ventilators supplied under pm cares fund: PM ਕੇਅਰਸ ਫੰਡ ‘ਚੋਂ ਮੰਗਵਾਏ ਗਏ ਵੈਂਟੀਲੇਟਰਸ ਦੀ ਗੁਣਵੱਤਾ ‘ਤੇ ਸਵਾਲ ਉੱਠਣ ਲੱਗੇ ਹਨ।ਪਿਛਲੇ ਸਾਲ ਪੀਐੱਮ ਕੇਅਰਸ ਫੰਡ ਦੇ ਤਹਿਤ ਪੰਜਾਬ ‘ਚ ਉਪਲਬਧ ਵੈਂਟੀਲੇਟਰਸ ਦੀ ਇੱਕ ਵੱਡੀ ਗਿਣਤੀ ਉਪਯੋਗ ‘ਚ ਨਹੀਂ ਲਿਆਂਦੀ ਜਾ ਰਹੀ ਹੈ।
ਇਸਦੇ ਪਿੱਛੇ ਵੈਂਟੀਲੇਟਰਸ ਦੀ ਖਰਾਬ ਗੁਣਵੱਤਾ ਵਜ੍ਹਾ ਦੱਸੀ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਇਹ ਵੈਂਟੀਲੇਂਟਰ ਕੁਝ ਦੇਰ ਚਲਣ ਤੋਂ ਬਾਅਦ ਬੰਦ ਹੋਈ ਜਾ ਰਹੇ ਹਨ।ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਸਪਲਾਈ ਕੀਤੇ ਗਏ 80 ਵੈਂਟੀਲੇਟਰਾਂ ‘ਚੋਂ 71 ਖਰਾਬ ਹਨ।ਇਹ ਵੈਂਟੀਲੇਟਰ AgVa Healthcare ਵਲੋਂ ਪੀਐੱਮ ਕੇਅਰਸ ਫੰਡ ਦੇ ਤਹਿਤ ਪ੍ਰਦਾਨ ਕੀਤੇ ਗਏ ਸਨ।
ਮੈਡੀਕਲ ਕਾਲਜ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵੈਂਟੀਲੇਟਰਸ ਦੀ ਗੁਣਵੱਤਾ ਖਰਾਬ ਹੈ ਅਤੇ ਉਪਯੋਗ ਦੌਰਾਨ ਇੱਕ ਜਾਂ ਦੋ ਘੰਟਿਆਂ ਅੰਦਰ ਹੀ ਬੰਦ ਹੋ ਜਾਂਦੇ ਹਨ।ਅਨੇਸਥੇਸਿਸਟਸ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਭੇਜੇ ਗਏ ਇਨ੍ਹਾਂ ਵੈਂਟੀਲੇਟਰਸ ਦੀ ਗੁਣਵੱਤਾ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਇਨਾਂ੍ਹ ਮਸ਼ੀਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ, ਉਦੋਂ ਇਹ ਅਚਾਨਕ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਇਹ ਵੀ ਪੜੋ:Rajindra Hospital ਤੋਂ ਰੋਂਦੇ ਮਰੀਜ਼ਾਂ ਦੇ ਪਰਿਵਾਰਾਂ ਦੀਆਂ ਵੀਡਿਓਜ਼ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪਹੁੰਚੇ DC
ਇੱਕ ਡਾਕਟਰ ਨੇ ਕਿਹਾ ਕਿ ਵੈਂਟੀਲੇਟਰ ਦੀ ਗੁਣਵੱਤਾ ਕਾਫੀ ਖਰਾਬ ਹੈ, ਇਹ ਮਸ਼ੀਨ ਬੰਦ ਹੋ ਰਹੇ ਹਨ, ਇਸ ਲਈ ਅਸੀਂ ਮਰੀਜ਼ਾਂ ਦੀ ਜਾਨ ਜੋਖਿਮ ‘ਚ ਨਹੀਂ ਪਾ ਸਕਦੇ ਹੋ।ਮੈਡੀਕਲ ਕਾਲਜ ਦੇ ਅਧਿਕਾਰੀਆਂ ਨੇ ਕਿਹਾ ਕਿ ਫਰੀਦਕੋਟ ਮੈਡੀਕਲ ਕਾਲਜ ‘ਚ 39 ਵੈਂਟੀਲੇਟਰ ਸੀ, ਜਿਨ੍ਹਾਂ ‘ਚ 32 ਕਾਰਜਸ਼ੀਲ ਸਨ।ਵਧੇਰੇ ਗਿਣਤੀ ‘ਚ ਵੈਂਟੀਲੇਟਰਾਂ ਦੀ ਕਮੀ ਨੇ ਅਧਿਕਾਰੀਆਂ ਨੂੰ ਮੁਸ਼ਕਿਲ ਸਥਿਤੀ ‘ਚ ਪਾ ਦਿੱਤਾ ਹੈ ਕਿਉਂਕਿ ਇਸ ਹਸਪਤਾਲ ‘ਚ 300 ਤੋਂ ਵੱਧ ਕੋਵਿਡ ਰੋਗੀਆਂ ਨੂੰ ਭਰਤੀ ਕਰਾਇਆ ਗਿਆ ਸੀ।