Cricketer piyush chawlas father : ਇਸ ਸਮੇ ਕੋਰੋਨਾ ਭਾਰਤ ਦੇ ਵਿੱਚ ਤਬਾਹੀ ਮਚਾ ਰਿਹਾ ਹੈ, ਕੀ ਆਮ ‘ਤੇ ਕੀ ਖਾਸ ਹਰ ਕੋਈ ਇਸ ਦੇ ਚਪੇਟ ਵਿੱਚ ਆ ਰਿਹਾ ਹੈ।
ਭਾਰਤੀ ਲੈੱਗ ਸਪਿਨਰ ਪਿਯੂਸ਼ ਚਾਵਲਾ ਦੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਦਾ ਵੀ ਸੋਮਵਾਰ ਨੂੰ ਕੋਵਿਡ -19 ਕਾਰਨ ਦੇਹਾਂਤ ਹੋ ਗਿਆ ਹੈ।
ਕ੍ਰਿਕਟਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਉਸਨੇ ਲਿਖਿਆ, “ਡੂੰਘੇ ਦੁੱਖ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਦਾ 10 ਮਈ ਨੂੰ ਦੇਹਾਂਤ ਹੋ ਗਿਆ ਹੈ। ਉਹ ਕੋਵਿਡ ਅਤੇ ਉਸ ਤੋਂ ਬਾਅਦ ਆਈਆਂ ਮੁਸ਼ਕਿਲਾਂ ਨਾਲ ਜੂਝ ਰਹੇ ਸੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”
ਚਾਵਲਾ ਆਈਪੀਐਲ 2021 ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਦਾ ਹਿੱਸਾ ਸਨ। ਮੁੰਬਈ ਇੰਡੀਅਨਜ਼ ਨੇ ਚਾਵਲਾ ਦੇ ਪਿਤਾ ਦੇ ਦੇਹਾਂਤ ‘ਤੇ ਸੋਗ ਜ਼ਾਹਿਰ ਕੀਤਾ ਹੈ।
ਫਰੈਂਚਾਇਜ਼ੀ ਨੇ ਲਿਖਿਆ, “ਪੀਯੂਸ਼ ਚਾਵਲਾ ਨਾਲ ਸਾਡੀ ਹਮਦਰਦੀ, ਜਿਨ੍ਹਾਂ ਦੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਦਾ ਸਵੇਰੇ ਦਿਹਾਂਤ ਹੋ ਗਿਆ ਹੈ। ਅਸੀਂ ਇਸ ਮੁਸ਼ਕਿਲ ਸਮੇਂ ਵਿੱਚ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਨਾਲ ਹਾਂ। ਪ੍ਰਮਾਤਮਾ ਤੁਹਾਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ।”
ਚਾਵਲਾ ਨੇ ਭਾਰਤ ਲਈ ਤਿੰਨ ਟੈਸਟ, 25 ਵਨਡੇ ਅਤੇ ਸੱਤ ਟੀ -20 ਮੈਚ ਖੇਡੇ ਹਨ। ਉਹ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਗੇਂਦਬਾਜ਼ ਹੈ, ਜਿਸ ਦੇ ਨਾਮ 164 ਮੈਚਾਂ ਵਿੱਚ 156 ਵਿਕਟਾਂ ਹਨ।
ਇਹ ਵੀ ਦੇਖੋ : ਦਰਬਾਰ ਸਾਹਿਬ ‘ਚ ਹੋਇਆ ਵੱਡਾ ਚਮਤਕਾਰ, ਗੂੰਗੇ ਬੱਚੇ ਦੀ ਆਵਾਜ਼ ਆਈ ਵਾਪਸ, ਦੇਖੋ ਵੀਡੀਓ