Gill Surjit death news: ਸ਼ਹਿਰ ਪਟਿਆਲਾ ਦੇ ਮਸ਼ਹੂਰ ਗੀਤਕਾਰ ਅਤੇ ਲੇਖਕ ਗਿੱਲ ਸੁਰਜੀਤ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਗਿੱਲ ਸੁਰਜੀਤ ਸਿੰਘ (74) ਸਾਲਾਂ ਦੇ ਸਨ, ਜੋ ਕਾਫੀ ਲੰਮੇ ਸਮੇਂ ਤੋਂ ਬਿਮਾਰ ਸਨ। ਬੀਤੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਗ੍ਰਹਿ ਘੁੰਮਣ ਨਗਰ ਵਿਖੇ ਹੋਇਆ।
ਇਹ ਜਾਣਕਾਰੀ ਗਿੱਲ ਸੁਰਜੀਤ ਦੇ ਭਰਾ ਚਰਨਜੀਤ ਸਿੰਘ ਗਿੱਲ ਨੇ ਦਿੱਤੀ। ਗਿੱਲ ਸੁਰਜੀਤ ਸਿੰਘ ਦੇ ਦੇਹਾਂਤ ਨਾਲ ਲੇਖਕ, ਗੀਤਕਾਰਾਂ ਅਤੇ ਗਾਇਕਾਂ ’ਚ ਸੋਗ ਮਨਾਇਆ ਜਾ ਰਿਹਾ ਹੈ।
ਗਿੱਲ ਸੁਰਜੀਤ ਸਿੰਘ ਨੇ ਕਵਿਤਾ ਰਾਹੀਂ ਸ਼ੁਰੂਆਤ ਕੀਤੀ ਅਤੇ ਕਈ ਮਕਬੂਲ ਗੀਤ ਲਿਖੇ ਅਤੇ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਪੁੱਟ ਗੱਭਰੂ ਨੇ ਸੋਹਣੇ’ ਵਰਗੇ ਮਕਬੂਲ ਗੀਤ ਨੂੰ ਗਾਇਕ ਹਰਦੀਪ ਨੇ ਗਾਇਆ। ਗਾਇਕ ਹਰਦੀਪ ਸਿੰਘ ਤੋਂ ਇਲਾਵਾ ਕਈ ਗਾਇਕਾਂ ਨੇ ਗਿੱਲ ਸੁਰਜੀਤ ਦੇ ਲਿਖੇ ਗੀਤਾਂ ਨੂੰ ਗਾਇਆ ਅਤੇ ਮਕਬੂਲੀਅਤ ਹਾਸਲ ਕੀਤੀ। ਉਨ੍ਹਾਂ ਦੀ ਮੌਤ ਦੀ ਖ਼ਬਰ ਤੇ ਪੰਜਾਬੀ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਫੈਨਸ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ। ਬਹੁਤ ਸਾਰੇ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।