Reading books benefits: ਕਿਹਾ ਜਾਂਦਾ ਹੈ ਕਿ ਕਿਤਾਬਾਂ ਸਾਡੀਆਂ ਚੰਗੀਆਂ ਦੋਸਤ ਹੁੰਦੀਆਂ ਹਨ। ਇਹ ਬਿਨ੍ਹਾ ਕੁਝ ਮੰਗੇ ਸਾਨੂੰ ਜਿੰਦਗੀ ‘ਚ ਬਹੁਤ ਕੁਝ ਸਿਖਾਉਂਦੀਆਂ ਹਨ। ਪਰ ਬਹੁਤ ਸਾਰੇ ਲੋਕਾਂ ਨੂੰ ਕਿਤਾਬਾਂ ਪੜ੍ਹਨ ‘ਚ ਬੋਰ ਲੱਗਦੀਆਂ ਹਨ। ਉੱਥੇ ਕਈ ਲੋਕਾਂ ਨੂੰ ਕਿਤਾਬ ਪੜ੍ਹੇ ਬਿਨ੍ਹਾਂ ਨੀਂਦ ਨਹੀਂ ਆਉਂਦੀ। ਅਸਲ ‘ਚ ਕਿਤਾਬ ਪੜ੍ਹਨ ਨਾਲ ਸਾਡੀ ਜਾਣਕਾਰੀ ਵਧਣ ਦੇ ਨਾਲ ਸਿਹਤ ਨੂੰ ਵੀ ਹੋਰ ਫ਼ਾਇਦੇ ਮਿਲਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਕਿਤਾਬ ਪੜ੍ਹਨ ਦੇ ਫਾਇਦੇ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਇਸ ਨੂੰ ਪੜ੍ਹਨ ਦਾ ਸਮਾਂ…
ਰੋਜ਼ਾਨਾ 30 ਮਿੰਟ ਪੜ੍ਹੋ ਕਿਤਾਬ: ਰੋਜ਼ਾਨਾ ਸੌਣ ਤੋਂ ਪਹਿਲਾਂ 30 ਮਿੰਟ ਕਿਤਾਬ ਪੜ੍ਹਨ ਨਾਲ ਸਰੀਰ ਅਤੇ ਮਨ ਦੀ ਸ਼ੁੱਧੀ ਹੁੰਦੀ ਹੈ। ਇਸ ਨਾਲ ਮਨ ਸ਼ਾਂਤ ਹੋਣ ਦੇ ਨਾਲ ਤਣਾਅ ਘਟਾਉਣ ‘ਚ ਸਹਾਇਤਾ ਮਿਲਦੀ ਹੈ।
ਤਾਂ ਆਓ ਜਾਣਦੇ ਹਾਂ ਕਿਤਾਬ ਪੜ੍ਹਨ ਦੇ ਹੋਰ ਫ਼ਾਇਦੇ
ਇਕਾਗਰਤਾ ਸ਼ਕਤੀ ਵਧਾਵੇ: ਰੋਜ਼ਾਨਾ ਕਿਤਾਬ ਪੜ੍ਹਨ ਨਾਲ ਇਕਾਗਰਤਾ ਸ਼ਕਤੀ ਵੱਧਦੀ ਹੈ। ਇਸ ਨਾਲ ਦਿਮਾਗ ‘ਚ ਚੱਲ ਰਹੀਆਂ ਬੇਕਾਰ ਗੱਲਾਂ ਦੂਰ ਹੋ ਕੇ ਪੜ੍ਹਨ ‘ਤੇ ਫੋਕਸ ਹੁੰਦਾ ਹੈ। ਤੁਸੀਂ ਆਪਣੇ ਮਨਪਸੰਦ ਵਿਸ਼ੇ ਦੀ ਕਿਤਾਬ ਪੜ੍ਹ ਸਕਦੇ ਹੋ। ਇਸ ਨਾਲ ਤੁਹਾਡੀ ਅਲੱਗ-ਅਲੱਗ ਚੀਜ਼ਾਂ ਬਾਰੇ ਜਾਣਕਾਰੀ ਵਧੇਗੀ। ਤੁਸੀਂ ਨਵੀਆਂ-ਨਵੀਆਂ ਗੱਲਾਂ ਅਤੇ ਚੀਜ਼ਾਂ ਸਿੱਖ ਸਕਦੇ ਹੋ। ਇਸ ਨਾਲ ਤੁਹਾਡੇ ਦਿਮਾਗ ‘ਚ ਨਵੇਂ-ਨਵੇਂ Ideas ਆਉਣਗੇ। ਦੁਨੀਆ ਦੀ ਸਭ ਤੋਂ ਵੱਡਾ ਸੱਚ ਹੈ ਕਿ ਤੁਸੀਂ ਜ਼ਿੰਦਗੀ ‘ਚ ਨੌਕਰੀ, ਪੈਸਾ, ਪਰਿਵਾਰ, ਸਿਹਤ ਆਦਿ ਗੁਆ ਸਕਦੇ ਹੋ। ਪਰ ਕਿਸੀ ਚੀਜ਼ ਦਾ ਗਿਆਨ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ।
