Captain announces free schooling : ਚੰਡੀਗੜ੍ਹ : 10 ਸਾਲਾ ਵੰਸ਼ ਸਿੰਘ ਦੀ ਦੁਰਦਸ਼ਾ ਦੇਖ ਕੇ, ਜਿਸ ਦੀ ਪਰਿਵਾਰ ਦੀ ਮਦਦ ਲਈ ਲੁਧਿਆਣਾ ਦੀਆਂ ਸੜਕਾਂ ‘ਤੇ ਜੁਰਾਬਾਂ ਵੇਚਣ ਦੀ ਵੀਡੀਓ ਵਾਇਰਲ ਹੋਈ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਸ ਦੇ ਪਰਿਵਾਰ ਦੀ 2 ਲੱਖ ਦੀ ਵਿੱਤੀ ਮਦਦ ਤੋਂ ਇਲਾਵਾ ਉਸ ਪੜ੍ਹਾਈ ਲਈ ਪੂਰੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਲੁਧਿਆਣਾ ਡੀ.ਸੀ ਨੂੰ ਹਦਾਇਤ ਕੀਤੀ ਕਿ ਵਨਸ਼, ਜਿਸ ਨੇ ਪੜ੍ਹਾਈ ਵਿੱਚੇ ਹੀ ਛੱਡੀ ਦਿੱਤੀ ਹੈ, ਨੂੰ ਇਸ ਸਕੂਲ ਵਿੱਚ ਦੁਬਾਰਾ ਸ਼ਾਮਲ ਕਰੇ ਅਤੇ ਸਰਕਾਰ ਵੱਲੋਂ ਉਸਦੀ ਸਿੱਖਿਆ ਦੇ ਸਾਰੇ ਖਰਚੇ ਖਰਚੇ ਜਾਣ।
ਵੰਸ਼ ਦੀ ਇੱਕ ਕਾਰ ਵਾਲੇ ਵੱਲੋਂ ਜੁਰਾਬਾਂ ਦੇ 50 ਰੁਪਏ ਵੱਧ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਉਸ ਨੇ ਵਾਧੂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਵਾਇਰਲ ਹੋਈ ਵੀਡੀਓ ਦੇਖ ਕੇ ਮੁੱਖ ਮੰਤਰੀ ਨੇ ਵੰਸ਼ ਅਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਲੜਕੇ ਦੇ ਆਤਮ-ਵਿਸ਼ਵਾਸ ਤੋਂ ਪ੍ਰਭਾਵਿਤ ਸੀ ਅਤੇ ਮੁੰਡੇ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੱਖਾਂ ਵਿਊਜ਼ ਹਾਸਲ ਕੀਤੇ, ਲੋਕਾਂ ਨੇ ਉਸਦੀ ਇਮਾਨਦਾਰੀ ਦਾ ਅਤੇ ਮਾਣ-ਇੱਜ਼ਤ ਦੀ ਪ੍ਰਸ਼ੰਸਾ ਕੀਤੀ। ਵੰਸ਼ ਦਾ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦਾ ਹੈ ਅਤੇ ਮਾਂ ਰਾਣੀ ਸੁਆਣੀ ਹੈ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇੱਕ ਵੱਡਾ ਭਰਾ ਹੈ, ਅਤੇ ਪਰਿਵਾਰ ਹੈਬੋਵਾਲ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ.