great sikh jarnail sardar hari singh nalua: ਸਿੱਖ ਧਰਮ ਮਹਾਨ ਯੋਧਿਆਂ ਦੀ ਬਦੌਲਤ ਸੰਸਾਰ ਵਿਚ ਅੱਵਲ ਸਥਾਨ ‘ਤੇ ਹੈ। ਸੰਸਾਰ ਦੇ ਜਾਂਬਾਜ਼ ਯੋਧਿਆਂ ‘ਚ ਖ਼ਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਂ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ। ਹਰੀ ਸਿੰਘ ਨਲੂਆ ਦਾ ਜਨਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁਜਰਾਂਵਾਲੇ ਦੇ ਵਸ਼ਨੀਕ ਤੇ ‘ਸ਼ੁੱਕਰਚਕੀਆ ਮਿਸਲ’ ਦੇ ਕੁਮੇਦਾਨ ਸ. ਗੁਰਦਿਆਲ ਸਿੰਘ ਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ 1791 ਈਸਵੀ ‘ਚ ਹੋਇਆ। ਸ. ਗੁਰਦਿਆਲ ਸਿੰਘ ਨੇ ਹਰੀ ਸਿੰਘ ਦੀ ਪੜ੍ਹਾਈ ਲਿਖਾਈ ਲਈ ਘਰ ਵਿਚ ਹੀ ਚੰਗੇ ਵਿਦਵਾਨ ਦਾ ਪ੍ਰੰਬਧ ਕਰ ਦਿੱਤਾ। ਸਰਦਾਰ ਹਰੀ ਸਿੰਘ ਨੇ ਧਾਰਮਿਕ ਵਿੱਦਿਆ ਦੇ ਨਾਲ-ਨਾਲ ਹੋਰਨਾਂ ਭਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ। ਹਰੀ ਸਿੰਘ ਬਚਪਨ ਤੋਂ ਹੀ ਤੀਖਣ ਬੁੱਧੀ ਤੇ ਜ਼ੋਸੀਲੇ ਸੁਭਾਅ ਵਾਲੇ ਸਨ। ਉਨ੍ਹਾਂ ਦੀ ਯਾਦਦਾਸ਼ਤ ਇੰਨੀ ਤਕੜੀ ਸੀ ਕਿ ਇਕ ਵਾਰ ਜੋ ਪੜ੍ਹ ਲੈਣਾ, ਉਸ ਨੂੰ ਭੁੱਲਦੇ ਨਹੀਂ ਸਨ।
ਸਰਦਾਰ ਹਰੀ ਸਿੰਘ ਸੱਤ ਸਾਲ ਦੇ ਹੀ ਸਨ ਕਿ ਪਿਤਾ ਸਰਦਾਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ। ਪਿਤਾ ਦੇ ਅਕਾਲ ਚਲਾਣੇ ਪਿੱਛੋਂ ਹਰੀ ਸਿੰਘ ਨੂੰ ਆਪਣੀ ਮਾਤਾ ਧਰਮ ਕੌਰ ਨਾਲ ਆਪਣੇ ਨਾਨਕੇ ਘਰ ਰਹਿਣਾ ਪਿਆ। ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਘੋੜਸਵਾਰੀ, ਨੇਜ਼ੇਬਾਜ਼ੀ, ਤੀਰਅੰਦਾਜ਼ੀ ਆਦਿ ਯੁੱਧ ਕਲਾਵਾਂ ‘ਚ ਮੁਹਾਰਤ ਹਾਸਲ ਕਰ ਲਈ ਸੀ। ਤੇਜ਼ ਜਾਹੋ-ਜਲਾਲ ਵਾਲਾ ਸਰਦਾਰ ਹਰੀ ਸਿੰਘ ਨਲੂਆ ਚੜ੍ਹਦੀ ਉਮਰੇ ਹੀ ਚੰਗੇ ਕੱਦ-ਕਾਠ ਵਾਲਾ ਸੋਹਣਾ-ਸੁਨੱਖਾ ਨੌਜਵਾਨ ਬਣ ਗਿਆ। ਸਰਦਾਰ ਹਰੀ ਸਿੰਘ ਨਲੂਆ ਦਾ ਚਿਹਰਾ ਇੱਨਾਂ ਰੋਹਬ-ਦਾਬ ਵਾਲਾ ਸੀ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੀ ਅੱਖ ‘ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਫ਼ੌਜ ‘ਚ ਭਰਤੀ ਕਰਨ ਲਈ ਸਾਲ ‘ਚ ਪੰਦਰਾਂ ਦਿਨਾਂ ਦਾ ਕੈਂਪ ਲਗਾਇਆ ਜਾਂਦਾ ਸੀ, ਜਿਸ ਵਿਚ ਨੌਜਵਾਨ ਸਰੀਰਕ ਤੇ ਜੰਗੀ ਕਰਤਬ ਵਿਖਾਉਂਦੇ ਸਨ। ਅਜਿਹੇ ਹੀ ਇਕ ਕੈਂਪ ਵਿਚ ਸਰਦਾਰ ਹਰੀ ਸਿੰਘ ਨੇ ਵੀ ਵਿਲੱਖਣ ਜੰਗੀ ਕਰਤਬ ਵਿਖਾਏ। ਸਰਦਾਰ ਹਰੀ ਸਿੰਘ ਦੀ ਵਿਲੱਖਣ ਪ੍ਰਤਿਭਾ ਤੇ ਜੰਗੀ ਸੂਝ-ਬੂਝ ਨੂੰ ਵੇਖਦੇ ਹੋਏ ਮਹਾਰਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਫ਼ੌਜ ਵਿਚ ਖ਼ਾਸ ਰੁਤਬੇ ‘ਤੇ ਭਰਤੀ ਕਰ ਲਿਆ।
ਸਰਦਾਰ ਨਲੂਆ ਦੀ ਆਮਦ ਦਾ ਪਤਾ ਲਗਦਿਆਂ ਹੀ ਵੈਰੀ ਫ਼ੌਜ ਮੈਦਾਨ ਛੱਡ ਕੇ ਭੱਜਣੀ ਸ਼ੁਰੂ ਹੋ ਗਈ। ਨਲੂਆ ਦੀ ਫ਼ੌਜ ਨੇ ਦੁਸ਼ਮਣ ਫ਼ੌਜ ਦਾ ਕਾਫ਼ੀ ਜੰਗੀ ਸਮਾਨ ਖੋਹ ਲਿਆ। ਜੰਗ ‘ਚੋਂ ਦੁਸਮਣਾਂ ਨੂੰ ਭਜਾ ਕੇ ਜਦ ਉਹ ਵਾਪਸ ਜਮਰੌਦ ਦੇ ਕਿਲ੍ਹੇ ਵੱਲ ਜਾ ਰਹੇ ਸਨ ਤਾਂ ਇਕ ਗੁਫ਼ਾ ‘ਚ ਲੁਕੇ ਹੋਏ ਗਾਜ਼ੀਆਂ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਅੰਗ ਰੱਖਿਅਕ ਨੂੰ ਲੱਗੀ। ਹਰੀ ਸਿੰਘ ਨਲੂਆ ਨੇ ਆਪਣਾ ਘੋੜਾ ਗੁਫ਼ਾ ਵੱਲ ਮੋੜਿਆ ਤਾਂ ਗੁਫ਼ਾ ਵਿਚੋਂ ਗਾਜ਼ੀਆਂ ਨੇ ਫਿਰ ਦੋ ਗੋਲੀਆਂ ਚਲਾਈਆਂ, ਜੋ ਹਰੀ ਸਿੰਘ ਨਲੂਆ ਦੀ ਛਾਤੀ ਅਤੇ ਵੱਖੀ ਵਿਚ ਵੱਜੀਆਂ। ਉਹ ਆਪਣੇ ਘੋੜੇ ਨੂੰ ਮੋੜ ਕੇ ਜਮਰੌਦ ਦੇ ਕਿਲ੍ਹੇ ਅੰਦਰ ਲੈ ਗਏ। ਕਿਲ੍ਹੇ ਅੰਦਰ ਮਹਾਂ ਸਿੰਘ ਨੇ ਸਰਦਾਰ ਨਲੂਆ ਦਾ ਇਲਾਜ ਸ਼ੁਰੂ ਕੀਤਾ। ਹਰੀ ਸਿੰਘ ਨਲੂਆ ਨੇ ਅੰਤਮ ਸਮਾਂ ਨਜ਼ਦੀਕ ਵੇਖਦਿਆਂ ਖ਼ਾਲਸਾ ਫ਼ੌਜ ਦੇ ਸਰਦਾਰਾਂ ਨੂੰ ਹਦਾਇਤ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤਕ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਕਿਲ੍ਹੇ ਤੋਂਂ ਬਾਹਰ ਨਾ ਜਾਵੇ। ਇਹ ਗੱਲ ਆਖ ਕੇ ਖ਼ਾਲਸਾ ਫ਼ੌਜ ਦਾ ਇਹ ਮਹਾਨ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਿਆ। ਇਹ ਖ਼ਬਰ ਜਦ ਮਹਾਰਜਾ ਰਣਜੀਤ ਸਿੰਘ ਕੋਲ ਪੁੱਜੀ ਤਾਂ ਦਰਬਾਰ ‘ਚ ਸੰਨਾਟਾ ਛਾ ਗਿਆ। ਮਹਾਰਾਜੇ ਨੇ ਵੈਰਾਗਮਈ ਆਵਾਜ਼ ‘ਚ ਕਿਹਾ ਕਿ ਅੱਜ ਖ਼ਾਲਸਾ ਰਾਜ ਦੇ ਕਿਲ੍ਹੇ ਦਾ ਇਕ ਵੱਡਾ ਬੁਰਜ ਢਹਿ ਗਿਆ ਹੈ।
ਪੁਲਿਸ ਨੇ ਰੁਕਵਾ ਦਿੱਤਾ ਚਲਦਾ ਸਸਕਾਰ, ਜਲਦੇ ਸਿਵੇ ‘ਤੇ ਪਾਣੀ ਪਾ ਕੇ ਬੁਝਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ ?