Sleeping time wearing Bra: ਰਾਤ ਨੂੰ ਸੌਣ ਤੋਂ ਪਹਿਲਾਂ ਬ੍ਰਾ ਉਤਾਰਨੀ ਜਾਂ ਨਹੀਂ ਇਸ ਨੂੰ ਲੈ ਕੇ ਅਕਸਰ ਔਰਤਾਂ ਸੋਚ ‘ਚ ਰਹਿੰਦੀਆਂ ਹਨ। ਜਿੱਥੇ ਕੁਝ ਦਾ ਮੰਨਣਾ ਹੈ ਕਿ ਬ੍ਰਾ ਪਾ ਕੇ ਸੌਣ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਹੁੰਦਾ ਹੈ। ਉੱਥੇ ਹੀ ਕਈ ਔਰਤਾਂ ਦਾ ਸੋਚਣਾ ਹੈ ਕਿ ਰਾਤ ਨੂੰ ਇਸ ਨੂੰ ਪਹਿਨਣ ਨਾਲ ਬ੍ਰੈਸਟ ਸ਼ੇਪ ਖਰਾਬ ਹੁੰਦੀ ਹੈ। ਅਜਿਹੇ ‘ਚ ਜੇ ਤੁਸੀਂ ਵੀ ਇਸ ਬਾਰੇ confuse ‘ਚ ਹਨ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਾਹਰ ਇਸ ‘ਤੇ ਕੀ ਕਹਿੰਦੇ ਹਨ… ਡਾਕਟਰਾਂ ਅਤੇ ਮਾਹਰਾਂ ਦੇ ਅਨੁਸਾਰ ਰਾਤ ਨੂੰ ਜ਼ਿਆਦਾ ਟਾਈਟ ਬ੍ਰਾ ਪਹਿਨ ਕੇ ਸੌਣ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸਨੂੰ ਰਾਤ ਨੂੰ ਨਾ ਪਹਿਨਣ ‘ਚ ਹੀ ਭਲਾਈ ਹੈ। ਪਰ ਜੇ ਤੁਸੀਂ ਫਿਰ ਵੀ ਇਸ ਨੂੰ ਪਹਿਨਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਬ੍ਰਾ ਨਾ ਜ਼ਿਆਦਾ ਟਾਈਟ ਅਤੇ ਨਾ ਜ਼ਿਆਦਾ ਢਿੱਲੀ।
ਰਾਤ ਨੂੰ ਬ੍ਰਾ ਪਹਿਨ ਕੇ ਸੌਣ ਨਾਲ ਹੋਣ ਵਾਲੇ ਨੁਕਸਾਨ
ਬ੍ਰੈਸਟ ਕੈਂਸਰ ਦਾ ਖ਼ਤਰਾ: ਰਾਤ ਭਰ ਬ੍ਰਾ ਪਹਿਨਕੇ ਸੌਣ ਨਾਲ ਬ੍ਰੈਸਟ ਲਈ ਖ਼ਤਰਨਾਕ ਹੋ ਸਕਦਾ ਹੈ। ਮਾਹਰਾਂ ਦੇ ਅਨੁਸਾਰ ਇਸ ਨਾਲ ਬ੍ਰੈਸਟ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਹਾਲਾਂਕਿ ਅਜੇ ਤਕ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਕਈ ਘੰਟਿਆਂ ਲਈ ਬ੍ਰਾ ਪਹਿਨਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ। ਰਾਤ ਭਰ ਟਾਈਟ ਬ੍ਰਾ ਪਾ ਕੇ ਸੌਣ ਨਾਲ ਨਰਵਸ ਸਿਸਟਮ ‘ਤੇ ਬੁਰਾ ਅਸਰ ਪੈਂਦਾ ਹੈ। ਅਸਲ ‘ਚ ਬ੍ਰਾ ‘ਤੇ ਲੱਗੀ ਤਾਰ ਬ੍ਰੈਸਰ ਏਰੀਆ ਦੇ ਆਸ-ਪਾਸ ਦੀ ਮਸਲਜ਼ ਨੂੰ ਸਿਕੋੜ ਦਿੰਦੀ ਹੈ। ਅਜਿਹੇ ‘ਚ ਨਰਵਸ ਸਿਸਟਮ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਟਾਈਟ ਬ੍ਰਾ ਪਹਿਨਣ ਨਾਲ ਬ੍ਰੈਸਟ ਟਿਸ਼ੂ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਫੰਗਲ ਇੰਫੈਕਸ਼ਨ ਦਾ ਖ਼ਤਰਾ: ਲੰਬੇ ਸਮੇਂ ਤੋਂ ਬ੍ਰਾ ਪਹਿਨਣ ਨਾਲ ਬ੍ਰੈਸਟ ਦੇ ਆਸ-ਪਾਸ ਪਸੀਨਾ ਇਕੱਠਾ ਹੋ ਜਾਂਦਾ ਹੈ। ਅਜਿਹੇ ‘ਚ ਉਸ ਏਰੀਆ ‘ਤੇ ਬੈਕਟੀਰੀਆ ਵੱਧਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਫੰਗਲ ਇੰਫੈਕਸ਼ਨ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸਦੇ ਜ਼ਰੂਰੀ ਹੈ ਕਿ ਰਾਤ ਨੂੰ ਇਸਨੂੰ ਉਤਾਰ ਕੇ ਸੋਵੋ। ਨਾਲ ਹੀ ਦਿਨ ਦੇ ਸਮੇਂ ਸਿੰਥੈਟਿਕ ਤੋਂ ਬਣੀ ਬ੍ਰਾ ਹੀ ਪਹਿਨੋ। ਇਸ ਨੂੰ ਪਹਿਨਣ ਨਾਲ ਤੁਹਾਨੂੰ ਜ਼ਿਆਦਾ ਪਸੀਨਾ ਨਹੀਂ ਆਵੇਗਾ। ਅਜਿਹੇ ‘ਚ ਫੰਗਲ ਇੰਫੈਕਸ਼ਨ ਤੋਂ ਬਚਾਅ ਰਹੇਗਾ। ਸਿਰਫ ਦਿਨ ਵੇਲੇ ਹੀ ਬ੍ਰਾ ਪਹਿਨੋ। ਇਸ ਨੂੰ ਦਿਨ ਅਤੇ ਰਾਤ ਦੋਨੋ ਸਮੇਂ ਪਹਿਨਣ ਨਾਲ ਸਿਸਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਨੂੰ ਕਈ ਘੰਟਿਆਂ ਤਕ ਪਹਿਨਣ ਨਾਲ ਸਕਿਨ ‘ਚ ਖਾਰਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਵੀ ਸਕਿਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਬਲੱਡ ਸਰਕੂਲੇਸ਼ਨ ‘ਤੇ ਪੈਂਦਾ ਹੈ ਅਸਰ: ਰਾਤ ਭਰ ਬ੍ਰਾ ਪਾ ਕੇ ਸੌਣ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਨੂੰ ਪਹਿਨਣ ਨਾਲ ਬ੍ਰੈਸਟ ਦੇ ਆਸ-ਪਾਸ ਦੇ ਏਰੀਆ ‘ਚ ਬਲੱਡ ਸਰਕੂਲੇਸ਼ਨ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਦੇ ਕਾਰਨ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਰਾਤ ਨੂੰ ਬ੍ਰਾ ਪਹਿਨ ਕੇ ਸੌਂਦੇ ਹੋ ਤਾਂ ਆਪਣੀ ਆਦਤ ਬਦਲ ਦਿਓ। ਨਹੀਂ ਤਾਂ ਢਿੱਲੀ ਬ੍ਰਾ ਪਹਿਨ ਕੇ ਹੀ ਸੋਵੋ।