Shoulder pain tips: ਅਕਸਰ ਜ਼ਿਆਦਾ ਗਤੀਵਿਧੀਆਂ ਅਤੇ ਗਲਤ ਤਰੀਕੇ ਨਾਲ ਉੱਠਣ-ਬੈਠਣ ਦੇ ਕਾਰਨ ਮੋਢਿਆਂ ‘ਚ ਦਰਦ ਹੋਣ ਲੱਗਦਾ ਹੈ। ਜਿਸ ਨੂੰ ਕਈ ਵਾਰ ਅਸੀਂ ਮਾਮੂਲੀ ਦਰਦ ਸਮਝਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਕਈ ਵਾਰ ਇਹ ਦਰਦ ਵੱਡਾ ਰੂਪ ਧਾਰਨ ਕਰ ਲੈਂਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਮੋਢਿਆਂ ਦੇ ਦਰਦ ਨਾਲ ਜੁੜੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਸ ਨੂੰ ਫੋਲੋ ਕਰਕੇ ਤੁਸੀਂ ਇਸ ਦਰਦ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਓ ਜਾਣਦੇ ਹਾਂ….
ਮੋਢਿਆਂ ਦੇ ਦਰਦ ਦੇ ਕਾਰਨ
- ਮੋਢਿਆਂ ਦੇ Joint ‘ਤੇ ਗਠੀਆ ਹੋ ਜਾਣਾ
- ਬੋਨ ਸਪਰਸ ਯਾਨਿ ਮੋਢੇ ‘ਚ ਹੱਡੀ ਦਾ ਉਭਰ ਆਉਣਾ
- ਬਰਸੀਟਿਸ ਅਰਥਾਤ ਮੋਢੇ ‘ਚ ਸੋਜ਼
- ਮੋਢੇ ਦੇ joint ‘ਚ ਦੂਰੀ ਆਉਣਾ। ਇਨ੍ਹਾਂ ਕਾਰਨਾਂ ਕਰਕੇ ਸਾਡੇ ਮੋਢਿਆਂ ‘ਚ ਹਮੇਸ਼ਾ ਦਰਦ ਰਹਿੰਦਾ ਹੈ।
ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਾ
ਆਈਸ ਅਤੇ ਹੀਟ ਕੰਪਰੈੱਸ: ਸਭ ਤੋਂ ਪਹਿਲਾਂ ਆਈਸ ਪੈਕ ਨੂੰ ਘੱਟੋ-ਘੱਟ ਇਕ ਮਿੰਟ ਲਈ ਮੋਢਿਆਂ ਦੇ ਦਰਦ ਵਾਲੀ ਜਗ੍ਹਾ ‘ਤੇ ਰੱਖੋ, ਫਿਰ ਇਸ ਨੂੰ ਪੂੰਝ ਲਓ। ਇਸ ਦੇ 5 ਮਿੰਟ ਬਾਅਦ ਹੌਟ ਪੈਡ ਨਾਲ ਦਰਦ ਵਾਲੀ ਜਗ੍ਹਾ ਦੀ ਸਿਕਾਈ ਕਰੋ। ਗਰਮ ਕੰਪਰੈੱਸ ਦੀ ਵਰਤੋਂ ਕਰਨ ਤੋਂ ਬਾਅਦ ਦੁਬਾਰਾ ਕੋਲਡ ਕੰਪਰੈੱਸ ਦੀ ਵਰਤੋ ਕਰੋ। ਦਰਦ ਵਾਲੀ ਜਗ੍ਹਾ ‘ਤੇ 1-1 ਮਿੰਟ ਦੇ ਅੰਤਰਾਲ ‘ਤੇ ਲਗਭਗ 20 ਮਿੰਟਾਂ ਲਈ ਕੋਲਡ ਕੰਪਰੈੱਸ ਲਗਾਓ। ਇਸ ਤਰ੍ਹਾਂ ਕਰਨ ਨਾਲ ਮਾਸਪੇਸ਼ੀਆਂ ਦੀ ਅਕੜਨ ਦੂਰ ਹੋਵੇਗੀ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ।
ਐਪਸਮ ਸਾਲਟ ਬਾਥ: ਟੱਬ ਨੂੰ ਪਾਣੀ ਨਾਲ ਭਰੋ ਅਤੇ ਇਸ ‘ਚ ਐਪਸਮ ਸਾਲਟ ਮਿਲਾ ਦਿਓ। ਐਪਸਮ ਸਾਲਟ ਨੂੰ ਮੈਗਨੀਸ਼ੀਅਮ ਸਲਫੇਟ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਟੱਬ ‘ਚ ਘੱਟੋ-ਘੱਟ 15 ਤੋਂ 20 ਮਿੰਟ ਲਈ ਬੈਠੋ। ਇਸ ਨੂੰ ਹਫ਼ਤੇ ‘ਚ ਇਕ ਦਿਨ ਜ਼ਰੂਰ ਕਰੋ। ਅਜਿਹਾ ਕਰਨ ਨਾਲ ਐਪਸਮ ਸਾਲਟ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਪਾਣੀ ‘ਚ ਨਮਕ ਦੀ ਵਰਤੋਂ ਵੀ ਕਰ ਸਕਦੇ ਹੋ।
ਸਟ੍ਰੈਚਿੰਗ: ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਟ੍ਰੈਚਿੰਗ ਕਸਰਤ ਅਤੇ ਯੋਗਾ ਵੀ ਕਰ ਸਕਦੇ ਹੋ। ਇੱਕ ਖੋਜ ਦੇ ਅਨੁਸਾਰ ਦਫਤਰ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਅਕਸਰ ਗਰਦਨ ਅਤੇ ਮੋਢਿਆਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ। ਖੋਜ ਦੇ ਅਨੁਸਾਰ ਜਦੋਂ ਕੁਝ ਲੋਕਾਂ ਤੋਂ ਚਾਰ ਹਫ਼ਤਿਆਂ ‘ਚ ਰੋਜ਼ਾਨਾ ਸਟ੍ਰੈਚਿੰਗ ਐਕਸਰਸਾਈਜ਼ ਕਰਵਾਈ ਗਈ ਤਾਂ ਚਾਰ ਹਫ਼ਤਿਆਂ ‘ਚ ਵਧੀਆ ਰਿਜ਼ਲਟ ਮਿਲੇ।
ਮਸਾਜ ਥੈਰੇਪੀ: ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਸਾਜ ਥੈਰੇਪੀ ਵੀ ਬਹੁਤ ਫਾਇਦੇਮੰਦ ਹੈ। ਇੱਕ ਖੋਜ ਦੇ ਅਨੁਸਾਰ ਮਸਾਜ ਥੈਰੇਪੀ ਦੀ ਵਰਤੋਂ ਕਈ ਦੇਸ਼ਾਂ ‘ਚ ਮੋਢਿਆਂ ਦੇ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ‘ਤੇ ਕੀਤੀ ਗਈ ਖੋਜ ਨੇ ਇਹ ਵੀ ਮੰਨਿਆ ਹੈ ਕਿ ਮਾਲਸ਼ ਮੋਢਿਆਂ ਦੇ ਦਰਦ ਨੂੰ ਘਟਾਉਣ ਲਈ ਇੱਕ ਪ੍ਰਭਾਵਸ਼ਾਲੀ ਇਲਾਜ ਹੈ।