Delhi capitals beat : ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ, ਉੱਥੇ ਹੀ ਇਸ ਦੇ ਪ੍ਰਕੋਪ ਦੌਰਾਨ ਵਿਸ਼ਵ ਦੀ ਸਭ ਤੋਂ ਮਹਿੰਗੀ ਲੀਗ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਵੀ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 25 ਵੇਂ ਮੈਚ ਵਿੱਚ ਵੀਰਵਾਰ ਨੂੰ ਦਿੱਲੀ ਕੈਪੀਟਲਸ (ਡੀ.ਸੀ) ਦਾ ਸਾਹਮਣਾ ਅਹਿਮਦਾਬਾਦ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਹੋਇਆ ਸੀ, ਜਿਸ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਿਥਵੀ ਸ਼ਾਅ ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ, ਦਿੱਲੀ ਕੈਪੀਟਲ ਨੇ ਆਈਪੀਐਲ 2021 ਦੇ 25 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਸੀਜ਼ਨ ਵਿੱਚ ਛੇ ਮੈਚਾਂ ਵਿੱਚ ਇਹ ਦਿੱਲੀ ਦੀ ਪੰਜਵੀਂ ਜਿੱਤ ਹੈ। ਇਸਦੇ ਨਾਲ, ਉਹ ਪੁਆਇੰਟਸ ਟੇਬਲ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ।
ਕੋਲਕਾਤਾ ਨੇ ਆਪਣੇ ਪਹਿਲੇ ਮੈਚ ਵਿੱਚ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 154 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ, ਦਿੱਲੀ ਨੇ ਆਸਾਨੀ ਨਾਲ ਟੀਚੇ ਦਾ ਪਿੱਛਾ ਕਰਦਿਆਂ 16.3 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਗੁਆ ਇਹ ਟੀਚਾ ਹਾਸਿਲ ਕਰ ਲਿਆ। ਪ੍ਰਿਥਵੀ ਸ਼ਾਅ ਦਿੱਲੀ ਦੀ ਇਸ ਜਿੱਤ ਦਾ ਹੀਰੋ ਰਿਹਾ ਹੈ। ਉਸ ਨੇ 200 ਦੇ ਸਟ੍ਰਾਈਕ ਰੇਟ ਨਾਲ ਸਿਰਫ 41 ਗੇਂਦਾਂ ਵਿੱਚ 82 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ । ਇਸ ਸਮੇਂ ਦੌਰਾਨ ਉਸ ਦੇ ਬੱਲੇ ਤੋਂ 11 ਚੌਕੇ ਅਤੇ ਤਿੰਨ ਛੱਕੇ ਵੀ ਨਿਕਲੇ। ਸ਼ਾਅ ਨੇ ਆਪਣਾ ਅਰਧ ਸੈਂਕੜਾ ਸਿਰਫ 18 ਗੇਂਦਾਂ ਵਿੱਚ ਪੂਰਾ ਕੀਤਾ, ਜੋ ਇਸ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।
ਇਹ ਵੀ ਦੇਖੋ : ‘‘ਨਾਚ ਫਰੋਸ਼’’ ਨੇ ਨਸ਼ਰ ਕੀਤੇ Orchestra ਵਾਲੀਆਂ ਕੁੜੀਆਂ ਦੀ ਜਿੰਦਗੀ ਦੇ ਕੌੜੇ ਸੱਚ