bypoll damoh assembly seat rahul singh lodhi bjp: ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਦਮੋਹ ਵਿਧਾਨ ਸਭਾ ਸੀਟ ‘ਤੇ ਹੋਈਆਂ ਉਪਚੋਣਾਂ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਹੁਲ ਸਿੰਘ ਲੋਧੀ ਹਾਰ ਗਏ ਹਨ।ਰਾਹੁਲ ਨੂੰ ਕਾਂਗਰਸ ਦੇ ਉਮੀਦਵਾਰ ਅਜੇ ਟੰਡਨ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਅਜੇ ਟੰਡਨ ਨੇ ਰਾਹੁਲ ਸਿੰਘ ਲੋਧੀ ਨੂੰ 17 ਹਜ਼ਾਰ ਵੋਟ ਦੇ ਅਧਿਕ ਅੰਤਰ ਨਾਲ ਹਰਾ ਦਿੱਤਾ।ਰਾਹੁਲ ਲੋਧੀ ਦੀ ਹਾਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲਈ ਵੀ ਝਟਕਾ ਮੰਨਿਆ ਜਾ ਰਿਹਾ ਹੈ।ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਲੋਧੀ ਲਈ ਇੱਕ ਦੋ ਨਹੀਂ, ਚਾਰ ਜਨਸਭਾਵਾਂ ਕੀਤੀਆਂ ਸਨ।ਸੀਐੱਮ ਸ਼ਿਵਰਾਜ ਦੇ ਨਾਲ ਹੀ ਕੈਬਿਨੇਟ ਮੰਤਰੀਆਂ ਨੇ ਵੀ ਦਮੋਹ ‘ਚ ਡੇਰਾ ਲਾ ਲਿਆ ਸੀ।
ਜਿਓਤਿਰਾਦਿੱਤਿਆ ਸਿੰਧੀਆ ਦੇ ਨਾਲ ਹੀ ਬੀਜੇਪੀ ਦੀ ਪੂਰੀ ਪਲਟਨ ਨੇ ਪੂਰੀ ਤਾਕਤ ਲਗਾ ਦਿੱਤੀ ਸੀ ਪਰ ਜਦੋਂ ਨਤੀਜੇ ਆਏ ਤਾਂ ਸਾਰੀ ਮਿਹਨਤ ਵਿਅਰਥ।ਸੀਐੱਮ ਸ਼ਿਵਰਾਜ ਦੀ ਚਾਰ ਜਨਸਭਾਵਾਂ ‘ਤੇ ਸਾਬਕਾ ਸੀਐੱਮ ਕਮਲਨਾਥ ਦੇ ਤਿੰਨ ਰੋਡ ਸ਼ੋਅ ਭਾਰੀ ਪਏ।ਕਾਂਗਰਸ ਛੱਡ ਬੀਜੇਪੀ ‘ਚ ਸ਼ਾਮਲ ਰਾਹੁਲ ਲੋਧੀ ਨੇ ਆਪਣੀ ਹਾਰ ਲਈ ਸਿੱਧੇ ਪ੍ਰਦੇਸ਼ ਦੇ ਸਾਬਕਾ ਵਿੱਤ ਮੰਤਰੀ ਜਯੰਤ ਮਲੈਯਾ ਅਤੇ ਉਨਾਂ੍ਹ ਦੇ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆ ਦਿੱਤਾ।ਲੋਧੀ ਨੇ ਸੀਐੱਮ ਸ਼ਿਵਰਾਜ ਤੋਂ ਇਸਦੀ ਸ਼ਿਕਾਇਤ ਕਰਨ ਦੀ ਵੀ ਗੱਲ ਕਹੀ।ਦੂਜੇ ਪਾਸੇ ਸੀਐਮ ਸ਼ਿਵਰਾਜ ਨੇ ਹਾਰ ਲਈ ਕੋਰੋਨਾ ਦਾ ਬਹਾਨਾ ਬਣਾਉਂਦੇ ਹੋਏ ਕਿਹਾ ਕਿ ਸਾਡਾ ਧਿਆਨ ਕੋਰੋਨਾ ਦੀ ਰੋਕਥਾਮ ‘ਤੇ ਸੀ।
2022 ਦੀਆਂ ਚੋਣਾਂ ਤੋਂ ਪਹਿਲਾ ਕੈਪਟਨ ਨੂੰ ਵੱਡਾ ਝਟਕਾ, ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਅਸਤੀਫਾ