medical college patient died shortage of bed: ਮੱਧ-ਪ੍ਰਦੇਸ਼ ਦੇ ਰਤਲਾਮ ਮੈਡੀਕਲ ਕਾਲਜ ਤੋਂ ਫਿਰ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ।ਇੱਕ ਮਰੀਜ਼ ਨੇ ਹਸਪਤਾਲ ਦੇ ਗੇਟ ‘ਤੇ ਹੀ ਤੜਫ-ਤੜਫ ਕੇ ਦਮ ਤੋੜ ਦਿੱਤਾ, ਪਰ ਉਸ ਨੂੰ ਇਲਾਜ ਨਸੀਬ ਨਾ ਹੋ ਸਕਿਆ।ਗੇਟ ‘ਤੇ ਮੌਜੂਦ ਸਿਕਉਰਿਟੀ ਗਾਰਡ, ਹਸਪਤਾਲ ‘ਚ ਬੈੱਡ ਫੁਲ ਹੋਣ ਦੀ ਗੱਲ ਕਹਿ ਕੇ ਪਰਿਵਾਰਕ ਮੈਂਬਰਾਂ ਨਾਲ ਉਲਝਦਾ ਰਿਹਾ।ਦਰਅਸਲ, ਆਲੋਟ ਦੇ ਕੋਲ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਸਖਸ਼ ਦੀ ਸਿਹਤ ਵਿਗੜ ਗਈ ਸੀ।ਪਰਿਵਾਰ ਵਾਲੇ ਉਸ ਨੂੰ ਲੈ ਕੇ ਮੈਡੀਕਲ ਕਾਲਜ ਪਹੁੰਚੇ ਸਨ।ਪਰ ਉਸ ਨੂੰ ਬੈੱਡ ਨਹੀਂ ਮਿਲਿਆ।ਮਰੀਜ਼ ਗੇਟ ਨੰਬਰ 2 ਦੇ ਸਾਹਮਣੇ ਘੰਟਿਆਂ ਤੜਫਦਾ ਰਿਹਾ।
ਪਰਿਵਾਰ ਮੈਂਬਰਾਂ ਅਨੁਸਾਰ ਮਰੀਜ਼ ਦਾ ਆਕਸੀਜ਼ਨ ਲੈਵਲ ਲਗਾਤਾਰ ਡਿੱਗ ਰਿਹਾ ਸੀ, ਉਹ ਆਕਸੀਜਨ ਦੀ ਮੰਗ ਕਰ ਰਹੇ ਸਨ।ਪਰ ਕਿਸੇ ਨੇ ਨਹੀਂ ਸੁਣੀ ਅਤੇ ਪੀੜਤ ਦੀ ਮੌਤ ਹੋ ਗਈ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਚ ਖੂਬ ਵਾਇਰਲ ਹੋ ਰਿਹਾ ਹੈ।ਮੈਡੀਕਲ ਕਾਲਜ ਦੇ ਅਫਸਰਾਂ ਦਾ ਕਹਿਣਾ ਹੈ ਕਿ ਮਰੀਜ਼ ਦੀ ਸਿਹਤ ਕਾਫੀ ਖਰਾਬ ਸੀ, ਅਸੀਂ ਉਸ ਨੂੰ ਐਡਮਿਟ ਕਰ ਰਹੇ ਸੀ, ਅੰਦਰ ਤੋਂ ਡਾਕਟਰ ਅਤੇ ਨਰਸਾਂ ਜਿਵੇਂ ਹੀ ਬਾਹਰ, ਉਸਦੀ ਮੌਤ ਹੋ ਗਈ ਸੀ।ਮਰੀਜ਼ ਨੂੰ ਭਰਤੀ ਨਾਂ ਕਰਨ ਦਾ ਸਵਾਲ ਹੀ ਨਹੀ ਹੈ,
ਕੱਲ ਤੋਂ ਅਸੀਂ ਦੋ ਡਾਕਟਰ ਤੈਨਾਤ ਕਰਾਂਗੇ ਜੋ ਵੇਟਿੰਗ ਮਰੀਜ਼ਾਂ ਨੂੰ ਦੇਖ ਸਕੇ।ਇਸ ਤੋਂ ਪਹਿਲਾਂ ਰਤਲਾਮ ‘ਚ ਇੱਕ ਵਕੀਲ ਦੀ ਸੜਕ ਵਿਚਾਲੇ ਬਾਈਕ ‘ਤੇ ਹੀ ਮੌਤ ਹੋ ਗਈ ਸੀ।ਹਸਪਤਾਲ ‘ਚ ਐਡਮਿਟ ਕਰਾਉਣ ਦੇ ਲਈ ਭਟਕਦੇ ਰਹੇ, ਪਰ ਉਨਾਂ੍ਹ ਨੂੰ ਵੀ ਸਮੇਂ ‘ਤੇ ਇਲਾਜ ਨਾ ਮਿਲਿਆ।ਮੈਡੀਕਲ ਕਾਲਜ ਤੋਂ ਵੀ ਉਨਾਂ੍ਹ ਨੂੰ ਬੈੱਡ ਫੁੱਲ ਹੋਣ ਦੀ ਗੱਲ ਕਹਿ ਕੇ ਭਰਤੀ ਨਹੀਂ ਕੀਤਾ ਗਿਆ।