man commits suicide: ਭਦੌੜ : ਅੱਜ ਭਦੌੜ ਵਿਚ ੳਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋ ਨਗਰ ਕੋਂਸਲ ਦਫ਼ਤਰ ਅੱਗੇ ਪਿਛਲੇ ਲਗਭਗ 20 ਸਾਲਾਂ ਤੋ ਸੇਵਾ ਨਿਭਾਅ ਰਹੇ ਪੱਕਾ ਸਫ਼ਾਈ ਸੇਵਕ ਰਾਜ ਕੁਮਾਰ ਨੇ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ । ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਕੁਮਾਰ ਅੱਜ ਸਵੇਰੇ ਦੇ ਹੀ ਘਰ ਤੋ ਗਾਇਬ ਸਨ ਅਤੇ ਉਹਨਾਂ ਵਲੋਂ ਰਾਜ ਕੁਮਾਰ ਦੀ ਭਾਲ ਕੀਤੀ ਜਾ ਰਹੀ ਸੀ। ਉਹਨਾਂ ਅੱਗੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋ ਪੀ.ਐਫ. ਜਮਾ ਨਾ ਹੋਣ ਕਰਕੇ ਰਾਜ ਕੁਮਾਰ ਆਰਥਿਕ ਸਮੱਸਿਆ ਨਾ ਜੂਝ ਰਹੇ ਸਨ।
ਇਸ ਸਬੰਧੀ ਥਾਣਾ ਭਦੋੜ ਦੇ ਮੁਖੀ ਮੁਨੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਰਾਜ ਕੁਮਾਰ ਦੇ ਪੁੱਤਰ ਗੋਤਮ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਰਾਜ ਕ¹ਮਾਰ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ੳਹਨਾਂ ਅੱਗੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਅਤੇ ਅਗਲੀ ਕਾਰਵਾਈ ਜਾਰੀ ਹੈ ਨਗਰ ਕੋਂਸਲ ਦੇ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਰਾਜ ਕੁਮਾਰ ਬੇਹੱਦ ਹੀ ਸਰੀਫ਼ ਇਨਸਾਨ ਸਨ ਅਤੇ ਲੰਬੇ ਸਮੇਂ ਤੋ ਨਗਰ ਕੋਂਸਲ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਉਹਨਾਂ ਅੱਗੇ ਕਿਹਾ ਕਿ ਰਾਜ ਕ¹ਮਾਰ ਦੀ ਮੋਤ ਨਾਲ ਪੂਰੇ ਭਦੋੜ ਕਸਬੇ ਵਿੱਚ ਸੋਗ ਦੀ ਲਹਿਰ ਹੈ ਅਤੇ ਪੂਰਾ ਭਦੋੜ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜਾ ਹੈ ਜ਼ਿਕਰਯੋਗ ਕਿ ਸਫ਼ਾਈ ਸੇਵਕ ਰਾਜ ਕ¹ਮਾਰ ਦੀ ਮੋਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੋੜ ਗਈ ਅਤੇ ਇਲਾਕੇ ਦੀਆਂ ਸਮੂਹ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਥੇਬੰਦੀਆਂ ਵਲੋ ਰਾਜ ਕੁਮਾਰ ਦੇ ਪਰਿਵਾਰ ਨਾਲ ਪ੍ਰਗਟਾਵਾ ਕੀਤੀ ਗਿਆ।