glucose water in remdesivir injection: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਕੋਰੋਨਾ ਸੰਕਰਮਣ ਦੇ ਇਲਾਜ ‘ਚ ਜੀਵਨ ਰੱਖਿਅਕ ਮੰਨੇ ਜਾਣ ਵਾਲੇ ਰੇਮਡੇਸਿਵਿਰ ਦੀ ਕਿੱਲਤ ਦੇ ਚਲਦਿਆਂ ਇਸਦੀ ਕਾਲਾਬਾਜ਼ਾਰੀ ਅਤੇ ਠੱਗੀ ਦੇ ਮਾਮਲੇ ਵੀ ਰੋਜਾਨਾ ਸਾਹਮਣੇ ਆ ਰਹੇ ਹਨ।ਸ਼ਹਿਰ ਦੀ ਲਸੂੜੀਆ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਫੜਿਆ ਹੈ ਜੋ ਇੰਜੈਕਸ਼ਨ ਦੀ ਸ਼ੀਸ਼ੀ ‘ਚ ਗਲੂਕੋਜ਼ ਦਾ ਪਾਣੀ ਭਰ ਕੇ ਲੋਕਾਂ ਨੂੰ ਠੱਗ ਰਿਹਾ ਸੀ।ਪੁਲਿਸ ਨੂੰ ਇਸਦੀ ਸ਼ਿਕਾਇਤ ਇੱਕ ਪਿਤਾ ਨੇ ਕੀਤੀ ਸੀ ਜਿਨਾਂ੍ਹ ਨੇ ਆਪਣੇ ਬੇਟੇ ਲਈ ਨੌਜਵਾਨਾਂ ਤੋਂ ਦੋ ਇੰਜੈਕਸ਼ਨ ਖ੍ਰੀਦੇ, ਪਰ ਡਾਕਟਰ ਨੇ ਦੇਖਿਆ ਤਾਂ ਸ਼ੀਸ਼ੀ ‘ਚ ਗਲ਼ੂਕੋਜ਼ ਵਾਟਰ ਨਿਕਲਿਆ।ਮਾਮਲਾ ਇੰਦੌਰ ਦੇ ਲਸੂੜੀਆ ਥਾਣਾ ਖੇਤਰ ਦਾ ਹੈ।
ਕੋਰੋਨਾ ਸੰਕਰਮਣ ਨੌਜਵਾਨ ਵਿਸ਼ਾਲ ਦੇ ਪਿਤਾ ਗਣੇਸ਼ ਰਾਵ ਨੇ ਦੱਸਿਆ ਕਿ ਉਨਾਂ੍ਹ ਦਾ ਬੇਟਾ ਆਕਸੀਜਨ ਸਪੋਰਟ ‘ਤੇ ਹੈ।ਉਹ ੳਸਦੇ ਇਲਾਜ ਲਈ ਰੇਮਡੇਸਿਵਿਰ ਇੰਜੈਕਸ਼ਨ ਦੀ ਭਾਲ ‘ਚ ਭਟਕ ਰਹੇ ਸਨ ਉਦੋਂ ਉਨ੍ਹਾਂ ਦੀ ਮੁਲਾਕਾਤ ਉਜ਼ਵਲ ਨਾਮ ਦੇ ਨੌਜਵਾਨ ਨਾਲ ਹੋਈ।ਉਜਵਲ ਨੇ ਉਨਾਂ੍ਹ ਨੂੰ ਆਪਣਾ ਫੋਨ ਨੰਬਰ ਦਿੱਤਾ ਅਤੇ ਕਿਹਾ ਕਿ ਉਹ ਇੰਜੈਕਸ਼ਨ ਦੀ ਵਿਵਸਥਾ ਕਰ ਸਕਦਾ ਹੈ।ਗਣੇਸ਼ ਰਾਵ ਨੇ ਉਜ਼ਵਲ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸਨੇ 20 ਹਜ਼ਾਰ ਰੁਪਏ ‘ਚ ਇੱਕ ਇੰਜੈਕਸ਼ਨ ਦੇਣ ਦੀ ਗੱਲ ਕਹੀ।