randeep surjewala said corona second wave serious: ਕਾਂਗਰਸ ਪ੍ਰਧਾਨ ਦੀਆਂ ਚੋਣਾਂ ਇੱਕ ਵਾਰ ਫਿਰ ਟਲ ਗਈਆਂ ਹਨ।ਪਾਰਟੀ ਦੇ ਸੀਨੀਅਰ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਚਾਰੇ ਪਾਸੇ ਹੈ, ਅਜਿਹੀ ਸਥਿਤੀ ‘ਚ ਕਾਂਗਰਸ ਕਾਰਜ ਕਮੇਟੀ ਨੇ ਥੋੜੇ ਸਮੇਂ ਲਈ ਕਾਂਗਰਸ ਪ੍ਰਧਾਨ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ ਪਾਸ ਕੀਤਾ।
ਉਨਾਂ੍ਹ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਸਪੱਸ਼ਟ ਕੀਤਾ ਕਿ ਹਾਲਾਤਾ ‘ਚ ਸੁਧਾਰ ਹੋਣ ‘ਤੇ ਚੋਣਾਂ ਕਰਾਈਆਂ ਜਾਣਗੀਆਂ।ਕਾਂਗਰਸ ਦੇ ਪ੍ਰਧਾਨ ਪਦ ਦੀਆਂ ਚੋਣਾਂ ਅਗਲੇ ਦੋ-ਤਿੰਨ ਮਹੀਨਿਆਂ ‘ਚ ਹੋਣ ਦੀ ਉਮੀਦ ਹੈ।ਇਸਦੇ ਨਾਲ ਹੀ ਸੂਰਜੇਵਾਲਾ ਨੇ ਕਿਹਾ ਕਿ ਕਾਂਗਸ ਕਾਰਜਕਮੇਟੀ ਨੇ ਕੋਰੋਨਾ ਦੀ ਤ੍ਰਾਸਦੀ ‘ਤੇ ਆਪਣੀ ਚਿੰਤਾ ਜ਼ਾਹਿਰ ਕੀਤੀ।
ਕਮੇਟੀ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਵੇਵ ਹੁਣ ਇੱਕ ਅਤਿਅੰਤ ਗੰਭੀਰ ਆਫਤ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਹ ਮੋਦੀ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ।ਦੂਜੇ ਪਾਸੇ ਪਾਰਟੀ ਦੇ ਸੀਨੀਅਰ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਕਾਰਜ ਕਮੇਟੀ ਨੂੰ ਮੋਦੀ ਸਰਕਾਰ ਦੀ ਟੀਕਾਕਰਨ ਨੀਤੀ ਬਾਰੇ ਗਹਿਰੀ ਚਿੰਤਾ ਹੈ।ਵੈਕਸੀਨ ਦੀ ਪੂਰਤੀ ਨਹੀਂ ਹੈ ਫਿਰ ਵੀ ਸਰਕਾਰ ਤੱਥਾਂ ਤੋਂ ਇਨਕਾਰ ਕਰਦੀ ਹੈ।
ਸੀਡਬਲਯੂਸੀ ਨੇ ਕੋਵਿਡ ਨਾਲ ਮਰਨ ਵਾਲਿਆਂ ਦੇ ਸਰਕਾਰੀ ਅੰਕੜਿਆਂ, ਮੌਤ ਦੇ ਮਾਮਲਿਆਂ ਨੂੰ ਕਥਿਤ ਤੌਰ ‘ਤੇ ਦਰਜ ਨਾ ਕੀਤੇ ਜਾਣ ਨੂੰ ਲੈ ਕੇ ਸਵਾਲ ਉਠਾਏ।ਉਸਨੇ ਕਿਹਾ ਕਿ ਹੱਲ ਚੁਣੌਤੀਆਂ ਦਾ ਸਾਹਮਣਾ ਕਰਨ ‘ਚ ਹੈ,ਸੱਚ ਛੁਪਾਉਣ ‘ਚ ਨਹੀਂ ਹੈ।
ਸੁਰਜੇਵਾਲਾ ਅਨੁਸਾਰ ਸੀਡਬਲਯੂਸੀ ਦੀ ਬੈਠਕ ਦੌਰਾਨ ਕਾਂਗਰਸ ਦੇ ਜਨਰਲ ਸੱਕਤਰ ਕੇ ਸੀ ਵੇਣੂਗੋਪਾਲ ਨੇ ਪਾਰਟੀ ਦੇ ਕੇਂਦਰੀ ਚੋਣ ਅਥਾਰਟੀ (ਸੀਈਸੀ) ਵੱਲੋਂ ਤਿਆਰ ਕੀਤੇ ਗਏ ਚੋਣ ਕਾਰਜਕ੍ਰਮ ਬਾਰੇ ਜਾਣਕਾਰੀ ਦਿੱਤੀ ਸੀ, ਪਰ ਬਾਅਦ ਵਿੱਚ ਇਹ ਫੈਸਲਾ ਲਿਆ ਗਿਆ ਕਿ ਮੌਜੂਦਾ ਸਥਿਤੀ ਵਿੱਚ ਚੋਣਾਂ ਕਰਵਾਉਣਾ ਉਚਿਤ ਨਹੀਂ ਹੈ। ਫਿਲਹਾਲ, ਸੋਨੀਆ ਗਾਂਧੀ ਪਾਰਟੀ ਦੇ ਅੰਤਰਿਮ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣਗੀਆਂ।
Navjot Sidhu ਨੂੰ Congress ਪ੍ਰਧਾਨ ਬਣਾਉਣ ਦੇ ਚਰਚੇ! ਕੈਪਟਨ-ਸਿੱਧੂ ਦੀ ਸਿਆਸੀ ਜੰਗ ਦਾ ਅੱਜ ਹੋ ਸਕਦਾ ਵੱਡਾ ਫੈਸਲਾ?