Shoaib akhtar on ipl postponement : ਆਈਪੀਐਲ ਦੌਰਾਨ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਟੂਰਨਾਮੈਂਟ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੰਸਕਰਣ ਦੇ ਮੁਲਤਵੀ ਹੋਣ ਤੋਂ ਬਾਅਦ, ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇੱਕ ਵੀਡੀਓ ਸਾਂਝਾ ਕਰਕੇ ਪ੍ਰਤੀਕਿਰਿਆ ਦਿੰਦਿਆਂ ਆਈਪੀਐਲ ਨੂੰ ਮੁਲਤਵੀ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਸ਼ੋਏਬ ਨੇ ਕਿਹਾ ਕਿ ਮੈ ਵੀ ਕੁੱਝ ਹਫ਼ਤੇ ਪਹਿਲਾਂ ਟੂਰਨਾਮੈਂਟ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ। ਸ਼ੋਏਬ ਨੇ ਕਿਹਾ ਕਿ ਇਸ ਸਮੇਂ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਧ ਜ਼ਰੂਰੀ ਹੈ।
ਸ਼ੋਇਬ ਨੇ ਟਵਿੱਟਰ ‘ਤੇ ਲਿਖਿਆ, “ਆਈਪੀਐਲ ਰੱਦ। ਮੈਂ ਇਸਨੂੰ ਆਉਂਦੇ ਵੇਖਿਆ ਅਤੇ ਦੋ ਹਫ਼ਤੇ ਪਹਿਲਾਂ ਸੁਝਾਅ ਦਿੱਤਾ। ਭਾਰਤ ਵਿੱਚ ਮੌਜੂਦਾ ਕੋਵਿਡ ਸੰਕਟ ਦੌਰਾਨ ਮਨੁੱਖੀ ਜਾਨਾਂ ਬਚਾਉਣ ਤੋਂ ਇਲਾਵਾ ਹੋਰ ਕੁੱਝ ਵੀ ਮਹੱਤਵਪੂਰਨ ਨਹੀਂ ਹੈ।” ਸ਼ੋਇਬ ਨੇ ਵੀਡੀਓ ਵਿੱਚ ਕਿਹਾ ਕਿ ਉਸ ਨੇ ਆਈਪੀਐਲ ਨੂੰ ਮੁਲਤਵੀ ਕਰਨ ਦਾ ਸੁਝਾਅ ਇਸ ਲਈ ਦਿੱਤਾ ਸੀ ਕਿਉਂਕਿ ਭਾਰਤ ਵਿੱਚ ਹਰ ਰੋਜ਼ 3-4 ਲੱਖ ਮਾਮਲੇ ਆ ਰਹੇ ਹਨ ਅਤੇ ਲੋਕ ਮਰ ਰਹੇ ਹਨ। ਇਸ ਲਈ ਇਹ ਤਮਾਸ਼ਾ ਨਹੀਂ ਹੋਣਾ ਚਾਹੀਦਾ।
ਇਹ ਵੀ ਦੇਖੋ : “ਪੈਸੇ ਵਾਲੇ ਤਾਂ ਕਾਨੂੰਨ ਨੂੰ ਨਿੰਬੂ ਵਾਂਗ ਨਿਚੋੜਦੇ ਨੇ, ਤੇ ਕਾਨੂੰਨ ਗਰੀਬਾਂ ਨੂੰ ਨਿਚੋੜਦਾ”