Corona recovery food: ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਭਰ ‘ਚ ਜਿਥੇ ਲੱਖਾਂ ਲੋਕ ਇਸ ਸੰਕ੍ਰਮਣ ਦੀ ਚਪੇਟ ‘ਚ ਆ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਲੋਕ ਇਸ ਸੰਕ੍ਰਮਣ ਤੋਂ ਬਚਣ ਲਈ ਆਪਣੀ ਇਮਿਊਨਿਟੀ ਨੂੰ ਵਧਾਉਣ ‘ਚ ਲੱਗੇ ਹੋਏ ਹਨ ਤਾਂ ਜੋ ਇਹ ਵਾਇਰਸ ਉਨ੍ਹਾਂ ਲਈ ਘਾਤਕ ਨਾ ਹੋਵੇ। ਉੱਥੇ ਹੀ ਜੋ ਲੋਕ ਸੰਕਰਮਣ ਦੀ ਚਪੇਟ ‘ਚ ਆ ਚੁੱਕੇ ਹਨ ਜਾਂ ਰਿਕਵਰੀ ਮੋਡ ‘ਚ ਹਨ ਉਨ੍ਹਾਂ ਨੂੰ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਕੁਝ ਹੈਲਥੀ ਫੂਡਜ਼ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਹੈਲਥੀ ਫੂਡਜ਼ ਬਾਰੇ ਜਿਨ੍ਹਾਂ ਨੂੰ ਰੁਟੀਨ ‘ਚ ਸ਼ਾਮਲ ਕਰਕੇ ਤੁਸੀਂ ਕੋਰੋਨਾ ਰਿਕਵਰੀ ਨੂੰ ਫਾਸਟ ਕਰ ਸਕਦੇ ਹੋ।
ਖਿਚੜੀ: ਖਿਚੜੀ ਨੂੰ ਵੈਸੇ ਵੀ ਸੁਪਰ ਫੂਡ ਕਿਹਾ ਜਾਂਦਾ ਹੈ। ਖਿਚੜੀ ‘ਚ ਸ਼ਾਮਲ ਚੌਲ, ਦਾਲ ਅਤੇ ਸਬਜ਼ੀਆਂ ‘ਚ ਭਰਪੂਰ ਨਿਊਟ੍ਰਿਸ਼ਨ ਹੁੰਦਾ ਹੈ। ਜੇ ਤੁਸੀਂ ਬਿਮਾਰ ਹੋ ਅਤੇ ਕਮਜ਼ੋਰੀ ਹੈ, ਤਾਂ ਵੀ ਤੁਹਾਨੂੰ ਇਸ ਭੋਜਨ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ।
ਸੰਤਰਾ: ਸੰਤਰੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ। ਜੋ ਐਂਟੀਬਾਡੀਜ਼ ਦੇ ਫਾਰਮੇਸ਼ਨ ਅਤੇ ਫਾਸਟ ਰਿਕਵਰੀ ਲਈ ਬਹੁਤ ਜ਼ਰੂਰੀ ਹਨ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਬਦਾਮ: ਬਦਾਮਾਂ ‘ਚ ਵਿਟਾਮਿਨ-ਈ ਦੀ ਮਾਤਰਾ ਹੁੰਦੀ ਹੈ। ਜੋ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੈ। ਇਸ ਨੂੰ ਖਾਣ ਨਾਲ ਤੁਸੀਂ ਕੋਰੋਨਾ ‘ਚ ਜਲਦੀ ਰਿਕਵਰੀ ਕਰ ਸਕਦੇ ਹੋ। ਬਦਾਮ ਤੋਂ ਇਲਾਵਾ ਤੁਸੀਂ ਆਪਣੀ ਡਾਈਟ ‘ਚ ਹੋਰ ਡ੍ਰਾਈ ਫਰੂਟਸ ਜਿਵੇਂ ਕਾਜੂ, ਐਵੋਕਾਡੋ ਅਤੇ ਵਿਟਾਮਿਨ ਈ ਯੁਕਤ ਭੋਜਨ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਆਂਡਾ: ਆਂਡਾ ਵੀ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਆਂਡਾ ਵੀ ਕੋਰੋਨਾ ਤੋਂ ਜਲਦੀ ਠੀਕ ਹੋਣ ‘ਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ‘ਚ ਅਮੀਨੋ ਐਸਿਡ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਜਰਾਸੀਮਾਂ ਤੋਂ ਬਚਾਉਂਦੇ ਹਨ। ਬੀਨਜ਼ ‘ਚ ਭਰਪੂਰ ਮਾਤਰਾ ‘ਚ ਜ਼ਿੰਕ ਹੁੰਦਾ ਹੈ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਅਤੇ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ। ਤੁਹਾਨੂੰ ਦੱਸ ਦਈਏ ਸਰੀਰ ‘ਚ ਜ਼ਿੰਕ ਦੀ ਕਮੀ ਨਾਲ ਹੀ ਇਮਿਊਨਿਟੀ ਘੱਟ ਹੁੰਦੀ ਹੈ। ਅਜਿਹੇ ‘ਚ ਕੋਵਿਡ ਤੋਂ ਬਚਣ ਲਈ ਤੁਹਾਨੂੰ ਆਪਣੀ ਡਾਇਟ ‘ਚ ਬੀਨਜ਼ ਜ਼ਰੂਰ ਸ਼ਾਮਲ ਕਰੋ।