਗ, ਕੌਫ਼ੀ ਦਾ ਜ਼ਿਆਦਾ ਸੇਵਨ
- ਭਰਪੂਰ ਪਾਣੀ ਨਾ ਪੀਣਾ
- ਪੋਸ਼ਣ ਤੱਤਾਂ ਦੀ ਕਮੀ ਕਾਰਨ
ਨੈਚੁਰਲ ਲਿਪ ਬਾਮ ਬਣਾਉਣ ਲਈ ਤੁਹਾਨੂੰ ਚਾਹੀਦਾ
- ਨਾਰੀਅਲ ਤੇਲ
- ਨਿਊਟੇਲਾ – ਅੱਧਾ ਚੱਮਚ
- ਮੋਮ – 1 ਚੱਮਚ
- ਇੱਕ ਕੰਟੇਨਰ ਜਾਂ ਡੱਬੀ
ਬਣਾਉਣ ਦਾ ਤਰੀਕਾ: ਇਸ ਦੇ ਲਈ ਇਕ ਪੈਨ ‘ਚ ਨਾਰੀਅਲ ਤੇਲ ਗਰਮ ਕਰੋ ਫਿਰ ਇਸ ‘ਚ ਨਿਊਟੇਲਾ ਅਤੇ ਮੋਮ ਮਿਲਾਕੇ ਕੁਝ ਦੇਰ ਪਕਾਉ। ਜਦੋਂ ਮਿਕਸਚਰ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਉਸ ਨੂੰ ਇਕ ਡੱਬੀ ‘ਚ ਪਾਓ। ਹੁਣ ਇਸ ਨੂੰ ਫ੍ਰੀਜ਼ਰ ‘ਚ 10 ਮਿੰਟ ਤੱਕ ਰੱਖੋ। ਲਓ ਤੁਹਾਡਾ ਲਿਪ ਬਾਮ ਤਿਆਰ ਹੈ। ਹੁਣ ਇਸ ਦੀ ਵਰਤੋਂ ਕਰੋ।
ਕਲਰਡ ਲਿਪ ਬਾਮ ਬਣਾਉਣ ਲਈ ਤੁਹਾਨੂੰ ਚਾਹੀਦਾ
- ਆਈਸ਼ੈਡੋ – (ਤੁਹਾਡਾ ਮਨਪਸੰਦ)
- ਸ਼ਹਿਦ – ਥੋੜ੍ਹਾ ਜਿਹਾ
- ਵੈਸਲੀਨ – 1 ਚੱਮਚ
- ਕੰਟੇਨਰ/ਡੱਬੀ
ਬਣਾਉਣ ਦਾ ਤਰੀਕਾ: ਇਸ ਦੇ ਲਈ ਸਭ ਤੋਂ ਪਹਿਲਾਂ ਵੈਸਲੀਨ ਨੂੰ ਓਵਨ ਜਾਂ ਗੈਸ ‘ਤੇ 2 ਮਿੰਟ ਤੱਕ ਗਰਮ ਕਰੋ। ਹੁਣ ਆਪਣੇ ਮਨਪਸੰਦ ਲਿਪ ਸ਼ੇਡ ਲਈ ਆਈਸ਼ੈਡੋ ਦੇ ਟੁਕੜੇ ਮਿਲਾਓ। ਮਿਕਸਚਰ ਨੂੰ ਚੰਗੀ ਤਰ੍ਹਾਂ ਹਿਲਾਕੇ ਮਿਕਸ ਕਰੋ ਅਤੇ ਫਿਰ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਹੁਣ ਇਸ ਨੂੰ ਡੱਬੇ ‘ਚ ਸਟੋਰ ਕਰੋ। ਲਓ ਜੀ ਤੁਹਾਡਾ ਕਲਰਡ ਲਿਪ ਬਾਮ ਤਿਆਰ ਹੈ। ਤੁਸੀਂ ਇਸ ਨੂੰ ਪਾਰਟੀ ਲਈ ਵੀ ਵਰਤ ਸਕਦੇ ਹੋ।