Indian Covid 19 variant: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਤਬਾਹੀ ਮਚਾ ਰਹੀ ਹੈ। ਇਸ ਵਿਚਾਲੇ ਹੁਣ ਭਾਰਤ ਵਿੱਚ ਪਾਏ ਗਏ ਕੋਰੋਨਾ ਵੈਰੀਐਂਟ ਦੀ ਪੁਸ਼ਟੀ ਦੁਨੀਆ ਦੇ ਦਰਜਨਾਂ ਦੇਸ਼ਾਂ ਵਿੱਚ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ।
ਦਰਅਸਲ, ਇਸ ਸਬੰਧੀ ਸਿਹਤ ਏਜੰਸੀ ਦਾ ਮੰਨਣਾ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਾਜੇ ਕੋਰੋਨਾ ਮਾਮਲਿਆਂ ਦੇ ਪਿੱਛੇ B.1.617 ਵੈਰੀਐਂਟ ਜ਼ਿੰਮੇਵਾਰ ਹੈ। ਖਾਸ ਗੱਲ ਇਹ ਹੈ ਕਿ ਭਾਰਤ ਤੋਂ ਇਲਾਵਾ ਇਸ ਵੈਰੀਐਂਟ ਦੇ ਸਭ ਤੋਂ ਜ਼ਿਆਦਾ ਮਰੀਜ਼ ਬ੍ਰਿਟੇਨ ਵਿੱਚ ਪਾਏ ਗਏ ਹਨ । ਭਾਰਤ ਵਿੱਚ ਬੀਤੀ ਮਾਰਚ ਤੋਂ ਬਾਅਦ ਤੋਂ ਹੀ ਲਾਗ ਦੇ ਮਾਮਲਿਆਂ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਨੂੰ ਜਾਣ ਲੱਗ ਗਿਆ ਸੀ।
ਉੱਥੇ ਹੀ ਇਸ ਬਾਰੇ ਨੇ WHO ਨੇ ਕਿਹਾ ਹੈ ਕਿ ਕੋਵਿਡ-19 ਦਾ B.1.617 ਵੈਰੀਐਂਟ WHO ਦੇ ਸਾਰੇ ਖੇਤਰਾਂ ਵਿੱਚ 44 ਦੇਸ਼ਾਂ ਤੋਂ ਓਪਨ ਐਕਸੈਸ ਡਾਟਾਬੇਸ ਵਿੱਚ ਅਪਲੋਡ ਹੋਏ 4500 ਤੋਂ ਵੱਧ ਸੈਂਪਲਾਂ ਵਿੱਚ ਪਾਇਆ ਗਿਆ ਹੈ। ਭਾਰਤ ਵਿੱਚ ਪਹਿਲੀ ਵਾਰ ਇਹ ਵੈਰੀਐਂਟ ਬੀਤੇ ਅਕਤੂਬਰ ਵਿੱਚ ਮਿਲਿਆ ਸੀ। ਮਹਾਂਮਾਰੀ ‘ਤੇ ਹਫਤਾਵਾਰੀ ਅਪਡੇਟ ਵਿੱਚ WHO ਨੇ ਕਿਹਾ ਕਿ ‘WHO ਨੂੰ 5 ਵਾਧੂ ਦੇਸ਼ਾਂ ਵਿੱਚ ਵੀ ਕੇਸਾਂ ਦੀਆਂ ਖਬਰਾਂ ਮਿਲੀਆਂ ਹਨ।’
ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਵਿਗਿਆਨੀ ਡਾ: ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਡਾ ਸਾਰਾ ਧਿਆਨ ਵਾਇਰਸ ਦੇ ਸੰਕ੍ਰਮਣ ਦੇ ਫੈਲਣ ਨੂੰ ਰੋਕਣ ‘ਤੇ ਹੋਵੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ‘ਤੇ ਰੋਕ ਲਗਾਉਣ ‘ਤੇ ਕੇਂਦਰਤ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਵਾਇਰਸ ਦੇ ਸਾਰੇ ਤਰ੍ਹਾਂ ਦੇ ਵੈਰੀਐਂਟ ‘ਤੇ ਵੈਕਸੀਨ ਪ੍ਰਭਾਵਸ਼ਾਲੀ ਹੈ।ਜਾਨਲੇਵਾ ਬਿਮਾਰੀ ਦੇ ਵਿਰੁੱਧ ਇਹ ਬਹੁਤ ਪ੍ਰਭਾਵਸ਼ਾਲੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਸੂਚੀ ਵਿੱਚ ਬ੍ਰਿਟੇਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਮਿਲੇ ਕੋਵਿਡ-19 ਦੇ ਹੋਰ ਵੈਰੀਐਂਟ ਦਾ ਨਾਮ ਸ਼ਾਮਿਲ ਸੀ। ਇਨ੍ਹਾਂ ਵੈਰੀਐਂਟਸ ਨੂੰ ਅਸਲ ਨਾਲੋਂ ਵਧੇਰੇ ਖ਼ਤਰਨਾਕ ਮੰਨਿਆ ਗਿਆ ਸੀ, ਕਿਉਂਕਿ ਉਹ ਜਾਂ ਤਾਂ ਤੇਜ਼ੀ ਨਾਲ ਫੈਲ ਸਕਦੇ ਹਨ ਜਾਂ ਵੈਕਸੀਨ ਸੁਰੱਖਿਆ ਤੋਂ ਬਚ ਕੇ ਨਿਕਲਣ ਦੇ ਯੋਗ ਹਨ।