Amla Sehjan juice benefits: ਪਿਛਲੇ 1 ਸਾਲ ਤੋਂ ਦੁਨੀਆਂ ਭਰ ‘ਚ ਕੋਰੋਨਾ ਨੇ ਕਹਿਰ ਮਚਾ ਰੱਖਿਆ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਲਈ ਤੁਸੀਂ ਆਂਵਲਾ ਅਤੇ ਸਹਿਜਨ ਦੇ ਪੱਤਿਆਂ ਤੋਂ ਤਿਆਰ ਜੂਸ ਪੀ ਸਕਦੇ ਹੋ। ਇਸ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਹੋਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋਣ ‘ਚ ਸਹਾਇਤਾ ਮਿਲੇਗੀ।
ਚਾਹ ਨੂੰ ਬਦਲੋ ਇਸ ਹੈਲਥੀ ਡਰਿੰਕ ਨਾਲ: ਗੱਲ ਇਸ ਹੈਲਥੀ ਡਰਿੰਕ ਨੂੰ ਪੀਣ ਦੀ ਕਰੀਏ ਤਾਂ ਤੁਸੀਂ ਇਸ ਨੂੰ ਆਪਣੀ ਸਵੇਰ ਦੀ ਚਾਹ ਜਾਂ ਕੌਫੀ ਨਾਲ ਬਦਲ ਸਕਦੇ ਹੋ। ਇਹ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਤੁਹਾਨੂੰ ਦਿਨ ਭਰ ਫਰੈਸ਼ ਰੱਖੇਗੀ। ਤਾਂ ਆਓ ਅਸੀਂ ਤੁਹਾਨੂੰ ਹੈਲਥੀ ਡ੍ਰਿੰਕ ਦੇ ਫਾਇਦੇ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣੋ ਇਸ ਨੂੰ ਬਣਾਉਣ ਦਾ ਤਰੀਕਾ…
ਇਮਿਊਨਿਟੀ ਵਧਾਉਣ ‘ਚ ਕਾਰਗਰ ਹੈ ਆਂਵਲਾ ਅਤੇ ਸਹਿਜਨ ਦਾ ਜੂਸ
ਸਮੱਗਰੀ
- ਆਂਵਲਾ – 1
- ਸਹਿਜਨ ਦੇ ਪੱਤੇ/ਪਾਊਡਰ – 8-10, 1/2 ਛੋਟਾ ਚੱਮਚ
- ਪਾਣੀ – 1 ਗਲਾਸ
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਆਂਵਲੇ ਦੇ ਬੀਜ ਕੱਢ ਲਓ।
- ਹੁਣ ਤਿੰਨੇ ਚੀਜ਼ਾਂ ਨੂੰ ਮਿਕਸੀ ‘ਚ ਪਾ ਕੇ ਪੀਸ ਲਓ।
- ਜੂਸ ਨੂੰ ਛਾਨਣੀ ਨਾਲ ਛਾਣ ਕੇ ਗਿਲਾਸ ‘ਚ ਭਰੋ।
ਆਂਵਲਾ ਦੇ ਫਾਇਦੇ: ਵਿਟਾਮਿਨ ਸੀ ਦਾ ਮੁੱਖ ਸਰੋਤ ਮੰਨਿਆ ਜਾਂਦਾ ਆਂਵਲਾ ਆਇਰਨ, ਕੈਲਸ਼ੀਅਮ, ਪ੍ਰੋਟੀਨ, ਕਾਰਬਸ, ਫਾਸਫੋਰਸ, ਐਂਟੀਆਕਸੀਡੈਂਟਸ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇੰਫੈਕਸ਼ਨ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਹ ਸਰੀਰ ‘ਚ ਚਿੱਟੇ ਲਹੂ ਦੇ ਸੈੱਲਾਂ ਦੇ ਉਤਪਾਦਨ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਆਂਵਲਾ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਨਾਲ ਇਸ ਨੂੰ ਸਾਫ ਕਰਦਾ ਹੈ। ਸਰੀਰ ‘ਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਕੱਢਣ ‘ਚ ਮਦਦ ਮਿਲਦੀ ਹੈ।
ਸਹਿਜਨ ਦੇ ਫਾਇਦੇ: ਸਹਿਜਨ ਦੇ ਪੱਤਿਆਂ ‘ਚ ਵਿਟਾਮਿਨ ਏ, ਬੀ, ਸੀ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਆਦਿ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸਹਿਜਨ ਦੇ ਪੱਤੇ ਵੀ ਸ਼ੂਗਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਤਾਕਤ ਹੁੰਦੀ ਹੈ। ਇਹ ਸਰੀਰ ‘ਚ ਵਾਧੂ ਚਰਬੀ ਨੂੰ ਘਟਾਉਣ ਨਾਲ ਚੰਗੀ ਨੀਂਦ ਲਿਆਉਣ ‘ਚ ਸਹਾਇਤਾ ਕਰਦਾ ਹੈ।