Corona Vaccine periods problem: ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਅਜਿਹੇ ‘ਚ ਇਨ੍ਹੀਂ ਦਿਨੀਂ ਇਕ ਖਬਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ ‘ਚ ਕਿਹਾ ਜਾਂਦਾ ਹੈ ਕਿ ਔਰਤਾਂ ਨੂੰ ਕੋਰੋਨਾ ਦੀ ਵੈਕਸੀਨ ਪੀਰੀਅਡਜ ਆਉਣ ਤੋਂ ਪੰਜ ਦਿਨ ਪਹਿਲੇ ਜਾਂ ਉਸ ਤੋਂ ਬਾਅਦ ਪੰਜ ਦਿਨ ਬਾਅਦ ਲਗਾਉ ਕਿਉਂਕਿ ਇਸ ਸਮੇਂ ਦੌਰਾਨ ਉਨ੍ਹਾਂ ਦੀ ਇਮਿਊਨਿਟੀ ਘੱਟ ਹੋ ਜਾਂਦੀ ਹੈ।
ਕੀ ਵੈਕਸੀਨ ਦਾ ਪੀਰੀਅਡਜ਼ ‘ਤੇ ਪੈ ਰਿਹਾ ਅਸਰ: ਵਾਇਰਲ ਹੋ ਰਹੇ ਮੈਸੇਜ ਦੇ ਅਨੁਸਾਰ ਪੀਰੀਅਡਜ਼ ਦੌਰਾਨ ਲਗਾਈ ਗਈ ਕੋਵਿਡ-19 ਵੈਕਸੀਨ ਔਰਤਾਂ ‘ਤੇ ਬੁਰਾ ਅਸਰ ਪਾ ਸਕਦੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਪੀਰੀਅਡਜ਼ ਦੌਰਾਨ ਔਰਤਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਜਦੋਂ ਕਿ ਵੈਕਸੀਨ ਲਗਵਾਉਣ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਵੈਕਸੀਨ ਸ਼ੁਰੂਆਤ ‘ਚ ਇਮਿਊਨਿਟੀ ਨੂੰ ਘੱਟ ਕਰਦੀ ਹੈ ਫਿਰ ਇਮਿਊਨਿਟੀ ਨੂੰ ਵਧਾ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਕੰਮ ਕਰਦੀ ਹੈ।
ਮੈਸੇਜ ਨੂੰ ਪੀਆਈਬੀ ਨੇ ਦੱਸਿਆ ਫੇਕ: ਪੀਆਈਬੀ ਯਾਨੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਮੈਸੇਜ ਨੂੰ ਫੇਕ ਦੱਸਿਆ ਹੈ। ਪੀਆਈਬੀ ਨੇ ਟਵੀਟ ਕਰਕੇ ਕਿਹਾ, ‘ਸੋਸ਼ਲ ਮੀਡੀਆ ਤੇ ਸਰਕੂਲੇਟ ਹੋਣ ਵਾਲੀ ਪੋਸਟ ਦਾ ਦਾਅਵਾ ਹੈ ਕਿ ਔਰਤਾਂ ਨੂੰ ਆਪਣੇ ਪੀਰੀਅਡਜ਼ ਦੇ 5 ਦਿਨ ਪਹਿਲਾਂ ਅਤੇ 5 ਦਿਨ ਬਾਅਦ COVID19 ਵੈਕਸੀਨ ਨਹੀਂ ਲੈਣੀ ਚਾਹੀਦੀ ਹੈ। ਅਜਿਹੀਆਂ ਅਫਵਾਹਾਂ ‘ਚ ਨਾ ਫਸੋ!’
ਦੱਸ ਦਈਏ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ ਦੇਸ਼ ‘ਚ ਕੋਰੋਨਾ ਸੰਕ੍ਰਮਣ ਦੀ ਗਿਣਤੀ ਵਧਕੇ 1,87,62,976 ਹੋ ਗਈ ਹੈ। ਇਸ ਮਹਾਮਾਰੀ ਨਾਲ ਹੁਣ ਤੱਕ 1,53,84,418 ਲੋਕ ਠੀਕ ਹੋਏ ਹਨ ਜਦਕਿ 2,08,330 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ‘ਚ ਐਕਟਿਵ ਕੇਸਾਂ ਦੀ ਗਿਣਤੀ 31,70,228 ਹੈ। ਹੁਣ ਤੱਕ 15,22,45,179 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਇਆ ਜਾ ਚੁੱਕਿਆ ਹੈ।