ਯਾਦ ਸ਼ਕਤੀ ਵਧਾਵੇ: ਇਸ ਨਾਲ ਇਕਾਗਰਤਾ ਸ਼ਕਤੀ ਵਧਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਦਿਮਾਗ ਦਾ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ। ਰੋਜ਼ਾਨਾ ਕਿਤਾਬ ਪੜ੍ਹਨ ਨਾਲ ਦਿਲ ਦੀ ਗਤੀ ਸਹੀ ਰਹਿੰਦੀ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰਹਿਣ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਨਸੌਮਨੀਆ ਤੋਂ ਪੀੜ੍ਹਤ ਲੋਕਾਂ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਕਿਤਾਬ ਪੜ੍ਹਨੀ ਚਾਹੀਦੀ ਹੈ। ਇਸ ਨਾਲ ਦਿਮਾਗ ਦੀਆਂ ਨਸਾਂ ਸ਼ਾਂਤ ਹੋ ਕੇ ਚੰਗੀ ਅਤੇ ਗਹਿਰੀ ਨੀਂਦ ਲੈਣ ‘ਚ ਸਹਾਇਤਾ ਕਰਦੀ ਹੈ। ਇਸਦੇ ਲਈ ਰੋਜ਼ਾਨਾ ਸੌਣ ਤੋਂ 1 ਘੰਟੇ ਪਹਿਲਾਂ ਕਿਤਾਬ ਪੜ੍ਹੋ। ਇਸ ਨਾਲ ਦਿਮਾਗ ਸ਼ਾਂਤ ਹੁੰਦਾ ਹੈ। ਅਜਿਹੇ ‘ਚ ਦਿਨ ਭਰ ਦੀ ਥਕਾਨ ਦੂਰ ਹੋ ਕੇ ਸਟ੍ਰੈੱਸ ਘੱਟ ਹੋਣ ‘ਚ ਮਦਦ ਮਿਲਦੀ ਹੈ। ਇਸ ਲਈ ਆਪਣੀ ਥਕਾਵਟ ਅਤੇ ਤਣਾਅ ਨੂੰ ਘਟਾਉਣ ਲਈ ਰੋਜ਼ਾਨਾ ਕਿਤਾਬ ਪੜ੍ਹੋ।
ਇਕੱਲਾਪਣ ਹੋਵੇਗਾ ਦੂਰ: ਕਿਹਾ ਜਾਂਦਾ ਹੈ ਕਿ ਕਿਤਾਬਾਂ ਇਨਸਾਨਾਂ ਦੀਆਂ ਚੰਗੀਆਂ ਦੋਸਤ ਹੁੰਦੀਆਂ ਹਨ। ਉਹ ਵਿਅਕਤੀ ਦਾ ਇਕੱਲਾਪਣ ਦੂਰ ਕਰਨ ‘ਚ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ। ਅਜਿਹੇ ‘ਚ ਜਦੋਂ ਵੀ ਤੁਸੀਂ ਇਕੱਲਾਪਣ ਮਹਿਸੂਸ ਹੋਣ ‘ਤੇ ਤੁਰੰਤ ਕਿਤਾਬ ਪੜ੍ਹੋ। ਇਹ ਤੁਹਾਡਾ ਇਕੱਲਾਪਣ ਦੂਰ ਕਰਨ ਦੇ ਨਾਲ ਮੂਡ ਨੂੰ ਠੀਕ ਕਰਨ ‘ਚ ਸਹਾਇਤਾ ਕਰਦਾ ਹੈ। ਰੋਜ਼ਾਨਾ ਕਿਤਾਬ ਪੜ੍ਹਨ ਨਾਲ ਦਿਮਾਗ ਸ਼ਾਂਤ ਹੋਣ ਦੇ ਨਾਲ ਗਿਆਨ ‘ਚ ਵਾਧਾ ਹੁੰਦਾ ਹੈ। ਸੋਚਣ ਦਾ ਨਜ਼ਰੀਆ ਬਦਲਣ ਦੇ ਨਾਲ ਫੈਸਲੇ ਦੇਣ ਦੀ ਯੋਗਤਾ ਵੱਧਦੀ ਹੈ।ਇਨਸਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਅਜਿਹੇ ‘ਚ ਕਿਤਾਬ ਸਾਨੂੰ ਇੱਕ ਚੰਗਾ ਅਤੇ ਵਧੀਆ ਵਿਅਕਤੀ ਬਣਨ ਦੀ ਪ੍ਰੇਣਨਾ ਦਿੰਦੀ ਹੈ।