australian cricketer pat cummins contributes 38 lakhs: ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਦੀ ਮੱਦਦ ਲਈ ਆਸਟ੍ਰੇਲੀਆ ਦੇ ਤੇਜ ਗੇਂਦਬਾਜ਼ ਪੈਟ ਕਮਿੰਸ ਅੱਗੇ ਆਏ ਹਨ।ਉਨਾਂ੍ਹ ਨੇ ਪੀਐੱਮ ਕੇਅਰਸ ਫੰਡ ‘ਚ 38 ਲੱਖ ਰੁਪਏ ਦੀ ਮੱਦਦ ਕੀਤੀ ਹੈ।ਕਮਿੰਸ ਨੇ ਦੇਸ਼ ‘ਚ ਹੋ ਰਹੀ ਆਕਸੀਜਨ ਦੀ ਕਿੱਲਤ ਨਾਲ ਨਜਿੱਠਣ ਲਈ ਇਹ ਰਾਸ਼ੀ ਦਿੱਤੀ ਹੈ।ਪੈਟ ਕਮਿੰਸ ਨੇ ਇਸ ਮੱਦਦ ਦਾ ਐਲਾਨ ਟਵਿੱਟਰ ਰਾਹੀਂ ਕੀਤਾ।ਉਨਾਂ੍ਹ ਨੇ ਲਿਖਿਆ, ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਪਿਛਲ਼ੇ ਕੁਝ ਸਾਲਾਂ ਤੋਂ ਮੈਨੂੰ ਬਹੁਤ ਪਿਆਰ ਮਿਲਿਆ ਹੈ ਅਤੇ ਇੱਥੋਂ ਦੇ ਲੋਕ ਵੀ ਬਹੁਤ ਪਿਆਰੇ ਅਤੇ ਸਪੋਰਟਿੰਗ ਹਨ।
ਮੈਂ ਜਾਣਦਾ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੇਸ਼ ‘ਚ ਕੋਰੋਨਾ ਵਾਇਰਸ ਕਾਰਨ ਕਾਫੀ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ, ਜਿਸ ‘ਚ ਪੂਰੇ ਦੇਸ਼ ‘ਚ ਹਸਪਤਾਲਾਂ ‘ਚ ਆਕਸੀਜਨ ਦੀ ਭਾਰੀ ਕਮੀ ਦਾ ਹੋਣਾ ਸ਼ਾਮਲ ਹੈ।ਅਜਿਹੇ ‘ਚ ਇੱਕ ਖਿਡਾਰੀ ਹੋਣ ਦੇ ਨਾਂ ਤੇ, ਮੈਂ ਪੀਐੱਮ ਕੇਅਰਸ ਫੰਡ ‘ਚ 50 ਹਜ਼ਾਰ ਯੂਐੱਸ ਡਾਲਰ ਸਹਾਇਤਾ ਰਾਸ਼ੀ ਦੇ ਰੂਪ ‘ਚ ਦੇਣਾ ਚਾਹੁੰਦਾ ਹਾਂ ਅਤੇ ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਮੱਦਦ ਲਈ ਅੱਗੇ ਆਉਣ।
ਦੱਸਣਯੋਗ ਹੈ ਕਿ ਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਦੀ ਜੰਗ ਨਾਲ ਲੜ ਰਿਹਾ ਹੈ।ਪੂਰੇ ਦੇਸ਼ ‘ਚ ਹਾਹਾਕਾਰ ਮੱਚੀ ਹੋਈ ਹੈ।ਬੀਤੇ ਕੁਝ ਦਿਨਾਂ ਤੋਂ ਹਰ ਰੋਜ਼ 3 ਲੱਖ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਕਾਰਨ ਹਸਪਤਾਲਾਂ ‘ਚ ਬੈੱਡ ਦੀ ਕਮੀ ਹੋ ਗਈ ਹੈ।ਆਕਸੀਜਨ ਦੀ ਵੀ ਭਾਰੀ ਕਿੱਲਤ ਹੈ।ਮਹਾਮਾਰੀ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਕੰਮ ਜਾਰੀ ਹੈ।
ਚਲਦੇ ਵਿਆਹ ਚੋਂ ਚੁੱਕ ਲਿਆ ਲਾੜਾ, ਪਹੁੰਚੀ ਪੁਲਿਸ, ਭੱਜੇ ਰਿਸ਼ਤੇਦਾਰ, ਮਿੰਟਾਂ ‘ਚ ਪੰਡਾਲ ਹੋ ਗਿਆ ਖਾਲੀ !