Kadiana fields caught fire: ਕਾਦੀਆਂ ਦੇ ਪਿੰਡ ਭਾਮੜੀ ਦੇ ਨਜ਼ਦੀਕ ਤਿੰਨ ਕਿੱਲੇ ਪੈਲੀ ਖੜ੍ਹੀ ਕਣਕ ਨੂੰ ਲੱਗੀ ਅੱਗ ਪੰਜਾਹ ਏਕੜ ਦੇ ਕਰੀਬ ਨਾੜ ਵੀ ਸੜ ਕੇ ਸੁਆਹ ਹੋਈ। ਫਾਇਰ ਬ੍ਰਿਗੇਡ ਦੀ ਗੱਡੀ ਵੀ ਤਿੰਨ ਘੰਟੇ ਬਾਅਦ ਪੁੱਜੀ। ਕਾਦੀਆਂ ਦੇ ਪਿੰਡ ਭਾਮੜੀ ਦੇ ਨਜ਼ਦੀਕ ਤਿੰਨ ਕਿੱਲੇ ਪੈਲੀ ਦੀ ਖੜ੍ਹੀ ਕਣਕ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਜਿਸ ਨਾਲ ਪੰਜਾਹ ਕਿੱਲੇ ਨਾੜ ਵੀ ਸੜ ਕੇ ਸਵਾਹ ਹੋ ਗਿਆ। ਗੱਲਬਾਤ ਕਰਦਿਆਂ ਕਿਸਾਨ ਨਿਰਮਲ ਸਿੰਘ ਜਸਪ੍ਰੀਤ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਏਥੇ ਤਿੰਨ ਕਿੱਲੇ ਖੜੀ ਕਣਕ ਸੀ ਤੇ ਬਾਰਸ਼ਾਂ ਕਰਕੇ ਉਹ ਕਟਾਈ ਕਰਨ ‘ਚ ਲੇਟ ਹੋ ਗਏ ਪਰ ਅੱਜ ਬਿਜਲੀ ਦੇ ਸ਼ਾਰਟ ਸਰਕਟ ਨਾਲ ਉਨ੍ਹਾਂ ਦੀ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਅਤੇ ਪੰਜਾਹ ਏਕੜ ਨਾੜ ਵੀ ਸੜ ਕੇ ਸੁਆਹ ਹੋ ਗਿਆ। ਇਹ ਬਿਜਲੀ ਬੋਰਡ ਦੀ ਗਲਤੀ ਦੇ ਨਾਲ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਗੇ ਬੱਤੀ ਦਾ ਕੱਟ ਲੱਗਦਾ ਸੀ ਪਰ ਅੱਜ ਕੱਟ ਨਾ ਲੱਗਣ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਹੈ ਇਸ ਦੀ ਭਰਪਾਈ ਕੀਤੀ ਜਾਵੇ ਅਤੇ ਬਿਜਲੀ ਮਹਿਕਮੇ ‘ਤੇ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਵੀ ਤਿੰਨ ਘੰਟੇ ਲੇਟ ਪੁੱਜੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦਾ ਵੀ ਕਿਤੇ ਨੇੜੇ-ਤੇੜੇ ਇੰਤਜ਼ਾਮ ਹੋਣਾ ਚਾਹੀਦਾ ਹੈ। ਉੱਥੇ ਹੀ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਸਾਨੂੰ ਇਸ ਦੀ ਇਤਲਾਹ ਹੀ ਲੇਟ ਮਿਲੀ ਹੈ।