Copper vs Soil water: ਪਾਣੀ ਪੀਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ ਪਾਣੀ ਹੀ ਬਾਹਰ ਕੱਢਦਾ ਹੈ ਪਰ ਕੀ ਪਾਣੀ ਦੀ ਮਾਤਰਾ ਹਰ ਕਿਸੇ ਨੂੰ ਇਕੋ ਜਿਹੀ ਲੈਣੀ ਚਾਹੀਦੀ ਹੈ? ਉਦਾਹਰਣ ਵਜੋਂ 45 ਕਿੱਲੋ ਦੇ ਵਿਅਕਤੀ ਨੇ ਵੀ ਉਨ੍ਹਾਂ ਹੀ ਪਾਣੀ ਪੀਣਾ ਹੈ ਜਿੰਨਾ 85 ਕਿਲੋਗ੍ਰਾਮ ਦੇ ਵਿਅਕਤੀ ਨੇ ਪੀਣਾ ਹੈ। ਇਹ ਪ੍ਰਸ਼ਨ ਅਕਸਰ ਲੋਕਾਂ ਦੇ ਦਿਮਾਗ ‘ਚ ਆਉਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ….
ਵੈਸੇ ਤਾਂ ਆਮ ਤੌਰ ‘ਤੇ ਰੋਜ਼ਾਨਾ 2 ਤੋਂ 2.5 ਲੀਟਰ ਪਾਣੀ ਯਾਨਿ 8 ਤੋਂ 10 ਗਲਾਸ ਪਾਣੀ ਪੀਣ ਲਈ ਕਿਹਾ ਜਾਂਦਾ ਹੈ। ਪਰ ਸਰੀਰ ਦੇ ਭਾਰ ਅਨੁਸਾਰ ਪਾਣੀ ਪੀਣਾ ਜ਼ਿਆਦਾ ਵਧੀਆ ਹੈ। ਸਰੀਰ ਦਾ ਭਾਰ ਕਿਲੋਗ੍ਰਾਮ ‘ਚ ਜਾਂਚ ਲਓ ਅਤੇ ਫਿਰ ਉਸ ਸੰਖਿਆ ਨੂੰ 30 ਨਾਲ ਵੰਡੋ ਜੋ ਨੰਬਰ ਆਵੇਗਾ ਤੁਸੀਂ ਉਸੀ ਹਿਸਾਬ ਨਾਲ ਲੀਟਰ ‘ਚ ਰੋਜ਼ਾਨਾ ਪਾਣੀ ਪੀਣਾ ਹੈ ਜਿਵੇਂ ਕਿ ਮੰਨ ਲਓ ਕਿ ਭਾਰ 60 ਕਿਲੋਗ੍ਰਾਮ ਹੈ ਤਾਂ ਇਸ ਨੂੰ 30 ਨਾਲ ਤਕਸੀਮ ਕਰਨ ‘ਤੇ 2 ਆਵੇਗਾ। ਭਾਵ 60 ਕਿਲੋ ਭਾਰ ਵਾਲੇ ਵਿਅਕਤੀ ਨੂੰ ਰੋਜ਼ਾਨਾ 2 ਲੀਟਰ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਪੀਣ ਦੇ ਫ਼ਾਇਦੇ ਬਹੁਤ: ਤੁਸੀਂ ਜਿੰਨਾ ਜ਼ਿਆਦਾ ਪਾਣੀ ਪੀਓਗੇ ਓਨਾ ਹੀ ਸਰੀਰ ਹਾਈਡਰੇਟ ਹੋਵੇਗਾ। ਕੋਰੋਨਾ ਦੇ ਇਸ ਦੌਰ ‘ਚ ਜ਼ਿਆਦਾ ਪਾਣੀ ਪੀਣਾ ਹੋਰ ਵੀ ਜ਼ਰੂਰੀ ਹੈ। ਸਰੀਰ ‘ਚੋਂ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਲਈ ਇਹ ਜ਼ਰੂਰੀ ਹੈ। ਜੇ ਤੁਸੀਂ ਸਾਦਾ ਪਾਣੀ ਨਹੀਂ ਪੀ ਪਾਉਂਦੇ ਤਾਂ ਇਸ ‘ਚ ਨਿੰਬੂ ਪੁਦੀਨੇ-ਖੀਰੇ ਦਾ ਆਦਿ ਦਾ ਫਲੇਵਰ ਪਾ ਕੇ ਪੀਓ।
ਤਾਂਬੇ ਦੇ ਭਾਂਡੇ ਦਾ ਪਾਣੀ ਜ਼ਿਆਦਾ ਫ਼ਾਇਦੇਮੰਦ ਜਾਂ ਘੜੇ ਦਾ
- ਤਾਂਬੇ ਦਾ ਭਾਂਡਾ ਹੋਵੇ ਜਾਂ ਘੜੇ ਦਾ ਪਾਣੀ ਦੋਵੇਂ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤਾਂਬਾ ਇਕ ਕੀਟਾਣੂਨਾਸ਼ਕ ਧਾਤ ਹੈ ਇਸ ਲਈ ਲੋਕ ਇਸ ਦੀ ਵਰਤੋਂ ਕਰਦੇ ਹਨ।
