Soaked almond benefits: ਬਦਾਮ ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ। ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਦਿਨ ਭਰ ਫਰੈਸ਼ ਮਹਿਸੂਸ ਹੁੰਦਾ ਹੈ। ਉੱਥੇ ਹੀ ਗੱਲ ਜੇ ਇਸ ਨੂੰ ਡਾਇਟ ‘ਚ ਸ਼ਾਮਲ ਕਰਨ ਦੀ ਕਰੀਏ ਤਾਂ ਲੋਕ ਇਸ ਨੂੰ ਕੱਚਾ ਅਤੇ ਭੁੰਨਕੇ ਖਾਣਾ ਪਸੰਦ ਕਰਦੇ ਹਨ। ਪਰ ਅਸਲ ‘ਚ ਭਿੱਜੇ ਹੋਏ ਬਦਾਮ ਖਾਣ ਨਾਲ ਦੁੱਗਣਾ ਫਾਇਦਾ ਮਿਲਦਾ ਹੈ। ਤਾਂ ਆਓ ਅਸੀਂ ਤੁਹਾਨੂੰ ਬਦਾਮ ਖਾਣ ਦੇ ਫਾਇਦੇ ਅਤੇ ਇਸ ਦੇ ਸੇਵਨ ਦੇ ਤਰੀਕਿਆਂ ਬਾਰੇ ਦੱਸਦੇ ਹਾਂ।
ਪੌਸ਼ਟਿਕ ਤੱਤਾਂ ਦਾ ਭੰਡਾਰ: ਬਦਾਮਾਂ ‘ਚ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ। 5 ਬਦਾਮ ਨੂੰ ਪਾਣੀ ‘ਚ ਰਾਤ ਭਰ ਭਿਓ ਦਿਓ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ।
ਤਾਂ ਆਓ ਜਾਣਦੇ ਹਾਂ ਭਿੱਜੇ ਹੋਏ ਬਦਾਮ ਦੇ ਫਾਇਦੇ
ਇਮਿਊਨਿਟੀ ਵਧਾਵੇ: ਕੋਰੋਨਾ ਕਾਲ ‘ਚ ਚੰਗੀ ਇਮਿਊਨਿਟੀ ਹੋਣਾ ਬਹੁਤ ਜ਼ਰੂਰੀ ਹੈ। ਤਾਂ ਹੀ ਇਸ ਗੰਭੀਰ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਰੋਜ਼ਾਨਾ 5 ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਣ ‘ਚ ਸਹਾਇਤਾ ਮਿਲਦੀ ਹੈ। ਇੱਕ ਖੋਜ ਦੇ ਅਨੁਸਾਰ ਭਿੱਜੇ ਹੋਏ ਬਦਾਮਾਂ ‘ਚ ਪ੍ਰੀ-ਬਾਇਓਟਿਕ ਗੁਣ ਹੁੰਦੇ ਹਨ ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੋਣ ‘ਚ ਮਦਦ ਮਿਲਦੀ ਹੈ। ਨਾਲ ਹੀ ਅੰਤੜੀਆਂ ‘ਚ ਮੌਜੂਦ ਚੰਗੇ ਬੈਕਟਰੀਆ ਤੇਜ਼ੀ ਨਾਲ ਬਣਦੇ ਹਨ। ਅਜਿਹੀਆਂ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਬਦਾਮ ਵਿਟਾਮਿਨ ਈ, ਕੈਲਸ਼ੀਅਮ ਆਦਿ ਪੋਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਦਿਮਾਗ ਵਧੀਆ ਕੰਮ ਕਰਦਾ ਹੈ। ਯਾਦਦਾਸ਼ਤ ਵੀ ਵੱਧਦੀ ਹੈ। ਬਹੁਤ ਸਾਰੇ ਅਧਿਐਨਾਂ ਦੇ ਅਨੁਸਾਰ ਇਸਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਪ੍ਰੇਗਨੈਂਟ ਔਰਤਾਂ ਆਪਣੀ ਡੇਲੀ ਡਾਇਟ ‘ਚ ਭਿੱਜੇ ਹੋਏ ਬਦਾਮ ਸ਼ਾਮਲ ਕਰ ਸਕਦੀਆਂ ਹਨ। ਇਸ ਨਾਲ ਉਸਨੂੰ ਗਰਭ ‘ਚ ਪਲ ਰਹੇ ਬੱਚੇ ਨੂੰ ਪੂਰਾ ਨਿਊਟ੍ਰੀਸ਼ਨ ਮਿਲਦਾ ਹੈ। ਅਜਿਹੇ ‘ਚ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਢੰਗ ਨਾਲ ਹੁੰਦਾ ਹੈ।
