UP people buring bodies: ਉੱਤਰ ਪ੍ਰਦੇਸ਼ ਦੇ ਉਂਨਾਓ ਜ਼ਿਲ੍ਹੇ ਦੇ ਦਿਹਾਤੀ ਇਲਾਕਿਆਂ ਵਿੱਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦਾ ਅਸਰ ਹੁਣ ਗੰਗਾ ਕੰਢੇ ਦੇ ਘਾਟਾਂ ‘ਤੇ ਦੇਖਣ ਨੂੰ ਮਿਲਣ ਲੱਗਿਆ ਹੈ । ਗੰਗਾ ਦੇ ਕੰਢੇ ਵੱਡੀ ਗਿਣਤੀ ਵਿੱਚ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।
ਦਰਅਸਲ, ਪੈਸੇ ਨਾ ਹੋਣ ਕਾਰਨ ਲੋਕਾਂ ਵੱਲੋਂ ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫਨਾ ਕੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ । ਗੰਗਾ ਦੇ ਕੰਢੇ ਦੇ ਘਾਟਾਂ ਦਾ ਆਲਮ ਇਹ ਹੈ ਕਿ ਹੁਣ ਲਾਸ਼ ਦਫਨ ਕਰਨ ਤੱਕ ਦੀ ਜਗ੍ਹਾ ਘਾਟਾਂ ‘ਤੇ ਨਹੀਂ ਬਚੀ ਹੈ ।
ਇਹ ਵੀ ਪੜ੍ਹੋ: ਕੋਰੋਨਾ ਸੰਕਟ : DCGI ਨੇ 2 ਤੋਂ 18 ਸਾਲ ਦੇ ਬੱਚਿਆਂ ‘ਤੇ Covaxin ਦੇ ਟ੍ਰਾਇਲ ਨੂੰ ਦਿੱਤੀ ਮਨਜ਼ੂਰੀ
ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨਾ ਵਿੱਚ 300 ਤੋਂ ਜ਼ਿਆਦਾ ਲਾਸ਼ਾਂ ਇੱਥੇ ਅੰਤਿਮ ਸੰਸਕਾਰ ਲਈ ਆਈਆਂ ਹਨ । ਕੁੱਝ ਅਜਿਹਾ ਹੀ ਹਾਲ ਉਂਨਾਓ ਦੇ ਦੋ ਘਾਟਾਂ ਬਕਸਰ ਅਤੇ ਰੌਤਾਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ ।
ਇਸ ਦੀ ਜਾਣਕਾਰੀ ਮਿਲਦਿਆਂ ਹੀ ਵੀਰਵਾਰ ਸਵੇਰੇ ਅਧਿਕਾਰੀਆਂ ਦੀ ਟੀਮ ਗੰਗਾ ਨਦੀ ਦੇ ਕਿਨਾਰੇ ਉਸ ਜਗ੍ਹਾ ਪਹੁੰਚੀ, ਜਿੱਥੇ ਲਾਸ਼ਾਂ ਨੂੰ ਦਫ਼ਨਾਇਆ ਗਿਆ ਸੀ। ਇਸ ਤੋਂ ਬਾਅਦ ਲਾਸ਼ਾਂ ਨੂੰ ਢਕਣ ਲਈ ਉਨ੍ਹਾਂ ‘ਤੇ ਲਗਾਏ ਗਏ ਭਗਵੇਂ ਰੰਗ ਦੇ ਕੱਪੜਿਆਂ ਨੂੰ ਹਟਾਇਆ ਗਿਆ ਤੇ ਲਾਸ਼ਾਂ ਨੂੰ ਉੱਥੇ ਹੀ ਡੂੰਘੀ ਜਗ੍ਹਾ ਪੁੱਟ ਕੇ ਦਫਨਾ ਦਿੱਤਾ ਗਿਆ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ 3,62,727 ਨਵੇਂ ਮਾਮਲੇ ਆਏ ਸਾਹਮਣੇ, 4,126 ਮੌਤਾਂ
ਉਂਨਾਓ ਦੇ ਦਿਹਾਤੀ ਇਲਾਕਿਆਂ ਵਿੱਚ ਇੱਕ ਤੋਂ ਬਾਅਦ ਇੱਕ ਸ਼ੱਕੀ ਹਾਲਾਤਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੀ ਮੌਤ ਹੋ ਰਹੀ ਹੈ । ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਨੂੰ ਖੰਘ, ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੋਈ ਅਤੇ ਬਾਅਦ ਵਿੱਚ ਮੌਤ ਹੋ ਗਈ । ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਦਿਹਾਤੀ ਇਲਾਕਿਆਂ ਵਿੱਚ ਹੀ ਹਜ਼ਾਰਾਂ ਵਿੱਚ ਹੋਵੇਗੀ।
ਦੱਸ ਦੇਈਏ ਕਿ ਉਂਨਾਓ ਦੇ ਰੌਤਾਪੁਰ ਘਾਟ ‘ਤੇ ਇੱਕ ਮਹੀਨੇ ਵਿੱਚ ਕਰੀਬ 300 ਲਾਸ਼ਾਂ ਨੂੰ ਦਫਨਾ ਕੇ ਅੰਤਿਮ ਸੰਸਕਾਰ ਕੀਤਾ ਗਿਆ । ਆਲਮ ਇਹ ਹਨ ਕਿ ਹੁਣ ਇੱਥੇ ਲਾਸ਼ ਦਫਨਾਉਣ ਦੀ ਜਗ੍ਹਾ ਗੰਗਾ ਦੀ ਰੇਤ ਵਿੱਚ ਨਹੀਂ ਬਚੀ ਹੈ। ਹੁਣ ਸਿਰਫ ਇੱਕ ਪੱਟੀ, ਜਿਸ ‘ਤੇ ਲਾਸ਼ਾਂ ਨੂੰ ਸਾੜ ਕੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਉਹ ਬਚੀ ਹੋਈ ਹੈ।