- ਤਾਂਬੇ ਦਾ ਪਾਣੀ ਸਰੀਰ ‘ਚ ਤਾਂਬੇ ਦੀ ਕਮੀ ਨੂੰ ਪੂਰਾ ਕਰਦਾ ਹੈ। ਮੰਦਰਾਂ ‘ਚ ਵੀ ਪੂਜਾ ਸਥਾਨਾਂ ‘ਚ ਤੁਸੀਂ ਦੇਖਿਆ ਹੋਵੇਗਾ ਕਿ ਤਾਂਬੇ ਦੇ ਭਾਂਡੇ ‘ਚ ਹੀ ਚਰਨਾਮ੍ਰਿਤ ਭਰਿਆ ਹੁੰਦਾ ਹੈ। ਸ਼ਰਧਾਲੂਆਂ ਨੂੰ ਪਹਿਲਾਂ ਚਰਨਾਮ੍ਰਿਤ ਹੀ ਦਿੱਤਾ ਜਾਂਦਾ ਹੈ। ਇਸ ਪਾਣੀ ਵਿਚ ਤੁਲਸੀ ਵਾਲੀ ਭਾਂਡੇ ‘ਚ ਆਕਸੀਜਨ ਘੁਲ ਜਾਂਦੀ ਹੈ। ਜੇ ਭਗਤ ਬਹੁਤ ਦੂਰੀ ਤੋਂ ਆਇਆ ਹੋਵੇ ਤਾਂ ਉਹ ਆਕਸੀਜਨ ਪਾ ਕੇ ਜਲਦੀ ਤਾਕਤਵਰ ਹੋ ਜਾਂਦਾ ਹੈ।
- ਆਯੁਰਵੈਦ ਦੇ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਐਸਿਡਿਟੀ, ਅਲਸਰ, ਬਦਹਜ਼ਮੀ ਅਤੇ ਇੰਫੈਕਸ਼ਨ ਜਿਹੀਆਂ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਤਾਂਬੇ ਦੇ ਭਾਂਡੇ ‘ਚ ਰਾਤ ਭਰ ਰੱਖਿਆ ਪਾਣੀ ਪੀਣਾ ਚਾਹੀਦਾ ਹੈ ਅਤੇ ਇਸਨੂੰ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।
- ਪਰ ਇਹ ਗੱਲ ਦਾ ਧਿਆਨ ਰੱਖੋ ਕਿ ਤਾਂਬੇ ਦੇ ਭਾਂਡੇ ਨੂੰ ਜ਼ਮੀਨ ‘ਤੇ ਨਾ ਰੱਖੋ ਨਹੀਂ ਤਾਂ ਕੋਈ ਲਾਭ ਨਹੀਂ ਹੋਏਗਾ।
- ਭਾਂਡੇ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖੋ ਕਿਉਂਕਿ ਭਾਂਡੇ ਦੇ ਅੰਦਰ ਵਾਲਿਆਂ ਹਿੱਸਿਆਂ ‘ਚ ਕਾਪਰ ਆਕਸਾਈਡ ਦੀ ਪਰਤ (ਹਰੇ ਰੰਗ ਦੀ) ਜੰਮਣ ਲਗਦੀ ਹੈ।
ਘੜੇ ਦੇ ਪਾਣੀ ਦੇ ਫਾਇਦੇ: ਤਾਂਬੇ ਦੀ ਤਰ੍ਹਾਂ ਘੜੇ ਦਾ ਪਾਣੀ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਦਰਅਸਲ ਮਿੱਟੀ ‘ਚ ਕਈ ਕਿਸਮਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਇਸ ‘ਚ ਮੌਜੂਦ ਖਣਿਜ ਪਾਣੀ ਨਾਲ ਘੁਲ ਕੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ।
- ਇਹ ਪਾਣੀ ਸਕਿਨ ਲਈ ਬਹੁਤ ਚੰਗਾ ਹੈ ਜਿਨ੍ਹਾਂ ਲੋਕਾਂ ਨੂੰ ਮੁਹਾਸੇ, ਫ਼ੋੜੇ-ਫਿਨਸੀਆਂ ਜਾਂ ਸਕਿਨ ਸੰਬੰਧੀ ਸਮੱਸਿਆ ਰਹਿੰਦੀਆਂ ਹਨ ਉਹ ਇਹ ਪਾਣੀ ਜ਼ਰੂਰ ਪੀਓ।
- ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ‘ਚ ਵੀ ਘੜੇ ਦਾ ਪਾਣੀ ਫਾਇਦੇਮੰਦ ਹੈ। ਇਹ ਖ਼ਰਾਬ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ ਜਿਸ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਜਾਂਦੀ ਹੈ।
- ਜੋ ਲੋਕ ਅਨੀਮੀਆ ਦਾ ਸ਼ਿਕਾਰ ਹਨ ਉਨ੍ਹਾਂ ਲਈ ਘੜੇ ਦਾ ਪਾਣੀ ਵਰਦਾਨ ਹੈ। ਮਿੱਟੀ ‘ਚ ਮੌਜੂਦ ਆਇਰਨ ਅਨੀਮੀਆ ਨੂੰ ਦੂਰ ਕਰਦਾ ਹੈ।
- ਘੜੇ ਦਾ ਪਾਣੀ ਉਨ੍ਹਾਂ ਸਾਰੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ ਜੋ ਦਸਤ, ਪੀਲੀਆ ਅਤੇ ਪੇਚਸ਼ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਪੇਟ ਦਰਦ, ਗੈਸ, ਐਸਿਡਿਟੀ ਅਤੇ ਕਬਜ਼ ਨਹੀਂ ਹੁੰਦੀ। ਸਰੀਰ ‘ਚ ਕੋਈ ਦਰਦ, ਏਂਠਨ ਅਤੇ ਸੋਜ ਨਹੀਂ ਰਹਿੰਦੀ ਹੈ।
- ਇਕ ਅਮਰੀਕੀ ਅਧਿਐਨ ਦੇ ਅਨੁਸਾਰ ਮਿੱਟੀ ‘ਚ ਮੌਜੂਦ ਗੁਣ ਕੈਂਸਰ ਦੀ ਸ਼ੁਰੂਆਤ ਨੂੰ ਰੋਕ ਸਕਦੇ ਹਨ ਕਿਉਂਕਿ ਘੜੇ ਦੇ ਪਾਣੀ ‘ਚ ਕੈਂਸਰ ਵਿਰੋਧੀ ਤੱਤ ਹੁੰਦੇ ਹਨ ਜੋ ਕੈਂਸਰ ਸੈੱਲਜ਼ ਨੂੰ ਬਣਨ ਤੋਂ ਰੋਕਦੇ ਹਨ।
ਦੱਸ ਦਈਏ ਕਿ ਪਾਣੀ ‘ਚ ਕੈਲੋਰੀ ਬਿਲਕੁਲ ਵੀ ਨਹੀਂ ਹੁੰਦੀ ਹੈ। ਖਾਣੇ ਤੋਂ ਪਹਿਲਾਂ ਅੱਧਾ ਲੀਟਰ ਪਾਣੀ ਪੀਓ ਇਸ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ। ਜੇ ਤੁਸੀਂ ਕਸਰਤ ਕਰਦੇ ਹੋ ਤਾਂ ਪਾਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹਰ ਅੱਧੇ ਘੰਟੇ ‘ਚ ਇਕ ਗਲਾਸ ਪਾਣੀ ਜ਼ਰੂਰ ਪੀਓ। ਕਸਰਤ ਕਰਨ ਨਾਲ ਪਸੀਨਾ ਆਉਂਦਾ ਹੈ ਜਿਸ ਨਾਲ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਪਾਣੀ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਲਈ ਰੋਗਾਂ ਤੋਂ ਬਚਣ ਲਈ ਇਸ ਦਾ ਭਰਪੂਰ ਸੇਵਨ ਕਰਦੇ ਰਹੋ।