coronavirus father broke relationship: ਕੋਰੋਨਾ ਦਾ ਕਹਿਰ ਪੂਰੇ ਦੇਸ਼ ‘ਚ ਹੜਕੰਪ ਮਚਿਆ ਹੋਇਆ ਹੈ।ਇਸ ਖੌਫਨਾਕ ਮਹਾਮਾਰੀ ਦਾ ਅਸਰ ਇਨਸਾਨ ਦੀ ਸਿਹਤ ਦੇ ਨਾਲ-ਨਾਲ ਆਪਸੀ ਰਿਸ਼ਤਿਆਂ ਅਤੇ ਇਨਸਾਨੀਅਤ ‘ਤੇ ਵੀ ਹੱਦ ਤੋਂ ਵੱਧ ਪੈ ਰਿਹਾ ਹੈ।ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਆਪਣੇ ਹੀ ਆਪਣਿਆਂ ਦਾ ਸਾਥ ਛੱਡ ਰਹੇ ਹਨ।
ਇਸ ਕੜੀ ‘ਚ ਹੁਣ ਕੋਲਕਾਤਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।ਇੱਥੇ ਇੱਕ ਬੱਚਾ ਕੋਰੋਨਾ ਸੰਕਰਮਿਤ ਹੋਇਆ ਤਾਂ ਪਿਤਾ ਉਸ ਨੂੰ ਸਟੇਸ਼ਨ ‘ਤੇ ਛੱਡ ਕੇ ਚਲਾ ਗਿਆ।
ਜਾਣਕਾਰੀ ਦੇ ਮੁਤਾਬਕ, ਕੋਲਕਾਤਾ ਦੇ ਸਿਆਲਦਹ ਰੇਲਵੇ ਸਟੇਸ਼ਨ ‘ਤੇ 13 ਸਾਲ ਦਾ ਬੱਚਾ ਰੋਂਦਾ ਹੋਇਆ ਮਿਲਿਆ।ਉਸਦੇ ਕੋਲ ਕੋਰੋਨਾ ਸੰਕਰਮਿਤ ਹੋਣ ਦੀ ਰਿਪੋਰਟ ਸੀ।ਪੁਲਿਸ ਨੇ ਉਸ ਨੂੰ ਰੈਸਕਿਊ ਕੀਤਾ ਅਤੇ ਚਾਈਲਡ ਲਾਈਨ ਦੇ ਭੇਜ ਦਿੱਤਾ।ਕੁਝ ਘੰਟਿਆਂ ਦੀ ਜਾਂਚ ਤੋਂ ਬਾਅਦ ਉਸਦੇ ਘਰ ਦਾ ਪਤਾ ਲਗਾਇਆ ਗਿਆ ਅਤੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ।
ਫਿਲਹਾਲ, ਬੱਚੇ ਦੀ ਹਾਲਤ ਸਥਿਰ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਤਾਂ ਪਿਤਾ ਘਬਰਾ ਗਿਆ।ਇਸਤੋਂ ਬਾਅਦ ਉਹ ਆਪਣੇ ਬੇਟੇ ਨੂੰ ਲਾਵਾਰਿਸ ਹਾਲਤ ‘ਚ ਸਟੇਸ਼ਨ ਛੱਡ ਕੇ ਫਰਾਰ ਹੋ ਗਿਆ।
Amritsar ‘ਚ ਪੰਜ ਡਾਕਟਰਾਂ ਦੀ ਰਿਪੋਰਟ Positive ਆਉਣ ਤੋਂ ਬਾਅਦ ਮਚਿਆ ਹੜਕੰਪ, ਦੂਜੇ ਦਿਨ ਨਿਕਲੇ Negative