shri guru amardas ji: ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ‘ਤੇ ਪਸਾਰ ਲਈ ਬਹੁਤ ਮਹਾਨ ਕਾਰਜ ਕੀਤੇ।ਸ੍ਰੀ ਗੋਇੰਦਵਾਲ ਸਾਹਿਬ ਨੂੰ ਪ੍ਰਚਾਰ ਦਾ ਕੇਂਦਰ ਬਣਾਇਆ।ਬਾਉਲੀ ਸਾਹਿਬ ਦੀ ਰਚਨਾ ਕੀਤੀ ਤੇ ਵਿਸਾਖੀ ਦਾ ਮੇਲਾ ਆਰੰਭ ਕਰਵਾਇਆ।ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਾਈ ਮੰਜੀਆਂ ਸਥਾਪਿਤ ਕੀਤੀਆਂ।ਜਾਤ-ਪਾਤ ਤੇ ਛੂਤ ਛਾਤ ਦੇ ਵਿਤਕਰੇ ਕਰਨ ਤੋਂ ਸਮਾਜ ਨੂੰ ਵਰਜਿਆ।
ਸਤੀ ਦੀ ਰਸਮ ਵਰਗੀਆਂ ਅਨੇਕਾਂ ਸਮਾਜਿਕ ਬੁਰਾਈਆਂ ਦੂਰ ਕਰਨ ਦੇ ਉਪਰਾਲੇ ਕੀਤੇ ਤੇ ਗੁਰੂ ਕੇ ਲੰਗਰ ਸੰਬੰਧੀ ਵਿਸ਼ੇਸ਼ ਹੁਕਮ ਜਾਰੀ ਕੀਤੇ।ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੋਇੰਦੇ ਖੱਤਰੀ ਦੀ ਬੇਨਤੀ ਮੰਨ ਕੇ 1546 ਈ. ‘ਚ ਗੋਇੰਦਵਾਲ ਵਸਾਇਆ ਸੀ।ਗੋਇੰਦੇ ਨੂੰ ਵਹਿਮ ਸੀ ਕਿ ਇਸ ਧਰਤੀ ‘ਤੇ ਪਰੇਤ ਰਹਿੰਦੇ ਹਨ, ਜੋ ਪਿੰਡ ਬੱਝਣ ਨਹੀਂ ਦਿੰਦੇ।ਇਸ ਨਾਲ ਸਮਾਜ ਨੂੰ ਮਾਨਸਿਕ ਸ਼ਕਤੀ ਵੀ ਮਿਲੀ ਕਿ ਜਿੱਥੇ ਗੁਰੂ ਅਤੇ ਗੁਰਬਾਣੀ ਦਾ ਸਿਮਰਨ ਹੋਵੇ ਉੱਥੇ ਕੋਈ ਬੁਰੀ ਰੂਹ ਨਹੀਂ ਰਹਿ ਸਕਦੀ।
ਗੁਰਿਆਈ ਮਿਲਣ ਉਪਰੰਤ ਤੀਜੇ ਪਾਤਸ਼ਾਹ ਜੀ ਨੇ ਪੱਕੇ ਰੂਪ ‘ਚ ਇੱਥੇ ਆ ਟਿਕਾਣਾ ਕੀਤਾ।ਇਸੇ ਲਈ ਗੋਇੰਦਵਾਲ ਸਾਹਿਬ ਨੂੰ ਅੱਜ ਵੀ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਸਿੱਖੀ ਦੀ ਮਰਿਯਾਦਾ ਪ੍ਰਪੱਕ ਹੋਈ।ਇੱਥੇ ਹੀ ਤੀਜੀ ਅਤੇ ਚੌਥੀ ਪਾਤਸ਼ਾਹ ਜੋਤੀ-ਜੋਤ ਸਮਾਏ ਅਤੇ ਪੰਜਵੇਂ ਸਤਿਗੁਰਾਂ ਦਾ ਇੱਥੇ ਪ੍ਰਕਾਸ਼ ਹੋਇਆ।ਸ੍ਰੀ ਗੁਰੂ ਅਮਰਦਾਸ ਜੀ ਨੇ ਸੰਨ 1559 ‘ਚ ਗੋਇੰਦਵਾਲ ਵਿਖੇ ਬਾਉਲੀ ਦੀ ਖੁਦਾਈ ਆਰੰਭ ਕਰਵਾਈ, ਜੋ 1564 ਈ. ‘ਚ ਸੰਪੂਰਨ ਹੋਈ।ਇਸ ਬਾਉਲੀ ਦੀਆਂ 84 ਪਾਉੜੀਆਂ ਬਣਾਈਆਂ ਅਤੇ ਇਹ ਸਿੱਖ ਤੀਰਥਾਂ ‘ਚੋਂ ਪਹਿਲਾ ਤੀਰਥ ਹੈ।ਇਸਦੇ ਬਣਨ ਨਾਲ ਸਿੱਖ ਸਮਾਜ ਅਨੇਕ ਤੀਰਥਾਂ ਦੀ ਭਟਕਣਾ ਤੋਂ ਹਟ ਕੇ ਗੁਰੂ ਘਰ ਵੱਲ ਕੇਂਦਰਿਤ ਹੋਇਆ।
ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !