WHO Corona Food diet: ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਡਾਇਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਭੋਜਨ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇ। ਇਸਦੇ ਲਈ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ। ਇਸ ਲਈ ਇਸ ਦੇ ਸੰਬੰਧ ‘ਚ ਵਿਸ਼ਵ ਸਿਹਤ ਸੰਗਠਨ (WHO) ਨੇ ਲੋਕਾਂ ਲਈ guidelines ਜਾਰੀ ਕੀਤੀਆਂ ਹਨ। ਇਸ ਨੂੰ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਅਤੇ ਪਹਿਲਾਂ ਤੋਂ ਤੰਦਰੁਸਤ ਲੋਕਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ: ਮਾਹਰਾਂ ਦੇ ਅਨੁਸਾਰ ਸਰੀਰ ‘ਚ ਪਾਣੀ ਦਾ ਲੈਵਲ ਬਰਕਰਾਰ ਰੱਖਣ ਲਈ ਜ਼ਿਆਦਾ ਪਾਣੀ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਸਰੀਰ ‘ਚ ਇਕੱਠੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਸਰੀਰ ਦਾ ਤਾਪਮਾਨ ਵੀ ਸਹੀ ਰਹਿੰਦਾ ਹੈ। ਕੋਰੋਨਾ ਕਹਿਰ ਤੋਂ ਬਚਣ ਲਈ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਡੇਲੀ ਡਾਇਟ ‘ਚ ਆਟਾ, ਓਟਸ, ਮੱਕੀ ਦਾ ਆਟਾ, ਬਾਜਰੇ ਦਾ ਆਟਾ, ਬਰਾਊਨ ਰਾਈਸ ਆਦਿ ਸਾਬਤ ਅਨਾਜ ਖਾਓ। ਨਾਲ ਹੀ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਕਾਜੂ, ਅਖਰੋਟ, ਬਦਾਮ, ਨਾਰੀਅਲ ਅਤੇ ਪਿਸਤੇ ਦਾ ਸੇਵਨ ਕਰੋ।
ਘੱਟ ਖਾਓ ਨਮਕ ਅਤੇ ਖੰਡ: ਭਾਵੇਂ ਨਮਕ ਦੇ ਬਿਨ੍ਹਾਂ ਖਾਣਾ ਬੇਸੁਆਦ ਲੱਗਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਇਸ ਦਾ ਸੇਵਨ ਬਿਮਾਰ ਕਰਨ ਦਾ ਕੰਮ ਕਰਦਾ ਹੈ। ਅਜਿਹੇ ‘ਚ ਰੋਜ਼ਾਨਾ 5 ਗ੍ਰਾਮ ਤੋਂ ਜ਼ਿਆਦਾ ਨਮਕ ਨਾ ਖਾਓ। ਨਾਲ ਹੀ ਭੋਜਨ ਦੇ ਉੱਪਰ ਨਮਕ ਪਾਉਣ ਦੇ ਨਾਲ ਦਿਨ ਭਰ ਨਮਕੀਨ ਖਾਣ ਤੋਂ ਬਚੋ। ਇਸ ਦੇ ਨਾਲ ਹੀ ਖੰਡ ਦਾ ਸੇਵਨ ਵੀ ਸੀਮਿਤ ਮਾਤਰਾ ‘ਚ ਕਰੋ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਉੱਥੇ ਹੀ ਕੋਰੋਨਾ ਵਾਇਰਸ ਸ਼ੂਗਰ ਦੇ ਮਰੀਜ਼ਾਂ ਨੂੰ ਤੇਜ਼ੀ ਨਾਲ ਆਪਣੀ ਚਪੇਟ ‘ਚ ਲੈ ਲੈਂਦਾ ਹੈ। ਅਜਿਹੇ ‘ਚ ਸਾਫਟ ਡਰਿੰਕ, ਜੂਸ, ਮਿਠਾਈਆਂ, ਚਾਹ, ਕੌਫੀ ਆਦਿ ਦਾ ਸੇਵਨ ਜ਼ਿਆਦਾ ਮਾਤਰਾ ‘ਚ ਨਾ ਕਰੋ। ਹਾਂ ਇਸ ਦੀ ਜਗ੍ਹਾ ‘ਤੇ ਨਾਰੀਅਲ ਪਾਣੀ, ਨਿੰਬੂ ਪਾਣੀ, ਤਾਜ਼ੇ ਫ਼ਲਾਂ ਦਾ ਸੇਵਨ ਕਰੋ।ਨਾਲ ਹੀ ਚਾਹ ਜਾਂ ਕੌਫੀ ‘ਚ ਖੰਡ ਦੀ ਜਗ੍ਹਾ ਸ਼ਹਿਦ ਜਾਂ ਗੁੜ ਮਿਲਾਓ।
ਤਾਜ਼ੇ ਫਲ ਅਤੇ ਸਬਜ਼ੀਆਂ ਖਾਓ: ਖਾਣੇ ‘ਚ ਜ਼ਿਆਦਾ ਮਾਤਰਾ ‘ਚ ਵਿਟਾਮਿਨ ਸੀ, ਹੋਰ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ। ਇਸ ਦੇ ਲਈ ਆਪਣੀ ਡੇਲੀ ਡਾਇਟ ‘ਚ ਕੇਲਾ, ਪਪੀਤਾ, ਸੇਬ, ਸੰਤਰਾ, ਅਮਰੂਦ, ਸਟ੍ਰਾਬੇਰੀ, ਲਸਣ, ਅਦਰਕ, ਨਿੰਬੂ, ਹਰੀ ਸ਼ਿਮਲਾ ਮਿਰਚ, ਬ੍ਰੋਕਲੀ, ਪੱਤੇਦਾਰ ਸਬਜ਼ੀਆਂ ਅਤੇ ਦਾਲਾਂ, ਓਟਸ, ਫਲੀਆਂ, ਦਲੀਏ ਦਾ ਸੇਵਨ ਕਰੋ। ਨਾਲ ਹੀ ਬਾਹਰ ਦਾ ਜ਼ਿਆਦਾ ਮਸਾਲੇਦਾਰ ਅਤੇ ਪੈਕਡ ਭੋਜਨ ਖਾਣ ਤੋਂ ਪਰਹੇਜ਼ ਕਰੋ।
ਹਫਤੇ ‘ਚ ਸਿਰਫ 2-3 ਵਾਰ ਖਾਓ ਨਾਨ-ਵੈੱਜ: ਜੇ ਤੁਸੀਂ Non-vegetarian ਹੋ ਤਾਂ ਹਫ਼ਤੇ ‘ਚ 1-2 ਵਾਰ ਰੈੱਡ ਮੀਟ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਚਿਕਨ, ਆਂਡੇ ਦਾ ਸੇਵਨ ਹਫਤੇ ‘ਚ 2-3 ਵਾਰ ਕਰੋ। ਇਸ ‘ਚ ਪ੍ਰੋਟੀਨ ਜ਼ਿਆਦਾ ਹੋਣ ਨਾਲ ਤੁਹਾਨੂੰ ਵਧੀਆ ਸਰੀਰਕ ਵਿਕਾਸ ‘ਚ ਮਦਦ ਮਿਲੇਗੀ।
ਸੰਕ੍ਰਮਣ ਤੋਂ ਬਚਣ ਲਈ ਭੋਜਨ ਪਕਾਉਣ ਦਾ ਸਹੀ ਤਰੀਕਾ
ਫਲ ਅਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਪਕਾਓ ਅਤੇ ਖਾਓ। ਤੁਸੀਂ ਉਨ੍ਹਾਂ ਨੂੰ ਥੋੜੇ ਸਮੇਂ ਲਈ ਗਰਮ ਰੱਖ ਸਕਦੇ ਹੋ।
ਪੱਕਿਆ ਹੋਇਆ ਖਾਣਾ ਅਤੇ ਕੱਚਾ ਭੋਜਨ ਇਕੱਠੇ ਨਾ ਰੱਖੋ। ਅਸਲ ‘ਚ ਕੱਚੀਆਂ ਚੀਜ਼ਾਂ ‘ਚ ਕੀਟਾਣੂ ਪਨਪਦੇ ਹਨ। ਅਜਿਹੇ ‘ਚ ਉਹ ਪੱਕੇ ਹੋਏ ਭੋਜਨ ਤੱਕ ਪਹੁੰਚ ਸਕਦੇ ਹਨ।
ਪੱਕੇ ਅਤੇ ਕੱਚੇ ਭੋਜਨ ਲਈ ਅਲੱਗ-ਅਲੱਗ ਭਾਂਡੇ ਅਤੇ chopping board ਰੱਖੋ।
ਸਬਜ਼ੀਆਂ ਨੂੰ ਜ਼ਿਆਦਾ ਨਾ ਪਕਾਉ। ਨਹੀਂ ਤਾਂ ਇਸ ‘ਚ ਮੌਜੂਦ ਵਿਟਾਮਿਨ, ਮਿਨਰਲਜ਼ ਅਤੇ ਹੋਰ ਪੋਸ਼ਕ ਤੱਤ ਖਤਮ ਹੋ ਸਕਦੇ ਹਨ।