delhi hc hearing on oxygen shortage centre: ਰਾਜਧਾਨੀ ਦਿੱਲੀ ‘ਚ ਕੋਰੋਨਾ ਦੀ ਬੇਕਾਬੂ ਰਫਤਾਰ ਦੇ ਦੌਰਾਨ ਆਕਸੀਜਨ ਦੀ ਕਿੱਲਤ ਵੀ ਜਾਰੀ ਹੈ।ਮੰਗਲਵਾਰ ਨੂੰ ਇੱਕ ਵਾਰ ਫਿਰ ਹਾਈਕੋਰਟ ‘ਚ ਇਸ ਮਾਮਲੇ ‘ਤੇ ਸੁਣਵਾਈ ਹੋਈ।ਦਿੱਲੀ ਹਾਈਕੋਰਟ ਨੇ ਇੱਕ ਵਾਰ ਫਿਰ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ।ਸੁਣਵਾਈ ਦੌਰਾਨ ਹਾਈਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੁਸੀਂ ਅੰਨੇ ਹੋ ਸਕਦੇ ਹੋ, ਪਰ ਅਸੀਂ ਨਹੀਂ।ਹਾਈਕੋਰਟ ‘ਚ ਅਮਿਕਸ ਕਿਉਰੀ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ‘ਚ ਕਈ ਲੋਕ ਆਕਸੀਜਨ ਦੀ ਕਮੀ ਨਾਲ ਮਰ ਰਹੇ ਹਨ।
ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਮਹਾਰਾਸ਼ਟਰ ‘ਚ ਇਸ ਸਮੇਂ ਆਕਸੀਜਨ ਦੀ ਖਪਤ ਘੱਟ ਹੈ, ਤਾਂ ਦੂਜੇ ਪਾਸੇ ਕੁਝ ਟੈਂਕਰ ਦਿੱਲੀ ਭੇਜੇ ਜਾ ਸਕਦੇ ਹਨ।ਕੇਂਦਰ ਨੇ ਅਦਾਲਤ ‘ਚ ਦੱਸਿਆ ਕਿ ਅਸੀਂ ਅੱਜ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਰਿਪੋਰਟ ਦਾਖਲ ਕਰ ਰਹੇ ਹਾਂ, ਅਸੀਂ ਇਸ ਤੱਥ ‘ਤੇ ਨਹੀਂ ਜਾਵਾਂਗੇ ਕਿ 700 ਐੱਮਟੀ ਦੀ ਪੂਰਤੀ ਕਰਨੀ ਹੈ ਜਾਂ ਗੈਸ ਦੇ ਬਾਕੀ ਕੋਟੇ ਨੂੰ ਪੂਰਾ ਕਰਨਾ ਹੈ।ਸੂਬਾ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ, ਪਰ ਕੇਂਦਰ ਸਹੀ ਤਰ੍ਹਾਂ ਸਪਲਾਈ ਨਹੀਂ ਕਰ ਰਿਹਾ ਹੈ,ਸੁਣਵਾਈ ਦੌਰਾਨ ਦੋਵਾਂ ਪੱਖਾਂ ‘ਚ ਤਿੱਖੀ ਬਹਿਸ ਹੋਈ, ਜਿਸਤੋਂ ਬਾਅਦ ਅਦਾਲਤ ਨੇ ਦਖਤ ਦਿੱਤਾ।
Lockdown Guidelines ‘ਚ ਕੋਈ ਭੰਬਲਭੂਸਾ ਹੈ? ਤਾਂ ਇਸ ਵੀਡੀਓ ‘ਚ ਮਿਲਣਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