Opium poppy seized: ਨਾਰਕੋਟੈਕਸੈਲ ਅਤੇ ਪਾਤੜਾਂ ਪੁਲਿਸ ਨੇ ਸਾਂਝੀ ਕਾਰਵਾਈ ਵਿੱਚ ਇੱਕ ਟੱਰਕ ਵਿੱਚ ਲਿਜਾਏ ਜਾ ਰਹੇ ਭਾਰੀ ਮਾਤਰਾ ਵਿੱਚ ਡੋਡੇ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪਸ਼ੂਆਂ ਦੇ ਦਾਣੇ ਵਲੇ ਥੈਲਿਆਂ ਦੇ ਭਰੇ ਟਰੱਕ ਵਿੱਚ ਛੁਪਾ ਕੇ ਲਿਜਾਏ ਜਾ ਰਹੇ ਇਨਾਂ ਡੋਡਿਆਂ ਦੇ ਭਰਿਆਂ ਥੈਲਿਆਂ ਬਾਰੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਤੜਾਂ ਦੀ ਅਨਾਜ ਮੰਡੀ ਵਿੱਚ ਉਸ ਵੇਲੇ ਚਰਚਾ ਛਿੜ ਗਈ ਜਦੋਂ ਪਸ਼ੂਆਂ ਦਾਣੇ ਦੇ ਥੈਲਿਆਂ ਨੂੰ ਪੁਲਿਸ ਨੇ ਉਤਰਾਨਾਂ ਸ਼ੁਰੂ ਕਰ ਦਿੱਤਾ।
ਇਸ ਦਾਣੇ ਵਿੱਚ ਛੁਪਾ ਕੇ ਲਿਜਾਏ ਜਾ ਰਹੇ ਡੋਡਿਆਂ ਦੇ ਭਰੇ ਕਾਲੇ ਰੰਗ ਦੇ ਥੈਲਿਆਂ ਨੂੰ ਅਲੱਗ ਕੱਡ ਕੇ ਢੇਰ ਲਾ ਦਿੱਤਾ 24 ਦੇ ਕਰੀਬ ਡੋਡਿਆਂ ਦੇ ਭਰੇ ਥੈਲਿਆਂ ਬਾਰੇ ਪੁੱਛੇ ਜਾਣ ਤੇ ਨਾਰਕੋਟੈਕ ਸੈਲ ਦੇ ਅਧਿਕਾਰੀਆਂ ਨੇ ਕੁੱਝ ਨਾਂ ਦੱਸਿਆ ਜਦੋਂ ਕਿ ਥਾਣਾਂ ਪਾਤੜਾਂ ਦੇ ਮੁਖੀ ਨੇ ਦੱਸਿਆ ਕਿ ਨਾਰਕੋਟੈਕ ਸੈਲ ਚੰਡੀਗੜ ਦੀ ਟੀਮ ਸੂਚਨਾਂ ਮਿਲਣ ਤੇ ਪਾਤੜਾਂ ਪੁੱਜੀ ਹੋਈ ਸੀ ਜਿਸ ਨਾਲ ਮਿਲ ਕੇ ਸਾਂਝੀ ਕਾਰਵਈ ਵਿੱਚ ਟਰੱਕ ਜਿਹੜਾ ਕਿ ਪਸ਼ੂਆਂ ਦੇ ਦਾਣਾਂ ਦੇ ਥੈਲਿਆਂ ਨਾਲ ਭਰਿਆ ਹੋਇਆ ਸੀ। ਇਸ ਵਿੱਚ ਪਸ਼ੂਆਂ ਦੇ ਚਾਰੇ ਵਾਲੇ ਥੈਲਿਆਂ ਵਿੱਚ ਛੁਪਾ ਕੇ ਭਾਰੀ ਮਾਤਰਾ ਵਿੱਚ ਡੋਡੇ ਪੋਸਤ ਦੇ ਥੈਲੇ ਬ੍ਰਾਮਦ ਕੀਤੇ ਗਏ ਹਨ। ਜਿਨ੍ਹਾਂ ਦਾ ਵਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਟਰੱਕ ਡਰਾਇਵਰ ਕਿੱਥੋਂ ਇਹ ਡੋਡੇ ਪੋਸਤ ਲੈ ਕੇ ਆਇਆ ਹੈ। ਇਸ ਬਾਰੇ ਪੁੱਛਗਿੱਛ ਕਰਨ ਸਮੇਤ ਹੋਰ ਬਣਦੀ ਕਾਰਵਾਈ ਆਰੰਭ ਦਿੱਤੀ ਹੈ।