ਕੋਈ ਉਪਾਅ ਨਹੀਂ ਦੇਖ ਉਨਾਂ੍ਹ ਨੇ ਦੋ ਇੰਜੈਕਸ਼ਨ ਖ੍ਰੀਦ ਲਏ ਅਤੇ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ।ਹਸਪਤਾਲ ‘ਚ ਕੋਈ ਡਾਕਟਰ ਨੇ ਦੇਖਿਆ ਤਾਂ ਦੱਸਿਆ ਕਿ ਇੰਜੈਕਸ਼ਨ ਦੀ ਸ਼ੀਸ਼ੀ ‘ਚ ਗਲੂਕੋਜ਼ ਦਾ ਪਾਣੀ ਭਰਿਆ ਹੋਇਆ ਹੈ।ਡਾਕਟਰ ਨੇ ਟੀਕੇ ਦੀ ਸੀਲ ਦੇਖੀ ਤਾਂ ਉਹ ਟੁੱਟੀ ਹੋਈ ਸੀ।
ਸੀਲ ਨੂੰ ਫੇਵੀਕਿਵਿਕ ਦੇ ਨਾਲ ਚਿਪਕਾਇਆ ਗਿਆ ਸੀ।ਡਾਕਟਰ ਨੇ ਸ਼ੀਸ਼ੀ ਦੇ ਉੱਪਰ ਲੱਗੇ ਰਬੜ ਦੇ ਢੱਕਣ ‘ਤੇ ਸੂਈ ਦਾ ਨਿਸ਼ਾਨ ਵੀ ਨਜ਼ਰ ਆਇਆ।ਇਸ ਤੋਂ ਬਾਅਦ ਡਾਕਟਰ ਨੇ ਬਜ਼ੁਰਗ ਪਿਤਾ ਨੂੰ ਠੱਗੀ ਦੇ ਬਾਰੇ ‘ਚ ਦੱਸਿਆ।ਗੁੱਸੇ ‘ਚ ਪੀੜਤ ਨੇ ਨੌਜਵਾਨ ਨੂੰ ਪੁਲਿਸ ਨੂੰ ਫੜਾਉਣ ਲਈ ਇੱਕ ਯੋਜਨਾ ਬਣਾਈ।ਉਨਾਂ੍ਹ ਨੇ ਉਜ਼ਵਲ ਨੂੰ ਫੋਨ ਲਾ ਕੇ ਦੋ ਹੋਰ ਟੀਕਿਆਂ ਦੀ ਲੋੜ ਦੱਸੀ।ਉਜ਼ਵਲ ਨੇ ਉਨਾਂ੍ਹ ਨੂੰ ਪੈਸੇ ਲੈ ਕੇ ਆਉਣ ਨੂੰ ਕਿਹਾ।ਗਣੇਸ਼ ਉਸਦੇ ਦੱਸੀ ਥਾਂ ‘ਤੇ ਪਹੁੰਚੇ, ਪਰ ਪੈਸੇ ਘਰ ਭੁੱਲਣ ਦਾ ਬਹਾਨਾ ਬਣਾ ਕੇ ਉਸ ਨੂੰ ਆਪਣੀ ਗੱਡੀ ‘ਚ ਬਿਠਾ ਲਿਆ।ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।ਪੁਲਿਸ ਨੇ ਉਜ਼ਵਲ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁੱਛਗਿੱਛ ‘ਚ ਪਤਾ ਲੱਗਾ ਕਿ ਉਹ ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਠੱਗੀ ਕਰ ਚੁੱਕਾ ਹੈ।ਪੁਲਿਸ ਉਸ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।
ਚਲਦੇ ਵਿਆਹ ਚੋਂ ਚੁੱਕ ਲਿਆ ਲਾੜਾ, ਪਹੁੰਚੀ ਪੁਲਿਸ, ਭੱਜੇ ਰਿਸ਼ਤੇਦਾਰ, ਮਿੰਟਾਂ ‘ਚ ਪੰਡਾਲ ਹੋ ਗਿਆ ਖਾਲੀ !