Child corona virus guidelines: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇਸ਼ ‘ਚ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਇਸ ਵਾਇਰਸ ਤੋਂ ਜਿੰਨਾ ਖ਼ਤਰਾ ਬਜ਼ੁਰਗਾਂ ਨੂੰ ਹੈ ਉਸ ਤੋਂ ਕਈ ਜ਼ਿਆਦਾ ਬੱਚਿਆਂ ਨੂੰ ਹੈ। ਬੱਚਿਆਂ ‘ਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਗਿਆ ਹੈ। ਅਜਿਹੇ ‘ਚ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਲਈ ਸਰਕਾਰ ਨੇ ਬੱਚਿਆਂ ਲਈ ਕੋਵਿਡ-19 guidelines ਜਾਰੀ ਕੀਤੀਆਂ ਹਨ। ਇਸ ਨਵੀਂ guidelines ‘ਚ ਬੱਚਿਆਂ ਨੂੰ ਹੋਮ ਆਈਸੋਲੇਸ਼ਨ ਤੋਂ ਲੈ ਕੇ ਉਨ੍ਹਾਂ ਦੇ ਆਕਸੀਜਨ ਲੈਵਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਬੱਚਿਆਂ ਲਈ ਜਾਰੀ ਕੀਤੀਆਂ ਗਈਆਂ guidelines ਦੀਆਂ ਜਰੂਰੀ ਚੀਜ਼ਾਂ….
ਕਦੋਂ ਕਰੀਏ ਬੱਚਿਆਂ ਨੂੰ ਆਈਸੋਲੇਟ ?
- ਹਲਕੇ ਲੱਛਣ ਜਿਵੇਂ ਕਿ ਗਲੇ ‘ਚ ਖਰਾਸ਼, ਨੱਕ ਵਹਿਣਾ, ਸਾਹ ਲੈਣ ‘ਚ ਤਕਲੀਫ਼ ਜਾਂ ਖੰਘ ਹੋਣ ‘ਤੇ ਬੱਚਿਆਂ ਨੂੰ ਇਲਾਜ਼ ਦੀ ਸਲਾਹ ਨਾ ਦਿੰਦੇ ਹੋਏ ਘਰ ‘ਚ ਹੀ ਆਈਸੋਲੇਟ ਰੱਖਣ ਲਈ ਕਿਹਾ ਗਿਆ ਹੈ।
- ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ ਪਿਲਾਓ ਤਾਂ ਜੋ ਉਨ੍ਹਾਂ ਦਾ ਸਰੀਰ ਹਾਈਡਰੇਟ ਰਹਿ ਸਕੇ।
- ਬੁਖਾਰ ਹੋਣ ‘ਤੇ ਪੈਰਾਸੀਟਾਮੋਲ (10-15 ਮਿਲੀਗ੍ਰਾਮ/ਕਿਲੋਗ੍ਰਾਮ/ਡੋਜ਼) ਦਿਓ।
- ਖੰਘ ਹੋਣ ‘ਤੇ ਗਰਮ ਪਾਣੀ ਨਾਲ ਬੱਚੇ ਨੂੰ ਗਰਾਰੇ ਕਰਵਾਓ।
- ਹਾਈਡਰੇਸ਼ਨ ਦੀ ਕਮੀ ਨੂੰ ਪੂਰਾ ਕਰਨ ਲਈ ਓਰਲ ਫਲੂਈਡ ਅਤੇ ਪੌਸ਼ਟਿਕ ਡਾਇਟ ਦੀ ਸਲਾਹ ਦਿੱਤੀ ਗਈ ਹੈ।
- ਹਲਕੇ ਲੱਛਣ ਹੋਣ ‘ਤੇ ਬੱਚਿਆਂ ਨੂੰ ਐਂਟੀਬਾਇਓਟਿਕਸ ਬਿਲਕੁਲ ਵੀ ਨਾ ਦਿਓ।
ਮੋਡਰੇਟ ਕੈਟੇਗਰੀ ਦੇ ਬੱਚੇ
- ਇਸ ਕੈਟੇਗਰੀ ਦੇ ਘੱਟ ਆਕਸੀਜਨ ਲੈਵਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
- ਜੇ ਬੱਚਿਆਂ ‘ਚ ਹਲਕੇ ਲੱਛਣ ਦਿਖ ਰਹੇ ਹਨ ਤਾਂ ਉਸ ਨੂੰ ਨਮੂਨੀਆ ਹੋ ਸਕਦਾ ਹੈ।
- ਮੋਡਰੇਟ ਲੱਛਣ ਵਾਲੇ ਬੱਚਿਆਂ ਨੂੰ ਕੋਵਿਡ ਡੇਡੀਕੇਟਿਡ ਹੈਲਥ ਸੈਂਟਰ ‘ਚ ਐਡਮਿਟ ਕਰਵਾਓ।
- ਮੋਡਰੇਟ ਕੈਟੇਗਰੀ ਦੇ ਬੱਚਿਆਂ ਨੂੰ ਬੁਖ਼ਾਰ ਹੋਣ ‘ਤੇ ਪੈਰਾਸੀਟਾਮੋਲ (10-15 ਮਿਲੀਗ੍ਰਾਮ/ਕਿਲੋਗ੍ਰਾਮ/ਡੋਜ਼) ਬੈਕਟੀਰੀਅਲ ਇੰਫੈਕਸ਼ਨ ਲਈ ਅਮੋਕਸੀਸਲੀਨ ਦਿੱਤੀ ਜਾਵੇ।
- ਆਕਸੀਜਨ ਸੈਚੂਰੇਸ਼ਨ 94% ਤੋਂ ਘੱਟ ਹੋਣ ‘ਤੇ ਆਕਸੀਜਨ ਸਪਲੀਮੈਂਟ ਲਗਾਓ।