gurdwara shri hatt sahib guru nanak dev ji: ਇਸ ਪਵਿੱਤਰ ਅਸਥਾਨ ‘ਤੇ ਗੁਰੂ ਨਾਨਕ ਦੇਵ ਹੀ ਮੋਦੀ ਦੀ ਨੌਕਰੀ ਕਰਦੇ ਰਹੇ, ਗਰੀਬਾਂ, ਸਾਧੂ-ਸੰਤਾਂ ਨੂੰ ਮੁਫਤ ਅਨਾਜ ਵੰਡਦੇ ਰਹੇ ਤੇ ‘ਤੇਰਾ-ਤੇਰਾ’ ਉਚਾਰਦੇ ਹੋਏ ਲੋੜਵੰਦਾਂ ਦੀ ਮੱਦਦ ਕਰਦੇ ਰਹੇ।ਗੁਰਦੁਆਰਾ ਸਾਹਿਬ ਅੰਦਰ ਗੁਰੂ ਸਾਹਿਬ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਤ 14 ਵੱਟੇ ਅੱਜ ਵੀ ਮੌਜੂਦ ਹਨ, ਜਿਨਾਂ੍ਹ ਨਾਲ ਉਹ ਅਨਾਜ ਤੋਲਦੇ ਸਨ।
ਵਿਰੋਧੀਆਂ ਵਲੋਂ ਦੌਲਤ ਖਾਨ ਲੋਧੀ ਪਾਸ ਸ਼ਿਕਾਇਤ ਕਰਨ ‘ਤੇ ਮੋਦੀਖਾਨੇ ਦਾ ਹਿਸਾਬ ਕੀਤਾ ਗਿਆ ਤਾਂ ਗੁਰੂ ਜੀ ਨਿਰਦੋਸ਼ ਸਾਬਤ ਹੋਏ ਤੇ ਗੁਰੂ ਜੀ ਦੀ ਰਕਮ ਹਾਕਮ ਵੱਲ ਨਿਕਲੀ ਸੀ।ਸ਼ਿਕਾਇਤ ਹੋਣ ‘ਤੇ ਜਿੱਥੇ ਗੁਰੂ ਸਾਹਿਬ ਨੂੰ ਨਜ਼ਰਬੰਦ ਰੱਖਿਆ ਗਿਆ ਸੀ ਉਸ ਅਸਥਾਨ ‘ਤੇ ਗੁਰਦੁਆਰਾ ਕੋਠੜੀ ਸਾਹਿਬ ਸਥਿਤ ਹੈ।ਇਸ ਪਵਿੱਤਰ ਅਸਥਾਨ ‘ਤੇ ਗੁਰੂ ਸਾਹਿਬ ਵਿਆਹ ਤੋਂ ਬਾਅਦ ਪਰਿਵਾਰ ਨਾਲ ਰਹਿੰਦੇ ਸਨ।
ਇਹ ਵੀ ਪੜੋ: ਸਬਜੀ ਮੰਡੀ ਵਾਲਿਆਂ ਨੇ ਧੋ ਕੇ ਰੱਖ ਦਿੱਤਾ ਪੁਲਿਸ ਪ੍ਰਸ਼ਾਸਨ, ਕਹਿੰਦੇ ਕੈਪਟਨ ਨਾਲੋਂ ਤਾਂ ਬਾਦਲ ਚੰਗਾ ਸੀ
ਇਸ ਅਸਥਾਨ ‘ਤੇ ਹੀ ਬਾਬਾ ਸ੍ਰੀਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਇਸ ਅਸਥਾਨ ਪਰ ਕਿਉਂਕਿ ਗੁਰੂ ਜੀ ਦਾ ਪਰਿਵਾਰ ਵਧਿਆ-ਫੁੱਲਿਆ ਸੀ, ਇਸ ਲਈ ਇਸ ਸਥਾਨ ਦਾ ਨਾਂ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼ ਸਾਹਿਬ ਹੈ।