amritsar ranjit avenue: ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਦੇ ਅਧੀਨ ਆਉਦੇ ਇਲਾਕਾ ਹਾਊਸਿੰਗ ਬੋਰਡ ਕਲੋਨੀ ਦਾ ਹੈ। ਜਿਥੋਂ ਬੀਤੀ 30 ਅਪ੍ਰੈਲ ਦੀ ਰਾਤ ਦੌ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਲੜਕੀ ਕੋਲੋਂ ਗੰਨ ਪੁਆਇੰਟ ਤੇ ਆਈ ਫੋਨ ਖੋਇਆ ਗਿਆ ਸੀ। ਜਿਸ ਬਾਬਤ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵੱਲੋਂ ਮੁਸਤੇਦੀ ਨਾਲ ਕੰਮ ਕਰਦਿਆ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਦੋ ਨੌਜਵਾਨ ਅਨਮੋਲ ਅਤੇ ਤਰਸੇਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਹਨਾ ਪਾਸੋਂ ਚੋਰੀ ਕੀਤਾ ਫੋਨ, ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀ ਏਅਰ ਗੰਨ ਅਤੇ ਵਾਰਦਾਤ ਵਿਚ ਵਰਤਿਆਂ ਗਿਆ ਮੋਟਰਸਾਈਕਲ ਬਰਾਮਦ ਕਰ ਮੁੱਕਦਮਾ ਦਰਜ ਕਰ ਲਿਆ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਰਣਜੀਤ ਐਵੀਨਿਊ ਦੇ ਐਸ ਐਚ ਉ ਰੌਬਿਨ ਹੰਸ ਨੇ ਦੱਸਿਆ ਕਿ ਉਹਨਾ ਨੂੰ 30 ਅਪ੍ਰੈਲ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਹਾਊਸਿੰਗ ਬੋਰਡ ਕਲੋਨੀ ਵਿਚ ਇਕ ਲੜਕੀ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਏਅਰ ਗੰਨ ਪੁਆਇੰਟ ਤੇ ਆਈ ਫੋਨ ਖੋਇਆ ਗਿਆ ਹੈ। ਜਿਸ ‘ਤੇ ਬੜੀ ਮੁਸਤੇਦੀ ਨਾਲ ਕੰਮ ਕਰਦਿਆ ਸਾਡੀ ਪੁਲਿਸ ਪਾਰਟੀ ਵਲੌ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਅਨਮੋਲ ਅਤੇ ਤਰਸੇਮ ਨੂੰ ਗਿਰਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋਂ ਚੋਰੀ ਕੀਤਾ ਫੋਨ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀ ਏਅਰ ਗੰਨ ਅਤੇ ਵਾਰਦਾਤ ਵਿਚ ਵਰਤੀਆਂ ਗਿਆ ਮੋਟਰਸਾਈਕਲ ਬਰਾਮਦ ਕਰ ਮੁਕਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਕੋਲੋਂ ਪੁੱਛ ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਸ ਵਾਰਦਾਤ ਦੀ ਮੁਢਲੀ ਪੁੱਛਗਿੱਛ ਵਿਚ ਦੋਸ਼ੀਆਂ ਮਣਿਆ ਹੈ ਕਿ ਉਹ ਬੱਚਿਆਂ ਦੇ ਖੇਡਣ ਵਾਲੀ ਏਅਰ ਗੰਨ ਪੁਆਇੰਟ ‘ਤੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਇਹਨਾ ਦੋਸ਼ੀਆਂ ‘ਤੇ ਹੋਰ ਵੀ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵੱਲੋਂ ਝਬਾਲ ਏਰੀਏ ਦੇ ਰਹਿਣ ਵਾਲੇ ਭੁਪਿੰਦਰ ਬਾਬੇ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਿਸ ਪਾਸੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਪੁੱਛਗਿੱਛ ਵਿਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।