Immunity booster tips: ਕੋਰੋਨਾ ਤੋਂ ਬਚਣ ਲਈ ਇਮਿਊਨਿਟੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਵਾਇਰਸਾਂ ਅਤੇ ਹੋਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਵੈਸੇ ਤਾਂ ਬਹੁਤ ਸਾਰੇ ਲੋਕ ਇਮਿਊਨਿਟੀ ਵਧਾਉਣ ਲਈ ਵੱਖ-ਵੱਖ ਸਪਲੀਮੈਂਟਸ ਅਤੇ ਪ੍ਰੋਡਕਟਸ ਦਾ ਸਹਾਰਾ ਲੈਂਦੇ ਹਨ। ਪਰ ਇੱਕ ਹੈਲਥੀ ਡਾਇਟ ਅਤੇ ਡੇਲੀ ਰੁਟੀਨ ‘ਚ ਕੁਝ ਲਿਆਉਣ ਨਾਲ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਨੈਚੂਰਲ ਤਰੀਕੇ ਨਾਲ ਇਮਿਊਨਿਟੀ ਪਾਵਰ ਵਧਾਉਣ ਦੇ ਕੁਝ ਤਰੀਕੇ ਦਸਦੇ ਹਾਂ…
ਹੈਲਥੀ ਡਾਇਟ ਖਾਓ: ਇਮਿਊਨਿਟੀ ਵਧਾਉਣ ਲਈ ਸਿਹਤਮੰਦ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਇਸਦੇ ਲਈ ਆਪਣੀ ਡੇਲੀ ਡਾਇਟ ‘ਚ ਹਰੀਆਂ ਸਬਜ਼ੀਆਂ, ਫਲ, ਫਲੀਆਂ, ਸਾਬਤ ਅਨਾਜ, ਦਲੀਆ, ਡੇਅਰੀ ਪ੍ਰੋਡਕਟਸ, ਪ੍ਰੋਟੀਨ ਅਤੇ ਹੈਲਥੀ ਫੈਟ ਸ਼ਾਮਲ ਕਰੋ। ਹੈਲਥੀ ਡਾਇਟ ਇਮਿਊਨਿਟੀ ਮਜ਼ਬੂਤ ਕਰਨ ਦੇ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਸੂਖਮ ਪੌਸ਼ਟਿਕ ਤੱਤ ਦੇਣ ‘ਚ ਸਹਾਇਤਾ ਕਰਦੀ ਹੈ। ਇਸ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਇਨ੍ਹਾਂ ਵਿਟਾਮਿਨਾਂ ਦਾ ਸੇਵਨ ਕਰੋ…
- ਵਿਟਾਮਿਨ ਬੀ6: ਇਸ ਦੇ ਲਈ ਚਿਕਨ, ਹਰੀਆਂ ਸਬਜ਼ੀਆਂ, ਸੈਲਮਨ, ਟੂਨਾ, ਕੇਲੇ ਅਤੇ ਆਲੂ ਦਾ ਸੇਵਨ ਕਰੋ।
- ਵਿਟਾਮਿਨ ਸੀ: ਖੱਟੇ ਅਤੇ ਵਿਟਾਮਿਨ ਸੀ ਨਾਲ ਭਰਪੂਰ ਫ਼ਲ, ਸੰਤਰੇ ਅਤੇ ਸਟ੍ਰਾਬੇਰੀ, ਟਮਾਟਰ, ਬ੍ਰੋਕਲੀ, ਪਾਲਕ ਆਦਿ ਖਾਓ।
- ਵਿਟਾਮਿਨ ਈ: ਬਦਾਮ, ਸੂਰਜਮੁਖੀ ਅਤੇ ਕੁਸੁਮ ਦਾ ਤੇਲ, ਸੂਰਜਮੁਖੀ ਦੇ ਬੀਜ, ਮੂੰਗਫਲੀ ਦਾ ਮੱਖਣ, ਪਾਲਕ, ਬਦਾਮ, ਮੇਥੀ ਆਦਿ ਡੇਲੀ ਡਾਇਟ ‘ਚ ਸ਼ਾਮਲ ਕਰੋ। ਤੁਹਾਡਾ ਸਰੀਰ ਡਾਇਟਰੀ ਸਰੋਤਾਂ ਤੋਂ ਵਿਟਾਮਿਨਾਂ ਨੂੰ ਜਲਦੀ ਸੋਖ ਲੈਂਦਾ ਹੈ। ਅਜਿਹੇ ‘ਚ ਸਪਲੀਮੈਂਟਸ ਦੀ ਬਜਾਏ ਸੰਤੁਲਿਤ ਭੋਜਨ ਖਾਓ।
ਖ਼ੁਦ ਨੂੰ ਹਾਈਡਰੇਟਿਡ ਰੱਖੋ: ਸਰੀਰ ਨੂੰ ਸਿਹਤਮੰਦ ਰੱਖਣ ਲਈ ਭੋਜਨ ਦੇ ਨਾਲ-ਨਾਲ ਪਾਣੀ ਵੀ ਜ਼ਰੂਰੀ ਹੈ। ਇਹ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਦਰਅਸਲ ਸਰੀਰ ਦੀ ਸੰਚਾਰ ਪ੍ਰਣਾਲੀ ‘ਚ ਲਿੰਫ ਨਾਮ ਦਾ ਤਰਲ ਪਦਾਰਥ ਹੁੰਦਾ ਹੈ ਜੋ ਸਰੀਰ ਦੇ ਆਲੇ-ਦੁਆਲੇ ਦੇ ਇਨਫੈਕਸ਼ਨਾਂ ਨਾਲ ਲੜਨ ‘ਚ ਇਮਿਊਨ ਸੈੱਲਾਂ ਦੀ ਮਦਦ ਕਰਦਾ ਹੈ। ਇਹ ਜ਼ਿਆਦਾ ਮਾਤਰਾ ‘ਚ ਪਾਣੀ ਨਾਲ ਬਣਿਆ ਹੁੰਦਾ ਹੈ। ਅਜਿਹੇ ‘ਚ ਸਰੀਰ ਡੀਹਾਈਡਰੇਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ। ਜੇ ਤੁਸੀਂ ਚਾਹੋ ਤਾਂ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਜੂਸ ਵੀ ਪੀ ਸਕਦੇ ਹੋ।
ਰੋਜ਼ਾਨਾ ਯੋਗਾ ਅਤੇ ਕਸਰਤ ਕਰੋ: ਰੋਜ਼ਾਨਾ 30 ਮਿੰਟ ਯੋਗਾ ਅਤੇ ਕਸਰਤ ਕਰੋ। ਇਸ ਨਾਲ ਸਰੀਰਕ ਵਿਕਾਸ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਵੀ ਸਹਾਇਤਾ ਮਿਲਦੀ ਹੈ। ਇਸ ਨਾਲ ਇਮਿਊਨਿਟੀ ਫੰਕਸ਼ਨ ‘ਚ ਸੁਧਾਰ ਹੋਣ ਨਾਲ ਵਾਇਰਸ ਅਤੇ ਹੋਰ ਗੰਭੀਰ ਬਿਮਾਰੀਆਂ ਵਿਰੁੱਧ ਲੜਨ ਦੀ ਯੋਗਤਾ ਨੂੰ ਵਧਾਉਂਦਾ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਭਰਪੂਰ ਨੀਂਦ ਲੈਣ ਨਾਲ ਇਮਿਊਨ ਸਿਸਟਮ ਤੇਜ਼ ਹੁੰਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਤੌਰ ‘ਤੇ ਵਧੀਆ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਇਨਸੌਮਨੀਆ ਦੀ ਸਮੱਸਿਆ ਕਾਰਨ ਦਿਨ ਭਰ ਸਰੀਰ ਥੱਕਿਆ ਅਤੇ ਸੁਸਤ ਰਹਿੰਦਾ ਹੈ। ਅਜਿਹੇ ‘ਚ ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ। ਇੱਕ ਖੋਜ ਦੇ ਅਨੁਸਾਰ, ਸੋਂਦੇ ਸਮੇਂ ਸੰਕ੍ਰਮਣ ਵਿਰੁੱਧ ਲੜਨ ਵਾਲੇ ਮੁੱਖ ਅਣੂ ਬਣਦੇ ਹਨ। ਉੱਥੇ ਜਿਹੜੇ ਲੋਕ ਨੀਂਦ ਪੂਰੀ ਨਹੀਂ ਕਰਦੇ ਉਨ੍ਹਾਂ ਦਾ ਵਾਇਰਸ ਦੀ ਚਪੇਟ ‘ਚ ਆਉਣ ਦਾ ਖ਼ਤਰਾ ਦੂਜਿਆਂ ਨਾਲੋਂ ਜ਼ਿਆਦਾ ਹੁੰਦਾ ਹੈ।
ਤਣਾਅ ਘੱਟ ਲਓ: ਹਾਲਾਂਕਿ ਹਰ ਕੋਈ ਕੋਰੋਨਾ ਕਾਰਨ ਪਰੇਸ਼ਾਨ ਹੈ। ਪਰ ਜ਼ਿਆਦਾ ਚਿੰਤਾ ਕਰਨ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਇਸ ਨਾਲ ਇਮਿਊਨਿਟੀ ਕਮਜ਼ੋਰ ਹੋਣ ਨਾਲ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ ‘ਚ ਆਪਣੇ ਦਿਮਾਗ ਅਤੇ ਦਿਲ ਨੂੰ ਸ਼ਾਂਤ ਰੱਖੋ। ਇਸ ਤੋਂ ਬਚਣ ਲਈ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ। ਦੋਸਤਾਂ ਅਤੇ ਦਫਤਰ ਦੇ ਕਰਮਚਾਰੀਆਂ ਨਾਲ ਫੋਨ ‘ਤੇ ਗੱਲ ਕਰੋ। ਗਾਣੇ ਸੁਣੋ ਜਾਂ ਕੋਈ ਕਿਤਾਬ ਪੜ੍ਹੋ। ਇਸ ਤੋਂ ਇਲਾਵਾ ਉਹ ਕੰਮ ਕਰੋ ਜੋ ਤੁਹਾਨੂੰ ਸ਼ਾਂਤੀ ਅਤੇ ਆਰਾਮ ਦਿੰਦਾ ਹੈ।