Sukhbir Badal shared : ਅੱਜ ਪੂਰੀ ਦੁਨੀਆ ਵਿਚ ਮਦਰਜ਼ ਡੇਅ ਮਨਾਇਆ ਜਾ ਰਿਹਾ ਹੈ । ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਹਰੇਕ ਇਨਸਾਨ ਦੀ ਜ਼ਿੰਦਗੀ ਵਿਚ ਮਾਂ ਦਾ ਰੁਤਬਾ ਬੇਮਿਸਾਲ ਹੈ। ਇੱਕ ਮਾਂ ਹੀ ਅਜਿਹੀ ਸ਼ਖਸੀਅਤ ਹੈ ਜੋ ਖੁਦ ਆਪ ਸਾਰੇ ਦੁੱਖ ਸਹਿਣ ਕਰਦੀ ਹੈ ਤੇ ਆਪਣੇ ਬੱਚੇ ਇਸ ਦੀ ਤੱਤੀ ਹਵਾ ਤੱਕ ਨਹੀਂ ਲੱਗਣ ਦਿੰਦੀ ਤੇ ਬਹੁਤ ਹੀ ਚਾਵਾਂ ਤੇ ਲਾਡਾਂ ਨਾਲ ਆਪਣੇ ਬੱਚੇ ਦਾ ਪਾਲਦੀ ਪੋਸਦੀ ਹੈ।
ਮਦਰਜ਼ ਡੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁ. ਸੁਖਬੀਰ ਸਿੰਘ ਬਾਦਲ ਨੇ ਆਪਣੀ ਮਾਂ ਸੁਰਿੰਦਰ ਕੌਰ ਨੂੰ ਯਾਦ ਕੀਤਾ ਤੇ ਨਾਲ ਹੀ ਉਨ੍ਹਾਂ ਨਾਲ ਬਿਤਾਏ ਹਰ ਇੱਕ ਪਲ ਨੂੰ ਯਾਦਗਾਰ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਦਿਨ ਨਹੀਂ ਬੀਤਦਾ ਜਿਸ ਦਿਨ ਮੈਂ ਆਪਣੀ ਮਾਂ ਨੂੰ ਯਾਦ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਸਾਡੀ ਮਾਂਵਾਂ ਨੇ ਸਾਡੇ ਲਈ ਜੋ ਵੀ ਕੀਤਾ, ਉਸ ਲਈ ਸਾਨੂੰ ਉਨ੍ਹਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਉਨ੍ਹਾਂ ਦੇ ਪਿਆਰ ਨੂੰ ਬਿਆਂ ਕਰਨ ਲਈ ਸ਼ਬਦ ਨਹੀਂ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੇ ਮੁਬਾਰਕ ਮੌਕੇ ਸਾਰੇ ਬੱਚਿਆਂ ਨੂੰ ਆਪਣੀਆਂ ਮਾਵਾਂ ਪ੍ਰਤੀ ਆਪਣੇ ਪਿਆਰ ਨੂੰ ਜ਼ਰੂਰੀ ਜ਼ਾਹਿਰ ਕਰਨਾ ਚਾਹੀਦਾ ਹੈ। ਮਾਂ ਦਾ ਅਕਸ ਹਮੇਸ਼ਾ ਬੱਚਿਆਂ ‘ਚ ਦਿਖਦਾ ਹੈ। ਅਸੀਂ ਆਪਣੇ ਕੀਤੇ ਕਰਮਾਂ ਨਾਲ ਆਪਣੀ ਮਾਂ ਦੀ ਦਿੱਤੀ ਸੀਖ ਨੂੰ ਜਗ ਜ਼ਾਹਿਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮਾਂ ਹਮੇਸ਼ਾ ਪਰਛਾਵਾਂ ਬਣ ਕੇ ਆਪਣੇ ਬੱਚਿਆਂ ਨਾਲ ਹਮੇਸ਼ਾ ਜਿਊਂਦੀ ਰਹਿੰਦੀ ਹੈ।