Underworld don chhota rajan : ਭਾਰਤ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ, ਹਰ ਪਾਸੇ ਹਾਹਾਕਾਰ ਮਚੀ ਹੋਈ ਹੈ, ਕੀ ਖਾਸ ਤੇ ਕੀ ਆਮ ਹਰ ਕੋਈ ਇਸ ਦੀ ਚਪੇਟ ਵਿੱਚ ਆ ਰਿਹਾ ਹੈ। ਇਸ ਵਿਚਕਾਰ ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਰਿਪੋਰਟ ਝੂਠੀ ਸਾਬਿਤ ਹੋਈ ਹੈ। ਏਮਜ਼ ਦੇ ਇੱਕ ਅਧਿਕਾਰੀ ਨੇ ਡੌਨ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਹੈ। ਏਮਜ਼ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਅੰਡਰਵਰਲਡ ਡੌਨ ਛੋਟਾ ਰਾਜਨ ਜ਼ਿੰਦਾ ਹੈ। ਉਹ ਏਮਜ਼ ਵਿਖੇ # COVID19 ਦੇ ਇਲਾਜ ਲਈ ਦਾਖਲ ਹੈ। ਛੋਟਾ ਰਾਜਨ ਨੂੰ ਕੋਰੋਨਾ ਦੇ ਇਲਾਜ ਲਈ ਹਾਲ ਹੀ ਵਿੱਚ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਛੋਟਾ ਰਾਜਨ ਤਿਹਾੜ ਜੇਲ੍ਹ ਵਿੱਚ ਕੋਰੋਨਾ ਦੀ ਚਪੇਟ ‘ਚ ਆਇਆ ਸੀ। ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਉਣ ਤੋਂ ਬਾਅਦ ਅਪ੍ਰੈਲ ਦੇ ਆਖਰੀ ਹਫ਼ਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਛੋਟਾ ਰਾਜਨ ਦਾ ਅਸਲ ਨਾਮ ਰਾਜਿੰਦਰ ਨਿਕਾਲਜੇ ਹੈ। 2015 ਵਿੱਚ, ਉਸਨੂੰ ਇੰਡੋਨੇਸ਼ੀਆ ਤੋਂ ਭਾਰਤ ਲਿਆਂਦਾ ਗਿਆ ਸੀ।
ਇਹ ਵੀ ਦੇਖੋ : 5G ਨਾਲ ਨਹੀਂ ਫੈਲਦਾ ਕੋਰੋਨਾ, ਵਕੀਲ ਦੀ ਵਾਇਰਲ ਵੀਡੀਓ ਦਾ ਸੱਚ ਸੁਣੋ ਤੇ ਅਫਵਾਹਾਂ ਤੋਂ ਬਚੋ