Jagraon police arrest three : ਜਗਰਾਉਂ : ਪੰਜਾਬ ਪੁਲਿਸ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸੋਹਲ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਮਾਮਲੇ ਸਬੰਧੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਸਿਟੀ ਜਤਿੰਦਰ ਸਿੰਘ ਵੱਲੋਂ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਥਾਣਾ ਸਿਟੀ ਦੇ ਮੁੱਖ ਅਫਸਰ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਏਐਸਆਈ ਹਰਪ੍ਰੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਨਾਕੇਬੰਦੀ ਦੌਰਾਨ ਝਾਂਸੀ ਰਾਣੀ ਚੌਕ ‘ਤੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਮਨਜੋਤ ਸਿੰਘ ਉਰਫ਼ ਤੁੜ ਪੁੱਤਰ ਮੋਹਨ ਸਿੰਘ ,ਗੁਰਤੇਜ ਸਿੰਘ ਉਰਫ ਰਮਨਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚਕਰ ਅਤੇ ਪਰਵਿੰਦਰ ਸਿੰਘ ਉਰਫ ਬਿੰਦਰੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਲੱਖਾ ਨਾਜਾਇਜ਼ ਅਸਲੇ ਨਾਲ ਲੈਸ ਹੋ ਹੁੱਲੜਬਾਜ਼ੀ ਕਰਨ ਦੇ ਇਰਾਦੇ ਨਾਲ ਸਿਟੀ ਜਗਰਾਉਂ ਦੇ ਏਰੀਏ ਵਿੱਚ ਆਪਣੀ ਆਲਟੋ ਕਾਰ ਨੰਬਰ HR-16-C-1900 ਰੰਗ ਚਿੱਟੇ ਵਿੱਚ ਘੁੰਮ ਰਹੇ ਹਨ।
ਜੇਕਰ ਤਹਿਸੀਲ ਚੌਕ ਜਗਰਾਉਂ ਵਿਖੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ ਦੇ ਆਧਾਰ ਤੇ ਨਾਕੇਬੰਦੀ ਦੌਰਾਨ ਉਕਤ ਤਿੰਨਾਂ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ 32 ਬੋਰ ਪਿਸਟਲ ਸਮੇਤ 01 ਮੈਗਜੀਨ, 05 ਜਿੰਦਾ ਕਾਰਤੂਸ 32 ਬੋਰ, ਇੱਕ ਪਿਸਤੌਲ ਦੇਸੀ ਕੱਟਾ 315 ਬੋਰ ਸਮੇਤ 02 ਜਿੰਦਾ ਕਾਰਤੂਸ 315 ਬੋਰ ਬਰਾਮਦ ਹੋਏ ਹਨ।
ਉਕਤ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਆਈਪੀਸੀ ਦੀ ਧਾਰਾ 188-25-54-59 ARMS ACT ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਡੀਐੱਸਪੀ ਸਿਟੀ ਜਤਿੰਦਰ ਸਿੰਘ ਵੱਲੋਂ ਹੋਰ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਗੁਰਮਨਜੋਤ ਸਿੰਘ ਉਰਫ ਤੁੜ, ਗੁਰਤੇਜ ਸਿੰਘ ਉਰਫ ਰਮਨਾ, ਪਰਵਿੰਦਰ ਸਿੰਘ ਉਰਫ ਬਿੰਦਰੀ, ਗੈਗਸਟਰ ਗੁਰਪ੍ਰੀਤ ਸਿੰਘ ਉਰਫ ਲਹਿਬਰ ਦੇ ਗਰੁੱਪ ਮੈਬਰ ਹਨ, ਇਹਨਾ ਤਿੰਨਾ ਨੋਜਵਾਨਾ ਦੇ ਖਿਲਾਫ ਪਹਿਲਾ ਵੀ ਕਤਲ, ਲੜਾਈ ਝਗੜੇ, ਗਿਰੋਹਬੰਦੀ ਦੇ ਕਈ ਮੁੱਕਦਮੇ ਦਰਜ ਹਨ।