14 may under pm kisan yojana: ਪ੍ਰਧਾਨ ਨਰਿੰਦਰ ਮੋਦੀ ਨੇ ਪੀਐੱਮ ਕਿਸਾਨ ਯੋਜਨਾ ਦੇ ਤਹਿਤ 14 ਮਈ ਨੂੰ ਕਿਸਾਨਾਂ ਨੂੰ ਉਨਾਂ੍ਹ ਦੀ ਅਗਲੀ ਕਿਸ਼ਤ ਦੇਣ ਦਾ ਫੈਸਲਾ ਕੀਤਾ ਹੈ।ਇਸ ਤੋਂ ਪਹਿਲਾਂ ਪੀਐੱਮ ਕਿਸਾਨ ਯੋਜਨਾ ਦੀ ਆਖਰੀ ਕਿਸ਼ਤ ਕ੍ਰਿਸਮਸ ‘ਤੇ ਭਾਵ 25 ਦਸੰਬਰ 2020 ਨੂੰ ਅਦਾ ਕੀਤੀ ਗਈ ਸੀ।
ਦੂਜੇ ਪਾਸੇ ਇਸ ਵਾਰ ਇਹ ਕਿਸ਼ਤ ਈਦ ਦੇ ਮੌਕੇ ‘ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ।ਇੱਕ ਅਧਿਕਾਰੀ ਦੇ ਮੁਤਾਬਕ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤੱਕ ਇਸ ਯੋਜਨਾ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਸੀ, ਪਰ ਹੁਣ ਪਹਿਲੀ ਵਾਰ ਉਹ ਇਸ ਨਕਦ ਹਸਤਾਂਤਰਣ ਯੋਜਨਾ ‘ਚ ਸ਼ਾਮਲ ਹੋਈ ਹੈ।
ਆਉਣ ਵਾਲੀ ਕਿਸ਼ਤ ਲਈ ਕਰੀਬ 90.5 ਮਿਲੀਅਨ ਕਿਸਾਨ ਆਪਣੇ ਖਾਤਿਆਂ ‘ਚ ਸਿੱਧੇ ਨਕਦ ਪ੍ਰਾਪਤ ਕਰ ਸਕਣਗੇ।ਇਹ ਭੁਗਤਾਨ 19,000 ਕਰੋੜ ਰੁਪਏ ਦਾ ਹੋਵੇਗਾ।ਜਿਸ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਭੁਗਤਾਨ ਮੰਨਿਆ ਜਾ ਰਿਹਾ ਹੈ।ਜਾਣਕਾਰੀ ਮੁਤਾਬਕ 25 ਦਸੰਬਰ 2020 ਨੂੰ ਆਖਰੀ ਕਿਸ਼ਤ 18,000 ਕਰੋੜ ਰੁਪਏ ਕੀਤੀ ਸੀ।ਦੂਜੇ ਪਾਸੇ 14 ਮਈ ਨੂੰ ਦਿੱਤੀ ਜਾਣ ਵਾਲੀ ਕਿਸ਼ਤ 2021-22 ਲਈ ਪੀਐੱਮ ਕਿਸਾਨ ਯੋਜਨਾ ਦੀ ਪਹਿਲੀ ਕਿਸ਼ਤ ਹੋਵੇਗੀ।
ਇਹ ਵੀ ਪੜੋ: Rajindra Hospital ਤੋਂ ਰੋਂਦੇ ਮਰੀਜ਼ਾਂ ਦੇ ਪਰਿਵਾਰਾਂ ਦੀਆਂ ਵੀਡਿਓਜ਼ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪਹੁੰਚੇ DC
ਇਸ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਦੇ ਖਾਤਿਆਂ ‘ਚ 2000 ਰੁਪਏ ਪਾਉਂਦੀ ਹੈ।ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਸਾਲ 6,000 ਰੁਪਏ ਦੀ ਆਮਦਨ ਇਸ ਯੋਜਨਾ ਤੋਂ ਮਿਲਦੀ ਹੈ।ਸਰਕਾਰ ਵਿੱਤੀ ਸਾਲ ਦੀ ਪਹਿਲੀ ਕਿਸ਼ਤ ਦਾ ਭੁਗਤਾਨ ਕਰਨ ਦੇ ਲਈ ਅਪ੍ਰੈਲ ਅਤੇ ਜੁਲਾਈ ਵਿਚਾਲੇ ਕਿਸੇ ਵੀ ਤਾਰੀਕ ਨੂੰ ਪਾ ਸਕਦੀ ਹੈ।ਪਿਛਲ਼ੇ ਸਾਲ ਵਧੇਰੇ ਲਾਭਕਾਰੀਆਂ ਨੂੰ 20 ਅਪ੍ਰੈਲ ਤਕ ਭੁਗਤਾਨ ਕੀਤਾ ਗਿਆ ਸੀ।