ਕੋਲੈਸਟ੍ਰੋਲ ਨੂੰ ਕਰੇ ਕੰਟਰੋਲ: ਸਰੀਰ ‘ਚ ਗੁੱਡ ਅਤੇ ਬੈਡ ਦੋ ਤਰ੍ਹਾਂ ਦੇ ਕੋਲੈਸਟ੍ਰੋਲ ਹੁੰਦੇ ਹਨ। ਪਰ ਖ਼ਰਾਬ ਕੋਲੇਸਟ੍ਰੋਲ ਲੈਵਲ ਵਧਣ ਨਾਲ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣਾ ਬੈਸਟ ਆਪਸ਼ਨ ਹੈ। ਇਸ ਨਾਲ ਬੈਡ ਕੋਲੇਸਟ੍ਰੋਲ ਲੈਵਲ ਘੱਟ ਹੋ ਕੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰੱਖਣ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਡਾਇਬਟੀਜ਼ ਦੇ ਮਰੀਜ਼ ਵੀ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹਨ। ਇਹ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਭਿੱਜੇ ਹੋਏ ਬਦਾਮ ਖਾਣ ਨਾਲ ਇਹ ਜਲਦੀ ਹਜ਼ਮ ਹੁੰਦੇ ਹਨ। ਅਜਿਹੇ ‘ਚ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਨਾਲ ਹੀ ਭਿੱਜੇ ਹੋਏ ਬਦਾਮ ਪੌਸ਼ਟਿਕ ਤੱਤਾਂ ਦੇ ਅਵਸੋਸ਼ਨ ‘ਚ ਸਹਾਇਤਾ ਕਰਕੇ ਐਨਜ਼ਾਈਮ ਦੇ ਉਤਪਾਦਨ ਨੂੰ ਵਧਾਵਾ ਦਿੰਦੇ ਹਨ। ਇਸ ਤਰੀਕੇ ਨਾਲ ਪਾਚਨ ਨੂੰ ਵਧਾਵਾ ਮਿਲਦਾ ਹੈ।
ਸਕਿਨ ਲਈ ਫਾਇਦੇਮੰਦ: ਬਦਾਮ ‘ਚ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਹ ਸਕਿਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਕਿਨ ਨੂੰ ਗਹਿਰਾਈ ਨਾਲ ਪੋਸ਼ਿਤ ਕਰਕੇ ਲੰਬੇ ਸਮੇਂ ਤੱਕ ਨਮੀ ਨੂੰ ਬਣਾਈ ਰੱਖਣ ‘ਚ ਸਹਾਇਤਾ ਕਰਦਾ ਹੈ। ਇਸਦੇ ਨਾਲ ਹੀ ਚਿਹਰੇ ‘ਤੇ ਪਏ ਦਾਗ-ਧੱਬੇ, ਫ੍ਰੀਕਲਸ, ਬਲੈਕ ਹੈਡ, Whiteheads, ਕਾਲੇ ਘੇਰੇ ਨੂੰ ਸਾਫ ਕਰਦਾ ਹੈ। ਅਜਿਹੇ ‘ਚ ਚਿਹਰਾ ਸਾਫ, ਚਮਕਦਾਰ, ਨਰਮ ਅਤੇ ਜਵਾਨ ਦਿਖਾਈ ਦਿੰਦਾ ਹੈ। ਤੁਸੀਂ ਇਸ ਨੂੰ ਖਾਣ ਦੇ ਨਾਲ ਬਦਾਮ ਤੇਲ ਨੂੰ ਸਕਿਨ ਕੇਅਰ ‘ਚ ਵੀ ਵਰਤੋਂ ਕਰ ਸਕਦੇ ਹੋ। ਸਕਿਨ ਦੇ ਨਾਲ ਵਾਲਾਂ ਲਈ ਭਿੱਜੇ ਹੋਏ ਬਦਾਮ ਫਾਇਦੇਮੰਦ ਹੁੰਦੇ ਹਨ। ਉਹ ਜੜ੍ਹਾਂ ਤੋਂ ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਦੇ ਹਨ। ਅਜਿਹੇ ‘ਚ ਵਾਲਾਂ ਦਾ ਝੜਨਾ ਬੰਦ ਹੋ ਕੇ ਲੰਬੇ, ਸੰਘਣੇ, ਨਰਮ ਅਤੇ ਚਮਕਦਾਰ ਵਾਲ ਮਿਲਦੇ ਹਨ। ਜੇ ਤੁਸੀਂ ਚਾਹੋ ਤਾਂ ਤੁਸੀਂ ਵਾਲਾਂ ਦੀ ਦੇਖਭਾਲ ‘ਚ ਬਦਾਮ ਦਾ ਤੇਲ ਸ਼ਾਮਲ ਕਰ ਸਕਦੇ ਹੋ।