Gut health foods: ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਈ ਰੱਖਣ ‘ਚ ਸਾਡੀਆਂ ਅੰਤੜੀਆਂ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਇਹ ਮੁੱਖ ਤੌਰ ‘ਤੇ ਵੱਡੀ ਅਤੇ ਛੋਟੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਵੱਡੀ ਅੰਤੜੀ ਪਾਣੀ ਅਤੇ ਛੋਟੀ ਅੰਤੜੀ ‘ਚ ਵਿਟਾਮਿਨਜ਼, ਮਿਨਰਲਜ਼ ਅਤੇ ਹੋਰ ਤੱਤ ਆਬਜਰਵ ਹੁੰਦੇ ਹਨ। ਅੰਤੜੀਆਂ ਦੇ ਕੰਮ ਪ੍ਰਣਾਲੀ ‘ਚ ਗੜਬੜੀ ਦੇ ਕਾਰਨ ਇਸ ਦਾ ਅਸਰ ਪਾਚਣ ਤੰਤਰ, ਦਿਲ, ਦਿਮਾਗ, ਸਕਿਨ, ਵਜ਼ਨ, ਇਮਿਊਨਿਟੀ ਅਤੇ ਸਰੀਰ ਹਾਰਮੋਨਲ ਲੈਵਲ ‘ਤੇ ਪੈਂਦਾ ਹੈ। ਅਜਿਹੇ ‘ਚ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਹੈਲਥੀ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅੰਤੜੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਕੁਝ ਸੁਪਰ ਫੂਡਜ਼ ਬਾਰੇ ਦੱਸਦੇ ਹਾਂ…
ਅੰਤੜੀਆਂ ਨੂੰ ਹੈਲਥੀ ਰੱਖਣਗੀਆਂ ਇਹ ਚੀਜ਼ਾਂ
ਪਿਆਜ਼: ਪਿਆਜ਼ ਅੰਤੜੀਆਂ ਨੂੰ ਤੰਦਰੁਸਤ ਅਤੇ ਐਕਟਿਵ ਰੱਖਣ ‘ਚ ਸਹਾਇਤਾ ਕਰਦਾ ਹੈ। ਇਹ ਪ੍ਰੀਬਾਇਓਟਿਕ ਹੈ ਜਿਸ ‘ਚ ਜ਼ਿਆਦਾ ਮਾਤਰਾ ‘ਚ ਕਵੇਰਸੇਟਿਨ ਨਾਮਕ ਐਂਟੀ-ਆਕਸੀਡੈਂਟ ਹੁੰਦਾ ਹੈ। ਇਹ ਅੰਤੜੀਆਂ ਨੂੰ ਫ੍ਰੀ ਰੈਡੀਕਲਜ਼ ਤੋਂ ਬਚਾਉਣ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ‘ਚ ਵਿਟਾਮਿਨ ਅਤੇ ਹੋਰ ਪੌਸ਼ਟਿਕ ਤੱਤ ਹੋਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਖ਼ਾਸ ਤੌਰ ‘ਤੇ ਖ਼ਾਲੀ ਪੇਟ ਕੱਚਾ ਪਿਆਜ਼ ਖਾਣ ਨਾਲ ਬਦਹਜ਼ਮੀ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਲਾਦ, ਸਬਜ਼ੀ, ਚਾਟ ਆਦਿ ‘ਚ ਸ਼ਾਮਲ ਕਰਕੇ ਖਾ ਸਕਦੇ ਹੋ।
ਦਲੀਆ: ਦਲੀਆ ਅੰਤੜੀਆਂ ਅਤੇ ਪਾਚਨ ਤੰਤਰ ਲਈ ਲਾਭਕਾਰੀ ਹੁੰਦਾ ਹੈ। ਇਸ ‘ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇ ਤਰ੍ਹਾਂ ਦੇ ਫਾਈਬਰ ਹੁੰਦੇ ਹਨ। ਅਜਿਹੇ ‘ਚ ਇਹ ਪੇਟ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪਾਚਨ ਮਜ਼ਬੂਤ ਹੋਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦਾ ਸੇਵਨ ਸਵੇਰੇ ਜਾਂ ਸ਼ਾਮ ਦੇ ਨਾਸ਼ਤੇ ‘ਚ ਕਰਨਾ ਸਭ ਤੋਂ ਬੈਸਟ ਰਹੇਗਾ।
ਡਾਰਕ ਚਾਕਲੇਟ: ਬੱਚੇ ਹੋਣ ਜਾਂ ਵੱਡੇ ਹਰ ਕਿਸੀ ਨੂੰ ਚੌਕਲੇਟ ਖਾਣੀ ਪਸੰਦ ਹੁੰਦੀ ਹੈ। ਪਰ ਡੇਲੀ ਡਾਇਟ ‘ਚ ਡਾਰਕ ਚਾਕਲੇਟ ਦਾ ਸੇਵਨ ਕਰਨਾ ਬੈਸਟ ਰਹੇਗਾ। ਭਲੇ ਹੀ ਇਹ ਸਵਾਦ ‘ਚ ਕੌੜੀ ਹੁੰਦੀ ਹੈ ਪਰ ਇਹ ਤੁਹਾਡੀਆਂ ਅੰਤੜੀਆਂ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰੇਗੀ। ਇਹ ਆਂਦਰਾਂ ‘ਚ ਮੌਜੂਦ ਗੁੱਡ ਬੈਕਟੀਰੀਆ ਨੂੰ ਹੈਲਥੀ ਰੱਖਣ ‘ਚ ਲਾਭਕਾਰੀ ਹੁੰਦੀ ਹੈ। ਇਸਦੇ ਨਾਲ ਹੀ ਇਸ ‘ਚ ਮੌਜੂਦ ਕੋਰੋਆ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਆਂਦਰਾਂ ‘ਚ ਗੁੱਡ ਬੈਕਟਰੀਆ ਨੂੰ ਬਣਾਉਣ ‘ਚ ਸਹਾਇਤਾ ਕਰਦਾ ਹੈ।
ਗ੍ਰੀਨ-ਟੀ: ਬਹੁਤ ਸਾਰੀਆਂ ਔਰਤਾਂ ਭਾਰ ਘਟਾਉਣ ਅਤੇ ਚਿਹਰੇ ‘ਤੇ ਗਲੋਂ ਲਿਆਉਣ ਲਈ ਗ੍ਰੀਨ-ਟੀ ਦਾ ਸੇਵਨ ਕਰਦੀਆਂ ਹਨ। ਪਰ ਇਹ ਅੰਤੜੀਆਂ ਨੂੰ ਤੰਦਰੁਸਤ ਰੱਖਣ ‘ਚ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਅਸਲ ‘ਚ ਇਹ ਪੌਲੀਫੇਨੌਲ ਦਾ ਇੱਕ ਚੰਗਾ ਸਰੋਤ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਕੋਲੇਨ ‘ਚ ਹੈਲਥੀ ਮਾਈਕ੍ਰੋਬ ਬਣਾਉਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 1-2 ਕੱਪ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਫ਼ੈਟੀ ਐਸਿਡ, ਗੁੱਡ ਅਤੇ ਬੈਡ ਬੈਕਟੀਰੀਆ ਦੇ ਪੱਧਰ ਨੂੰ ਸਹੀ ਰੱਖਣ ‘ਚ ਸਹਾਇਤਾ ਮਿਲਦੀ ਹੈ।
ਬ੍ਰੋਕਲੀ: ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਖਾਸ ਤੌਰ ‘ਤੇ ਅੰਤੜੀਆਂ ਨੂੰ ਤੰਦਰੁਸਤ ਰੱਖਣ ਲਈ ਬ੍ਰੋਕਲੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਇਸ ‘ਚ ਮੌਜੂਦ ਕੋਲਨ ਸੋਜ਼ ਦੀ ਸਮੱਸਿਆ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅੰਤੜੀਆਂ ‘ਚ ਮੌਜੂਦ ਗੁੱਡ ਅਤੇ ਬੈਡ ਬੈਕਟੀਰੀਆ ਨੂੰ maintain ਰੱਖਦੀ ਹੈ। ਤੁਸੀਂ ਇਸ ਨੂੰ ਸਬਜ਼ੀ, ਸਲਾਦ, ਸੂਪ ਜਾਂ ਪੁਲਾਓ ਦੇ ਰੂਪ ‘ਚ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਕੇਲਾ: ਕੇਲਾ ਵਿਟਾਮਿਨ, ਕੈਲਸ਼ੀਅਮ, ਫਾਈਬਰ ਆਦਿ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਪ੍ਰੋਬਾਇਓਟਿਕਸ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ‘ਚ ਸਟਾਰਚ ਵੱਡੀ ਆਂਦਰ ‘ਚ ਫਾਰਮੇਂਟ ਹੁੰਦਾ ਹੈ ਜੋ ਇੱਥੇ ਮੌਜੂਦ ਅੰਤੜੀਆਂ ਗੁੱਡ ਬੈਕਟੀਰੀਆ ਨੂੰ ਪੋਸ਼ਣ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੰਤੜੀਆਂ ਨੂੰ ਤੰਦਰੁਸਤ ਰੱਖਣ ਲਈ ਇਸ ਦਾ ਸ਼ੇਕ, ਫਰੂਟ ਸਲਾਦ, ਚਾਟ ਆਦਿ ਦੇ ਰੂਪ ‘ਚ ਸੇਵਨ ਕਰ ਸਕਦੇ ਹੋ।