Suji Halwa immunity boost: ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਇੱਕ ਬਿਪਤਾ ਬਣਿਆ ਹੋਇਆ ਹੈ। ਜਿਥੇ ਇੱਕ ਇਸ ਤੋਂ ਬਚਣ ਲਈ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਉੱਥੇ ਹੀ Social Distancing ਦਾ ਧਿਆਨ ਰੱਖਣ ਦੇ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੀ ਵੀ ਲੋੜ ਹੁੰਦੀ ਹੈ। ਦਰਅਸਲ ਕਮਜ਼ੋਰ ਇਮਿਊਨਿਟੀ ਅਤੇ ਬਿਮਾਰ ਲੋਕ ਇਸ ਦੀ ਚਪੇਟ ‘ਚ ਜਲਦੀ ਆ ਜਾਂਦੇ ਹਨ ਇਸ ਲਈ ਇਸ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ। ਇਮਿਊਨਿਟੀ ਦਾ ਸਿੱਧਾ ਸਬੰਧ ਖਾਣ-ਪੀਣ ਨਾਲ ਹੈ। ਇਮਿਊਨਿਟੀ ਵਧਾਉਣ ਲਈ ਲੋਕ ਹੈਲਥੀ ਡਾਇਟ ਅਤੇ ਕਾੜਾ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੂਜੀ ਦਾ ਹਲਵਾ ਵੀ ਇਮਿਊਨਿਟੀ ਵਧਾਉਣ ‘ਚ ਅਸਰਦਾਰ ਹੈ। ਨਿਊਟ੍ਰੀਸ਼ੀਨਿਸਟ ਦੇ ਅਨੁਸਾਰ ਸੂਜੀ ਦਾ ਹਲਵਾ ਹਜ਼ਮ ਕਰਨ ‘ਚ ਵੀ ਅਸਾਨ ਹੈ ਅਤੇ ਇਸ ਨੂੰ ਸਰਜਰੀ ਜਾਂ ਬਿਮਾਰੀ ਤੋਂ ਠੀਕ ਹੋਏ ਲੋਕਾਂ ਨੂੰ ਖਾਣ ਲਈ ਦਿੱਤਾ ਜਾਂਦਾ ਹੈ।
ਸੂਜੀ ਦਾ ਹਲਵਾ ਵਧਾਵੇ ਇਮਿਊਨਿਟੀ: ਘਰਾਂ ‘ਚ ਸੂਜੀ ਦਾ ਹਲਵਾ ਬਣਨਾ ਆਮ ਗੱਲ ਹੈ। ਲੋਕ ਇਸ ਹਲਵੇ ਨੂੰ ਖੁਸ਼ੀ ਨਾਲ ਖਾਂਦੇ ਤਾਂ ਹਨ ਪਰ ਉਹ ਇਸ ਗੱਲ ਤੋਂ ਅਜੇ ਤੱਕ ਅਣਜਾਣ ਸਨ ਕਿ ਇਹ ਇਕ ਇਮਿਊਨਿਟੀ ਬੂਸਟਰ ਵੀ ਹੈ। ਜੇ ਕਿਸੇ ਬਿਮਾਰ ਵਿਅਕਤੀ ਨੂੰ ਖਾਣ ਲਈ ਇਹ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਵੇਗਾ। ਡਾਕਟਰ ਵੀ ਬਿਮਾਰ ਵਿਅਕਤੀ ਨੂੰ ਜਲਦੀ ਠੀਕ ਹੋਣ ਲਈ ਸੂਜੀ ਦਾ ਹਲਵਾ ਖਾਣ ਦੀ ਸਲਾਹ ਦਿੰਦੇ ਹਨ।
ਹਲਵੇ ਤੋਂ ਮਿਲਣਗੇ ਇਹ ਫ਼ਾਇਦੇ: ਹਲਵਾ ਬਣਾਉਣ ਲਈ ਘਿਓ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ। ਘਿਓ ਨਾ ਸਿਰਫ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ ਨਾਲ ਹੀ ਇਸ ‘ਚ ਮੌਜੂਦ ਐਂਟੀ-ਇਨਫਲਾਮੇਟਰੀ ਗੁਣ ਸਕਿਨ ਦੇ ਨਿਖ਼ਾਰ ਨੂੰ ਬਣਾਈ ਰੱਖਦਾ ਹੈ। ਇਸਦੇ ਨਾਲ ਹੀ ਇਸ ‘ਚ ਕੈਂਸਰ ਨਾਲ ਲੜਨ ਦੇ ਤੱਤ ਪਾਏ ਜਾਂਦੇ ਹਨ। ਉੱਥੇ ਹੀ ਗੱਲ ਜੇ ਸੂਜੀ ਦੀ ਕਰੀਏ ਤਾਂ ਆਇਰਨ ਅਤੇ ਮੈਗਨੀਸ਼ੀਅਮ ਗੁਣਾਂ ਨਾਲ ਭਰਪੂਰ ਇਹ ਦਿਲ ਨੂੰ ਤੰਦਰੁਸਤ ਰੱਖਦੀ ਹੈ। ਇਸ ਤੋਂ ਇਲਾਵਾ ਸੂਜੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ। ਹਾਲਾਂਕਿ ਜ਼ਿਆਦਾ ਮਾਤਰਾ ‘ਚ ਸੂਜੀ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ
- ਹਮੇਸ਼ਾ ਹਲਵਾ ਦੇਸੀ ਘਿਓ ‘ਚ ਹੀ ਬਣਾਉ।
- ਸ਼ੂਗਰ ਦੇ ਮਰੀਜ਼ ਇਸ ਹਲਵੇ ਦਾ ਸੇਵਨ ਨਾ ਕਰਨ।
- ਹਲਵਾ ਖਾਣ ਤੋਂ ਬਾਅਦ ਗੁਣਗੁਣਾ ਪਾਣੀ ਹੀ ਪੀਓ।
- ਜਿਹੜੇ ਲੋਕ ਘੱਟ ਖੰਡ ਖਾਂਦੇ ਹਨ ਉਹ ਹਲਵੇ ‘ਚ ਗੁੜ ਜਾਂ ਬ੍ਰਾਊਨ ਸ਼ੂਗਰ ਦੀ ਵਰਤੋਂ ਕਰੋ।
ਸੂਜੀ ਦਾ ਹਲਵਾ ਕਿਵੇਂ ਬਣਾਇਆ ਜਾਵੇ
ਸਮੱਗਰੀ
- ਸੂਜੀ – 1 ਕੱਪ
- ਘਿਓ – ਅੱਧਾ ਕੱਪ
- ਖੰਡ – 1 ਕੱਪ
- ਪਾਣੀ – 1 ਕੱਪ
ਬਣਾਉਣ ਦਾ ਤਰੀਕਾ
- ਇੱਕ ਪੈਨ ‘ਚ ਪਾਣੀ ਅਤੇ ਖੰਡ ਪਾਓ।
- ਘੱਟ ਸੇਕ ‘ਤੇ ਖੰਡ ਨੂੰ ਪਾਣੀ ‘ਚ ਚੰਗੀ ਤਰ੍ਹਾਂ ਘੁਲਣ ਦਿਓ।
- ਹੁਣ ਕੜਾਹੀ ਲਓ ਅਤੇ ਉਸ ‘ਚ ਘਿਓ ਨੂੰ ਪਿਘਲਾਓ।
- ਘਿਓ ‘ਚ ਸੂਜੀ ਪਾ ਕੇ ਇਸ ਨੂੰ ਘੱਟ ਸੇਕ ‘ਤੇ ਭੁੰਨੋ।
- ਹਲਕਾ ਭੂਰਾ ਹੋਣ ‘ਤੇ ਸੂਜੀ ‘ਚ ਚੀਨੀ ਦਾ ਮਿਸ਼ਰਣ ਪਾਓ।
- ਸੂਜੀ ਨੂੰ ਨਾਲ ਦੀ ਨਾਲ ਹਿਲਾਉਂਦੇ ਰਹੋ ਤਾਂ ਜੋ ਗੰਠਾਂ ਨਾ ਪੈਣ।
- ਗਾੜ੍ਹਾ ਹੋਣ ‘ਤੇ ਗੈਸ ਨੂੰ ਬੰਦ ਕਰੋ ਅਤੇ ਸੁੱਕੇ ਮੇਵੇ ਪਾ ਕੇ ਸਰਵ ਕਰੋ।