Indian diplomat vinesh kalra died : ਭਾਰਤ ਦੇ ਸੀਨੀਅਰ ਡਿਪਲੋਮੈਟ ਵਿਨੇਸ਼ ਕਾਲਰਾ ਦੀ ਅਫਗਾਨਿਸਤਾਨ ਵਿੱਚ ਮੌਤ ਹੋ ਗਈ ਹੈ। ਮਜਾਰੇ ਸ਼ਰੀਫ ਵਿੱਚ ਕੌਂਸਲ ਜਨਰਲ ਆਫ ਇੰਡੀਆ ਦੇ ਅਹੁਦੇ ‘ਤੇ ਤਾਇਨਾਤ ਕਾਲਰਾ ਪਿੱਛਲੇ ਕੁੱਝ ਦਿਨਾਂ ਤੋਂ ਕੋਰੋਨਾ ਇਨਫੈਕਸ਼ਨ ਤੋਂ ਕਾਰਨ ਹਸਪਤਾਲ ਵਿੱਚ ਦਾਖਲ ਸਨ।
ਕਾਲਰਾ ਦੀ ਮੌਤ ‘ਤੇ, ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇੱਕ ਸ਼ੋਕ ਸੰਦੇਸ਼ ਜਾਰੀ ਕੀਤਾ ਹੈ, “ਇੱਕ ਮਿਹਨਤੀ ਡਿਪਲੋਮੈਟ ਹੋਣ ਦੇ ਨਾਤੇ, ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।” ਵਿਨੇਸ਼ ਕਾਲਰਾ, ਜੋ ਕਿ 2008 ਵਿੱਚ ਇੱਕ ਡਿਪਲੋਮੈਟ ਵਜੋਂ ਭਾਰਤੀ ਵਿਦੇਸ਼ ਸੇਵਾ ਵਿੱਚ ਆਏ ਸੀ, ਮਸਕਟ, ਓਮਾਨ, ਦੱਖਣੀ ਅਫਰੀਕਾ, ਚੀਨ ਸਣੇ ਕਈ ਦੇਸ਼ਾਂ ਵਿੱਚ ਤਾਇਨਾਤ ਰਹੇ ਸਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਨੇਸ਼ ਕਾਲਰਾ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ, “ਉਨ੍ਹਾਂ ਵਰਗੇ ਸਮਰਪਿਤ ਸਹਿਯੋਗੀ ਦਾ ਜਾਣਾ ਬਹੁਤ ਦੁਖਦ ਹੈ। ਉਨ੍ਹਾਂ ਦੀ ਕਮੀ ਹਮੇਸ਼ਾਂ ਮਹਿਸੂਸ ਹੋਵੇਗੀ।” ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ, “ਅਸੀਂ ਇੱਕ ਵਫ਼ਾਦਾਰ ਅਧਿਕਾਰੀ ਗੁਆ ਦਿੱਤਾ ਹੈ ਜਿਸਨੇ ਅੱਗੇ ਆ ਕੇ ਚੁਣੌਤੀਪੂਰਨ ਤਾਇਨਾਤੀ ਨੂੰ ਸਵੀਕਾਰ ਕੀਤਾ ਸੀ।”
ਇਹ ਵੀ ਦੇਖੋ : ਬਾਬਾ ਰਾਮ ਦੇਵ ਦੀ ਆਈ ਸ਼ਾਮਤ, ਇਸ ਡਾਕਟਰ ਨੇ ਪੰਜਾਬ ਪੁਲਿਸ ਨੂੰ ਲਾਈ ਸ਼ਿਕਾਇਤ, ਹੋ ਸਕਦਾ ਪਰਚਾ