Red Fort incident deep sidhu : 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਮੁੜ ਸੁਣਵਾਈ ਹੋ ਰਹੀ ਹੈ। ਇਹ ਸੁਣਵਾਈ ਦਿੱਲੀ ਲਾਲ ਕਿਲ੍ਹਾ ਘਟਨਾ ਮਾਮਲੇ ਦੇ ਵਿੱਚ ਦੀਪ ਸਿੱਧੂ ਦੇ ਖਿਲਾਫ ਦੂਜ਼ੀ ਐਫ.ਆਈ.ਆਰ ਨੂੰ ਲੈ ਕੇ ਦਿੱਲੀ ਦੀ ਅਦਾਲਤ ਦੇ ਵਿੱਚ ਹੋਣੀ ਹੈ। ਦਰਅਸਲ ਕ੍ਰਾਈਮ ਬ੍ਰਾਂਚ ਨੇ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਸੀ । ਦੀਪ ਨੂੰ ਲਾਲ ਕਿਲ੍ਹੇ ਦੇ ਅੰਦਰ ਤੋੜ-ਫੋੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਵਿਭਾਗ ਨੇ ਇਸ ਸਬੰਧ ਵਿੱਚ ਅਪਰਾਧ ਸ਼ਾਖਾ ਵਿੱਚ ਕੇਸ ਦਰਜ ਕੀਤਾ ਸੀ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੀਪ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਸਿੱਧੂ ਨੂੰ ਤੀਹ ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਸ਼ਰਤ ਇਹ ਸੀ ਕਿ ਉਹ ਪੁਲਿਸ ਦੇ ਬੁਲਾਵੇ ‘ਤੇ ਪੇਸ਼ ਹੋਏਗਾ, ਆਪਣਾ ਪਾਸਪੋਰਟ ਜਮ੍ਹਾ ਕਰਵਾਏਗਾ, ਆਪਣਾ ਫੋਨ ਨੰਬਰ ਨਹੀਂ ਬਦਲੇਗਾ ਅਤੇ ਕਿਸੇ ਵੀ ਸਬੂਤ ਵਿੱਚ ਛੇੜਛਾੜ ਨਹੀਂ ਕਰੇਗਾ।
ਦੱਸ ਦਈਏ ਕਿ ਦਿੱਲੀ ਸਥਿਤ ਸਥਾਨਕ ਕੋਰਟ ਤੋਂ ਲਾਲ ਕਿਲ੍ਹਾ ਮਾਮਲੇ ’ਚ ਦੀਪ ਸਿੱਧੂ ਨੂੰ ਜ਼ਮਾਨਤ ਦਿੱਤੀ ਗਈ ਸੀ ਪਰ ਦੂਜੇ ਮਾਮਲੇ ’ਚ ਉਸ ਨੂੰ ਨਾਲ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਦਿੱਲੀ ਦੀ ਇੱਕ ਅਦਾਲਤ ਨੇ ਦੀਪ ਸਿੱਧੂ ਦੀ ਆਵਾਜ਼ ਦਾ ਨਮੂਨਾ ਲੈਣ ਦੀ ਆਗਿਆ ਵੀ ਦੇ ਦਿੱਤੀ ਹੈ। ਤਾਂ ਜੋ ਉਸਦੀ ਆਵਾਜ਼ ਨੂੰ ਪ੍ਰਮਾਣਿਤ ਕੀਤਾ ਜਾ ਸਕੇ ਅਤੇ ਵੀਡੀਓ ਕਲਿੱਪਿੰਗ ਦੀ ਆਵਾਜ਼ ਨਾਲ ਮਿਲਾਇਆ ਜਾ ਸਕੇ।
ਇਹ ਵੀ ਦੇਖੋ : ਕੋਰੋਨਾ ਕਾਰਨ ਪੈਕ ਕਰ ਕੇ ਦਿੱਤੀ ਮ੍ਰਿਤਕ ਦੇਹ,ਪਰਿਵਾਰ ਨੇ ਬਿਨਾਂ ਦੇਖੇ ਕਰ ਦਿੱਤਾ ਕਿਸੇ ਹੋਰ ਦਾ ਸਸਕਾਰ