NHM union employees strike: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਅੰਦਰ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਨਾ ਮੰਨੀਆਂ ਗਈਆਂ ਮੰਗਾਂ ਦੇ ਕਾਰਨ ਸਾਰੇ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਚੱਲ ਰਹੇ ਪ੍ਰੋਟੈਸਟ ਵਿੱਚ ਅੱਜ ਛੇਵੇਂ ਦਿਨ ਲਗਾਤਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਐਨਐਚਐਮ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ। ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਕਾਲ ਵਿੱਚ ਕੰਮ ਕਰ ਰਹੇ ਕਾਮਿਆਂ ਵੱਲੋਂ ਸਰਕਾਰ ਨੂੰ ਸਮੇਂ-ਸਮੇਂ ਦਿੱਤੇ ਮੰਗ ਪੱਤਰ ਦੇ ਕੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਮੰਗ ਪੱਤਰ ਦਿੱਤੇ ਗਏ ਪਰ ਪੰਜਾਬ ਸਰਕਾਰ ਨੇ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ ਜਿਸ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦਾ ਸਾਰਾ ਸਟਾਫ ਅੱਜ ਛੇਵੇਂ ਦਿਨ ਲਗਾਤਾਰ ਹੜਤਾਲ ਉਤੇ ਸੀ।
ਅੱਜ ਐਨਐਚਐਮ ਕਾਮਿਆਂ ਦੇ ਨਾਲ ਰੈਗੂਲਰ ਜੌਬ ਉਤੇ ਕੰਮ ਕਰ ਰਹੇ ਡਾਕਟਰਾਂ, ਪੈਰਾ ਮੈਡੀਕਲ ਯੂਨੀਅਨ ਅਤੇ ਪੈਰਾਮੈਡੀਕਲ ਤਾਲਮੇਲ ਕਮੇਟੀ, ਆਈਸੀਟੀਸੀ ਬਿਜਲੀ ਬੋਰਡ, ਐੱਨ ਆਰ ਐੱਮ ਯੂ ਅਤੇ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ‘ਚ ਮੁਲਾਜ਼ਮਾਂ ਦਾ ਧਰਨੇ ਦੇ ਵਿੱਚ ਸਾਥ ਦਿੱਤਾ। ਬੀਤੇ ਦਿਨੀਂ ਐਮਡੀ ਐਨਐਚਐਮ ਦੇ ਵੱਲੋਂ ਇਕ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਦੀ ਧਮਕੀ ਦਿੱਤੀ ਗਈ ਸੀ। ਪਰ ਉਸ ਧਮਕੀ ਨੂੰ ਨਕਾਰਦਿਆਂ ਹੋਇਆਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣਾ ਪ੍ਰੋਗਰਾਮ ਪੂਰਾ ਕੀਤਾ ਗਿਆ । ਮੁਲਜ਼ਮਾਂ ਦੀ ਇਹੋ ਮੰਗ ਹੈ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਸ਼ਰਤ ਉਨ੍ਹਾਂ ਨੂੰ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਅਤੇ ਜਲਦੀ ਹੀ ਮੁਲਾਜ਼ਮ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ।